Delhi Liquor Policy Case: ਸੀ ਬੀ ਆਈ ਨੂੰ ਮਿਲਿਆ ਮਨੀਸ਼ ਸਿਸੋਦੀਆ ਦਾ 6 ਮਾਰਚ ਤੱਕ ਰਿਮਾਂਡ
ਆਬਕਾਰੀ ਨੀਤੀ ਮਾਮਲੇ ‘ਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਪੰਜ ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਰੌਜ਼ ਐਵੇਨਿਊ ਕੋਰਟ ਅਦਾਲਤ ‘ਚ ਪੇਸ਼ ਕੀਤਾ ਗਿਆ । ਸੀ ਬੀ ਆਈ ਵਲੋਂ ਕੋਰਟ ਵਿੱਚ 3 ਦਿਨ ਦੇ ਹੋਰ ਰਿਮਾਂਡ ਦੀ ਮੰਗ ਕੀਤੀ ਗਈ । ਕੋਰਟ ਨੇ ਸੀ ਬੀ ਆਈ ਨੂੰ ਮਨੀਸ਼ ਸਿਸੋਦੀਆ ਦਾ 6 ਮਾਰਚ ਤੱਕ ਰਿਮਾਂਡ ਦੇ ਦਿੱਤਾ ਹੈ । ਮਨੀਸ਼ ਸਿਸੋਦੀਆ ਦੋ ਦਿਨ ਹੋਰ ਰਿਮਾਂਡ ਤੇ ਭੇਜੇ ਗਏ ਹਨ । ਮਨੀਸ਼ ਸਿਸੋਦੀਆ ਨੂੰ ਸੋਮਵਾਰ ਨੂੰ ਫਿਰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ।
ਸੀ ਬੀ ਆਈ ਦੇ ਵਕੀਲ ਨੇ ਕੋਰਟ ਵਿੱਚ ਦਲੀਲ ਦਿੱਤੀ ਹੈ ਕਿ 5 ਦਿਨ ਦੇ ਰਿਮਾਂਡ ਦੌਰਾਨ ਮਨੀਸ਼ ਸਿਸੋਦੀਆ ਸਹਿਯੋਗ ਨਹੀਂ ਕਰ ਰਹੇ ਸਨ । ਕੋਰਟ ਨੇ ਸੀ ਬੀ ਆਈ ਨੂੰ ਪੁੱਛਿਆ ਹੈ ਕਿ 5 ਦਿਨ ਕਿੰਨੇ ਘੰਟੇ ਪੁੱਛਗਿੱਛ ਕੀਤੀ ਹੈ । ਸੀ ਬੀ ਆਈ ਕਿਹਾ ਨੇ ਕੁਝ ਦਸਤਾਵੇਜ ਜਰੂਰੀ ਹਨ ਜੋ ਕਿ ਗਾਇਬ ਹਨ, ਓਹਨਾ ਦਾ ਪਤਾ ਲਾਗਾਉਂਣਾ ਹੈ । ਸੀ ਬੀ ਆਈ ਨੇ ਕਿਹਾ ਕਿ ਇਕ ਦਿਨ ਤਾਂ ਉਹ ਪੁੱਛਗਿੱਛ ਨਹੀਂ ਕਰ ਸਕੇ ਕਿਉਂਕਿ ਮਨੀਸ਼ ਸਿਸੋਦੀਆ ਸੁਪਰੀਮ ਕੋਰਟ ਚਲੇ ਗਏ ਸਨ । ਇਸ ਲਈ ਪੂਰਾ ਸਮਾਂ ਨਹੀਂ ਮਿਲ ਸਕਿਆ ਹੈ ।
ਮਨੀਸ਼ ਸਿਸੋਦੀਆ ਦੇ ਵਕੀਲ ਨੇ ਕਿਹਾ ਕਿ ਮਨੀਸ਼ ਸਿਸੋਦੀਆ ਸਹਿਯੋਗ ਨਹੀਂ ਕਰ ਰਹੇ ਹਨ, ਇਹ ਕੋਈ ਰਿਮਾਂਡ ਵਧਾਉਣ ਦਾ ਅਧਾਰ ਨਹੀਂ ਹੈ । ਇਸ ਲਈ ਰਿਮਾਂਡ ਨਹੀਂ ਵਧਾਇਆ ਜਾਵੇ । ਸੀ ਬੀ ਆਈ ਨੇ ਕਿਹਾ ਕਿ ਜਾਂਚ ਨੂੰ ਅੱਗੇ ਵਧਾਉਣਾ ਹੈ ਮਨੀਸ਼ ਸਿਸੋਦੀਆ ਦੇ ਵਕੀਲ ਨੇ ਕਿਹਾ ਕਿ ਸੀ ਬੀ ਆਈ ਨੇ ਮੇਰੇ ਘਰ ਰੇਡ ਕੀਤੀ ਅਤੇ ਮੇਰੇ ਪੈਤਰਿਕ ਘਰ ਰੇਡ ਕੀਤੀ ਪਰ ਕੁਝ ਵੀ ਸੀ ਬੀ ਆਈ ਨੂੰ ਨਹੀਂ ਮਿਲਿਆ ਹੈ ।
ਅੱਠ ਘੰਟੇ ਲੰਬੀ ਪੁੱਛਗਿੱਛ ਤੋਂ ਬਾਅਦ ਮਨੀਸ਼ ਸਿਸੋਦੀਆ ਨੂੰ ਸੀਬੀਆਈ ਨੇ 26 ਫਰਵਰੀ ਨੂੰ ਗ੍ਰਿਫਤਾਰ ਕੀਤਾ ਸੀ ਅਤੇ 27 ਫਰਵਰੀ ਨੂੰ ਅਦਾਲਤ ਨੇ ਮਨੀਸ਼ ਨੂੰ ਪੰਜ ਦਿਨਾਂ ਦੇ ਸੀਬੀਆਈ ਰਿਮਾਂਡ ‘ਤੇ ਭੇਜ ਦਿੱਤਾ ਸੀ। ਦੂਜੇ ਪਾਸੇ ਮਨੀਸ਼ ਸਿਸੋਦੀਆ ਦੀ ਜਮਾਨਤ ਅਰਜੀ ਤੇ ਸੁਣਵਾਈ 10 ਮਾਰਚ ਨੂੰ ਹੋਵੇਗੀ ।