ਮੁੱਖ ਸਕੱਤਰ ਨੂੰ ਭੇਜੀ ਸ਼ਿਕਾਇਤ ਨਵਾਂ ਖੁਲਾਸ਼ਾ : ਵੀ ਆਰ ਐਸ ਲੈਣ ਦੇ ਦੂਜੇ ਦਿਨ ਹੀ ਠੇਕੇ ਤੇ ਫਿਰ ਰੱਖਿਆ
ਹੁਣ ਮਹਿਲਾ ਅਧਿਕਾਰੀ ਸਰਕਾਰ ਤੋਂ ਪੈਨਸ਼ਨ ਵੀ ਲੈ ਰਹੀ ਤੇ ਠੇਕੇ ਤੇ ਤਨਖਾਹ ਵੀ , ਪੈਨਸ਼ਨ ਲਾਭ ਵੀ ਲੈ ਲਏ ਪੂਰੇ
ਪੰਜਾਬ ਸਿਹਤ ਵਿਭਾਗ ਵਿਚ ਇਕ ਅਜਿਹਾ ਮਾਮਲਾ ਆਇਆ ਹੈ ਕਿ ਇਕ ਮਹਿਲਾ ਅਧਿਕਾਰੀ ਨੇ ਸਿਹਤ ਵਿਭਾਗ ਤੋਂ ਸਮੇ ਤੋਂ ਪਹਿਲਾ ਰਿਟਾਇਰਮੈਂਟ ਲੈ ਲਈ ਅਤੇ ਸਰਕਾਰ ਤੋਂ ਰਿਟਾਇਰਮੈਂਟ ਦੇ ਸਾਰੇ ਲਾਭ ਲੈ ਲਏ ।ਸਮੇ ਤੋਂ ਪਹਿਲਾ ਰਿਟਾਇਰਮੈਂਟ ਲੈਣ ਤੋਂ ਅਗਲੇ ਦਿਨ ਹੀ ਉਸ ਅਧਿਕਾਰੀ ਨੂੰ ਫਿਰ ਠੇਕੇ ਤੇ ਨੌਕਰੀ ਤੇ ਰੱਖ ਲਿਆ ਗਿਆ । ਉਸ ਨੂੰ VRS ਲੈਣ ਦੇ ਅਗਲੇ ਦਿਨ ਤੋਂ ਹੀ ਸਟੇਟ ਹੈਲਥ ਏਜੰਸੀ ਵਿਖੇ ਨਿਯੁਕਤ ਕੀਤਾ ਗਿਆ ਸੀ, ਆਊਟਸੋਰਸ ਆਧਾਰ ‘ਤੇ, ਇਕ ਦਿਨ ਦੇ ਅੰਤਰਾਲ ਤੋਂ ਬਿਨਾਂ ਅਤੇ ਉਚਿਤ ਪ੍ਰਕਿਰਿਆ ਦੀ ਪਾਲਣਾ ਕੀਤੇ ਬਿਨਾਂ, ਤਾਂ ਜੋ ਆਪਣੇ ਗੈਰ ਕਾਨੂੰਨੀ ਏਜੰਡੇ ਨੂੰ ਪ੍ਰਾਪਤ ਕੀਤਾ ਜਾ ਸਕੇ ਅਤੇ ਸਰਕਾਰ ਦੀ ਦੁਰਵਰਤੋਂ ਕੀਤੀ ਜਾ ਸਕੇ।
ਹੁਣ ਇਹ ਮਹਿਲਾ ਸਰਕਾਰ ਤੋਂ ਪੈਨਸ਼ਨ ਵੀ ਲੈ ਰਹੀ ਹੈ ਅਤੇ ਠੇਕੇ ਤੇ ਨੌਕਰੀ ਕਾਰਨ ਸਰਕਾਰ ਤੋਂ ਤਨਖਾਹ ਵੀ ਲੈ ਰਹੀ ਹੈ । ਇਸ ਦਾ ਖੁਲਾਸ਼ਾ ਪੰਜਾਬ ਦੇ ਮੁਖ ਸਕੱਤਰ ਨੂੰ ਭੇਜੀ ਗਈ ਇਸ ਸ਼ਿਕਾਇਤ ਵਿਚ ਹੋਇਆ ਹੈ । ਜਿਸ ਵਿਚ ਕਿਹਾ ਗਿਆ ਗਏ ਹੈ ਕਿ ਸਰਕਾਰ ਨੂੰ ਚੂਨਾ ਲਗਾਇਆ ਜਾ ਰਿਹਾ ਹੈ । ਸ਼ਿਕਾਇਤ ਵਿਚ ਦੋਸ਼ ਲਗਾਇਆ ਗਿਆ ਹੈ ਕਿ ਇਹ ਸਭ ਇਕ ਆਈ ਏ ਐਸ ਅਧਿਕਾਰੀ ਦੀ ਮੇਹਰਬਾਨੀ ਨਾਲ ਹੋਇਆ ਹੈ । ਇੱਕ ਅਧਿਕਾਰੀ ਜਿਸ ਨੇ ਖੁਦ VRS ਲਿਆ ਹੈ, ਨੂੰ VRS ਲੈਣ ਦੇ ਅਗਲੇ ਹੀ ਦਿਨ ਪੂਰੀ ਰਿਟਾਇਰਮੈਂਟ ਲਾਭਾਂ ਦੇ ਨਾਲ ਦੁਬਾਰਾ ਨੌਕਰੀ ‘ਤੇ ਕਿਵੇਂ ਲਗਾਇਆ ਜਾ ਸਕਦਾ ਹੈ।
ਸ਼ਿਕਾਇਤ ਵਿਚ ਦੋਸ਼ ਲਗਾਇਆ ਗਿਆ ਹੈ ਕਿ ਇਹ ਪੂਰੀ ਤਰ੍ਹਾਂ ਗੈਰ-ਕਾਨੂੰਨੀ ਅਤੇ ਸਿਸਟਮ ਦਾ ਮਜ਼ਾਕ ਹੈ, ਉਸ ਕਰਮਚਾਰੀ ਨੂੰ ਪਿਛਲੀ ਮਿਤੀ ਤੋਂ ਆਊਟਸੋਰਸਿੰਗ ਦੇ ਆਧਾਰ ‘ਤੇ ਨਿਯੁਕਤ ਕੀਤਾ ਗਿਆ ਹੈ। ਪਿਛਲੇ ਪ੍ਰਮੁੱਖ ਸਕੱਤਰ ਸਿਹਤ,ਨੇ ਆਦੇਸ਼ ਦਿੱਤਾ ਸੀ ਕਿ ਐੱਸ.ਐੱਚ.ਏ. ਵਿਖੇ ਆਊਟਸੋਰਸਿੰਗ ਰਾਹੀਂ ਐੱਸ.ਬੀ.ਆਈ. ਬੀਮਾ ਕੰਪਨੀ ਦਾ ਕੋਈ ਕਰਮਚਾਰੀ ਨਿਯੁਕਤ ਨਹੀਂ ਕੀਤਾ ਜਾਵੇਗਾ ਅਤੇ ਇਸ ਨੂੰ ਸਿਹਤ ਮੰਤਰੀ ਜੋ ਕਿ ਐੱਸ.ਐੱਚ.ਏ. ਦੇ ਚੇਅਰਮੈਨ ਹਨ, ਦੁਆਰਾ ਮਨਜ਼ੂਰੀ ਦਿੱਤੀ ਗਈ ਸੀ । ਇਸ ਦੇ ਬਾਵਜੂਦ ਐੱਸ.ਬੀ.ਆਈ. ਬੀਮਾ ਕੰਪਨੀ ਦੀ ਇਕ ਮਹਿਲਾ ਨੂੰ ਠੇਕੇ ਤੇ ਰੱਖ ਲਿਆ ਗਿਆ ਅਤੇ ਉਸ ਨੂੰ ਸਰਕਾਰੀ ਗੱਡੀ ਵੀ ਦੇ ਦਿੱਤੀ ਗਈ ਹੈ । ਇਸ ਦੇ ਨਾਲ ਹੀ ਕਿਹਾ ਹੈ ਕਿ ਕੈਗ ਵਲੋਂ ਵੀ ਉਸ ਨਿਯੁਕਤੀ ਤੇ ਸਵਾਲ ਖੜ੍ਹੇ ਕੀਤੇ ਗਏ ਹਨ ।
ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਹਨ ਅਤੇ ਸੂਬੇ ਦੇ ਵਿਕਾਸ ਲਈ ਕੰਮ ਕਰਨ ਲਈ ਯਤਨਸ਼ੀਲ ਹਨ। ਅਜਿਹੇ ਅਧਿਕਾਰੀ ਬਹੁਤ ਖਤਰਨਾਕ ਹੁੰਦੇ ਹਨ ਅਤੇ ਘੱਟ ਇਮਾਨਦਾਰੀ ਵਾਲੇ ਹੁੰਦੇ ਹਨ ਕਿਉਂਕਿ ਉਹ ਆਪਣੇ ਗਲਤ ਕੰਮਾਂ ਨੂੰ ਛੁਪਾਉਣ ਅਤੇ ਗਲਤ ਜਾਣਕਾਰੀ ਲੀਕ ਕਰਨ ਲਈ ਹਰ ਕਿਸੇ ਨੂੰ ਗਲਤ ਜਾਣਕਾਰੀ ਦਿੰਦੇ ਹਨ। ਜੋ ਅਸਲੀਅਤ ਤੋਂ ਬਹੁਤ ਦੂਰ ਹੈ।
ਸਿਹਤ ਵਿਭਾਗ ਦੇ ਸੂਤਰਾਂ ਦਾ ਕਹਿਣਾ ਹੈ ਕੇ ਇਸ ਪੱਤਰ ਵਿਚ ਦਿਤੀ ਗਈ ਜਾਣਕਾਰੀ ਤੱਥਾਂ ਤੇ ਅਧਾਰਿਤ ਹੈ । ਮਹਿਲਾ ਨੂੰ ਵੀ ਆਰ ਐਸ ਤੋਂ ਬਾਅਦ ਠੇਕੇ ਤੇ ਨੌਕਰੀ ਤੇ ਰੱਖਿਆ ਗਿਆ ਹੈ । ਇਹ ਪੱਤਰ ਸੋਸਿਲ ਮੀਡਿਆ ਤੇ ਵਾਇਰਲ ਹੋ ਰਿਹਾ ਹੈ । ਸਰਕਾਰ ਨੂੰ ਇਸ ਮਾਮਲੇ ਵਿਚ ਜਾਂਚ ਕਰਵਾਉਣੀ ਚਾਹੀਦੀ ਹੈ ।
ਇਸ ਮਾਮਲੇ ਵਿਚ ਅਪਡੇਟ ਪੰਜਾਬ ਵਲੋਂ ਜਦੋ ਆਪਣੇ ਪੱਧਰ ਤੇ ਇਸ ਸ਼ਿਕਾਇਤ ਦੇ ਦੋਸ਼ ਦੀ ਜਾਂਚ ਕੀਤੀ ਤਾਂ ਸਿਹਤ ਵਿਭਾਗ ਦੇ ਉੱਚ ਸੂਤਰਾਂ ਤੋਂ ਪਤਾ ਲੱਗਾ ਕੇ ਮਹਿਲਾ ਅਧਿਕਾਰੀ ਨੂੰ ਵੀ ਆਰ ਐਸ ਲੈਣ ਤੋਂ ਬਾਅਦ ਠੇਕੇ ਤੇ ਰੱਖਿਆ ਗਿਆ ਹੈ ।