ਪੰਜਾਬ

ਬੇਮੋਸਮੀ ਬਾਰਸ਼ ਕਰਕੇ ਸ਼੍ਰੋਮਣੀ ਅਕਾਲੀ ਦਲ ਨੇੇ ਪੰਜਾਬ ਬਚਾਓ ਧਰਨੇ 3 ਅਪ੍ਰੈਲ ਤੱਕ ਮੁਲਤਵੀ 

ਚੰਡੀਗੜ੍ਹ 18 ਮਾਰਚ—ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਹਲਕਾਵਾਰ ਪੰਜਾਬ ਬਚਾਓ ਧਰਨੇ ਜੋ ਬੀਤੇ ਕੱਲ 17 ਮਾਰਚ ਤੋਂ ਸ਼ੁਰੂ ਕੀਤੇ ਸਨ ਉਹਨਾਂ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ।

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ 17 ਮਾਰਚ ਤੋਂ ਵਿਧਾਨ ਸਭਾ ਹਲਕਾਵਾਰ ਪੰਜਾਬ ਬਚਾਓ ਧਰਨੇ ਸ਼ੁਰੂ ਕੀਤੇ ਸਨ ਉਹਨਾਂ ਨੂੰ ਹੋ ਰਹੀ ਭਾਰੀ ਬਾਰਿਸ਼ ਕਰਕੇ ਅਤੇ ਪੰਜਾਬ ਵਿੱਚ ਹੋਏ ਫਸਲਾਂ ਦੇ ਭਾਰੀ ਨੁਕਸਾਨ ਕਰਕੇ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ ਅਤੇ ਇਹ ਧਰਨੇ 3 ਅਪ੍ਰੈਲ ਤੋਂ ਦੁਬਾਰਾ ਸ਼ੁਰੂ ਕੀਤੇ ਜਾਣਗੇ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!