ਪੰਜਾਬ
ਸਿਹਤ ਸੰਭਾਲ ਸੰਬੰਧੀ ਸਰਕਾਰੀ ਹਾਈ ਸਕੂਲ ਵਿੱਚ ਜਾਦੂਗਰ ਜਗਦੇਵ ‘ਅਲਾਰਮ’ ਨੇ ਰੌਚਕ ਢੰਗ ਨਾਲ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ
ਰਾਜਪੁਰਾ 31 ਜਨਵਰੀ ( )
ਸਰਕਾਰ ਦੀ ਚੱਲ ਰਹੀ ਸਿਹਤ ਸੰਭਾਲ ਸੰਬੰਧੀ ਜਾਗਰੂਕਤਾ ਮੁਹਿੰਮ ਨੂੰ ਹੁਲਾਰਾ ਦਿੰਦਿਆਂ ਸਿਵਲ ਸਰਜਨ ਪਟਿਆਲਾ ਡਾਕਟਰ ਦਲਵੀਰ ਕੌਰ ਜੀ ਦੇ ਦਿਸ਼ਾ ਨਿਰਦੇਸ਼ ਅਨੂਸਾਰ ਤੇ ਸੀਨੀਅਰ ਮੈਡੀਕਲ ਅਫ਼ਸਰ ਰਾਜਪੁਰਾ ਡਾਕਟਰ ਬਿਧੀ ਚੰਦ ਦੀ ਰਹਿਨੁਮਾਈ ਹੇਠ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ (ਪਟਿਆਲਾ) ਵਿਖੇ ਪ੍ਰਿੰਸੀਪਲ ਬਲਬੀਰ ਸਿੰਘ ਜੀ ਦੀ ਅਗਵਾਈ ਵਿੱਚ ਜਗਦੇਵ ‘ਅਲਾਰਮ’ ਜਾਦੂਗਰ ਜੀ ਨੇ ਜਾਦੂ ਦੇ ਮਾਧਿਅਮ ਨਾਲ ਵਿਸ਼ੇਸ਼ ਲੈਕਚਰ ਕਰਕੇ ਵਿਦਿਆਰਥੀਆਂ ਨੂੰ ਚਮੜੀ ਦੇ ਰੋਗਾਂ ਦੇ ਨਾਲ-ਨਾਲ ਕੁਸ਼ਟ ਰੋਗ ਦੀਆਂ ਨਿਸ਼ਾਨੀਆਂ, ਇਸਦੇ ਮੈਡੀਕਲ ਉਪਚਾਰ ਅਤੇ ਸਾਵਧਾਨੀਆਂ ਬਾਰੇ ਵਿਸਤਾਰ ਵਿੱਚ ਜਾਦੂ ਦੀਆਂ ਕਲਾਵਾਂ ਸਹਿਤ ਮਨੋਰੰਜਨ ਕਰਦਿਆਂ ਜਾਣਕਾਰੀ ਦਿੱਤੀ।
ਵਿਦਿਆਰਥੀਆਂ ਨੂੰ ਉਹਨਾਂ ਨੇ ਮਾਪਿਆਂ ਅਤੇ ਅਧਿਆਪਕਾਂ ਦਾ ਕਹਿਣਾ ਮੰਨਦਿਆਂ ਨੈਤਿਕ ਕਦਰਾਂ ਕੀਮਤਾਂ ਨੂੰ ਆਚਰਣ ਵਿੱਚ ਹੋਰ ਨਿਖਾਰ ਲਿਆਉਣ ਲਈ ਉਪਯੋਗੀ ਦੱਸਿਆ। ਬੱਚਿਆਂ ਨੇ ਇਸ ਜਾਣਕਾਰੀ ਭਰਪੂਰ ਲੈਕਚਰ ਨੂੰ ਬਹੁਤ ਪਸੰਦ ਕੀਤਾ। ਅੰਤ ਵਿੱਚ ਰਾਜਿੰਦਰ ਸਿੰਘ ਚਾਨੀ ਐੱਸ.ਐੱਸ. ਮਾਸਟਰ ਨੇ ਜਗਦੇਵ ਅਲਾਰਮ ਜਾਦੂਗਰ ਅਤੇ ਉਹਨਾਂ ਦੇ ਸਾਥੀ ਪ੍ਰਕਾਸ਼ ਸਿੰਘ ਦਾ ਧੰਨਵਾਦ ਕੀਤਾ। ਸਕੂਲ ਇੰਚਾਰਜ ਸੰਗੀਤਾ ਵਰਮਾ ਨੇ ਜਗਦੇਵ ਅਲਾਰਮ ਜਾਦੂਗਰ ਨੂੰ ਸਕੂਲ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਮਨਪ੍ਰੀਤ ਸਿੰਘ ਕੰਪਿਊਟਰ ਅਧਿਆਪਕ ਸਨ। ਇਸ ਮੌਕੇ ਮੀਨਾ ਰਾਣੀ ਹਿੰਦੀ ਮਿਸਟ੍ਰੈਸ, ਨਰੇਸ਼ ਕੁਮਾਰ ਕੰਪਿਊਟਰ ਅਧਿਆਪਕ, ਰੋਜ਼ੀ ਹਿੰਦੀ ਮਿਸਟ੍ਰੈਸ ਅਤੇ ਵਿਦਿਆਰਥੀ ਹਾਜ਼ਰ ਰਹੇ।