ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੋਧਪੁਰ ਰੋਮਾਣਾ ਦੇ ਵਿਦਿਆਰਥੀਆਂ ਨੇ ਆਈਐਚਐਮ ਦਾ ਦੌਰਾ ਕੀਤਾ
ਬਠਿੰਡਾ, 23 ਫਰਵਰੀ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੋਧਪੁਰ ਰੋਮਾਣਾ ਦੇ ਵਿਦਿਆਰਥੀਆਂ ਨੇ ਸਥਾਨਕ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ (ਆਈਐਚਐਮ) ਦਾ ਦੌਰਾ ਕੀਤਾ ਤੇ ਇੱਥੇ ਕਰਵਾਏ ਜਾ ਰਹੇ ਵੱਖ-ਵੱਖ ਕੋਰਸਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਇਸ ਮੌਕੇ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਦੇ ਐਚ.ਓ.ਡੀ ਸ੍ਰੀ ਅਭੀਕ ਪ੍ਰਮਾਨਿਕ ਨੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਦਾ ਸਵਾਗਤ ਕੀਤਾ। ਸ੍ਰੀ ਸੁਖਦੀਪ ਸਿੰਘ ਮਾਨ ਨੇ ਵਿਦਿਆਰਥੀਆਂ ਨੂੰ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਵਿਖੇ ਕਰਵਾਏ ਜਾ ਰਹੇ ਵੱਖ-ਵੱਖ ਕੋਰਸਾਂ ਬਾਰੇ ਜਾਣੂ ਕਰਵਾਇਆ ਅਤੇ ਐਨ.ਸੀ.ਐਚ.ਐਮ ਜੇ.ਈ.ਈ.-2023 ਟੈਸਟ ਰਾਹੀਂ ਦਾਖਲਾ ਪ੍ਰਕਿਰਿਆ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਦੌਰਾਨ ਸਹਾਇਕ ਲੈਕਚਰਾਰ, ਆਈ.ਐਚ.ਐਮ ਸ੍ਰੀ ਮੋਨੂੰ ਸ਼ਰਮਾ, ਨੇ ਆਏ ਹੋਏ ਵਿਦਿਆਰਥੀਆਂ ਨੂੰ ਰਸੋਈਆਂ ਬਾਰੇ ਜਾਣੂ ਕਰਵਾਇਆ ਅਤੇ ਨਾਲ ਹੀ ਸ਼੍ਰੀ ਆਸ਼ੀਸ਼ ਨਿਖੰਜ ਨੇ ਵਿਦਿਆਰਥੀਆਂ ਨੂੰ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਤੋਂ ਕੋਰਸ ਪੂਰਾ ਕਰਨ ਤੋਂ ਬਾਅਦ ਨੌਕਰੀ ਦੇ ਮੌਕਿਆਂ ਅਤੇ ਸਵੈ-ਰੁਜ਼ਗਾਰ ਬਾਰੇ ਜਾਗਰੂਕ ਕੀਤਾ। ਇਸ ਦੌਰਾਨ ਵਿਸ਼ਾਲ ਮਹਿੰਦੀਰੱਤਾ ਨੇ ਵਿਦਿਆਰਥੀਆਂ ਨੂੰ ਰੈਸਟੋਰੈਂਟ ਵਿਭਾਗ ਬਾਰੇ ਜਾਣਕਾਰੀ ਦਿੱਤੀ।