ਬਰਖਾਸਤ ਡੀ ਐਸ ਪੀ ਬਲਵਿੰਦਰ ਸੇਖੋਂ ਨੂੰ ਗ੍ਰਿਫ਼ਤਾਰ ਕਰਨ ਦੇ ਹਾਈ ਕੋਰਟ ਨੇਂ ਦਿੱਤੇ ਨਿਰਦੇਸ਼
ਬਰਖਾਸਤ ਡੀ ਐਸ ਪੀ ਬਲਵਿੰਦਰ ਸੇਖੋਂ ਨੂੰ ਗ੍ਰਿਫ਼ਤਾਰ ਕਰਨ ਦੇ ਹਾਈ ਕੋਰਟ ਨੇਂ ਦਿੱਤੇ ਨਿਰਦੇਸ਼
ਬਰਖ਼ਾਸਤ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਨੂੰ ਗ੍ਰਿਫ਼ਤਾਰ ਕਰਨ ਦੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਦੇਸ਼ ਦੇ ਦਿੱਤੇ। ਪੰਜਾਬ ਦੇ ਡਰੱਗ ਮਾਮਲੇ ਦੀ ਸੁਣਵਾਈ ਦੌਰਾਨ ਹਾਈ ਕੋਰਟ ਨੇ ਸੇਖੋਂ ਨੂੰ ਅਦਾਲਤ ਦੀ ਅਵਮਾਨਨਾ ਦਾ ਨੋਟ ਜਾਰੀ ਕੀਤਾ ਸੀ। ਕਿਉਂਕਿ ਸੇਖੋਂ ਨੇ ਕੁਝ ਦਿਨ ਪਹਿਲਾਂ ਹਾਈ ਕੋਰਟ ਦੇ ਜੱਜਾਂ ਤੇ ਅਪੱਤੀਜਨਕ ਟਿੱਪਣੀਆਂ ਕੀਤੀਆਂ ਸਨ। Highcourt ਦੇ ਨੋਟਿਸ ਜਾਰੀ ਹੋਣ ਤੋਂ ਬਾਅਦ ਵੀ ਸੇਖੋ ਆਪਣੀ ਟਿੱਪਣੀਆਂ ਤੋਂ ਬਾਜ਼ ਨਹੀਂ ਆਇਆ ਉਸ ਦਿਨ ਵੀ ਸੇਖੋ ਸੁਣਵਾਈ ਤੋਂ ਬਾਅਦ ਹਾਈ ਕੋਰਟ ਦੇ ਜੱਜਾਂ ਉੱਤੇ ਆਪੱਤੀਜਨਕ ਟਿੱਪਣੀਆਂ ਕਰਨ ਲੱਗ ਪਏ ਸੀ। ਇਸ ਦੀ ਜਾਣਕਾਰੀ ਹਾਈਕੋਰਟ ਨੂੰ ਮਿਲਣ ਤੋਂ ਬਾਅਦ ਹਾਈ ਕੋਰਟ ਨੇ ਅੱਜ ਇਸ ਪੂਰੇ ਮਾਮਲੇ ਤੇ ਲੈਂਦੇ ਹੋਏ ਅੱਜ ਬਲਵਿੰਦਰ ਸੇਖੋਂ ਗ੍ਰਿਫ਼ਤਾਰ ਕਰਨ ਦੇ ਪੁਲੀਸ ਨੂੰ ਆਦੇਸ਼ ਦੇ ਦਿੱਤੇ ਇਸਦੇ ਨਾਲ ਹੀ youtube channel, ਜਿਸ ਨੇ ਕੀ ਬਲਵਿੰਦਰ ਸੇਖੋ ਦੀ ਅਪੱਤੀਜਨਕ ਟਿੱਪਣੀਆਂ ਦਿਖਾਈਆਂ ਸੀ ਉਸ ਤੇ ਵੀ ਰੋਕ ਲਗਾ ਦਿੱਤੀ ਹੈ।