ਪੰਜਾਬ

ਅਮ੍ਰਿਤਪਾਲ ਮਾਮਲੇ ਵਿਚ NIA ਦੀ ਐਂਟਰੀ, 8 ਟੀਮਾਂ ਪੰਜਾਬ ਵਿਚ ਪਹੁੰਚੀਆਂ

NIA ਅੰਮ੍ਰਿਤਪਾਲ ਦੇ ਆਈ ਐਸ ਆਈ ਤੇ ਵਿਦੇਸ਼ੀ ਫੰਡਿੰਗ ਮਾਮਲੇ ਦੀ ਕਰੇਗੀ ਜਾਂਚ

 

ਅੰਮ੍ਰਿਤਪਾਲ ਮਾਮਲੇ ‘ਚ ਨੈਸ਼ਨਲ ਇਨਵੈਸਟੀਗੇਸ਼ਨ ਏਜੇਂਸੀ  (NIA )ਦੀ ਐਂਟਰੀ ਹੋ ਚੁੱਕੀ ਹੈ । NIA ਵਲੋਂ ਅੰਮ੍ਰਿਤਪਾਲ ਦੇ ਆਈ ਐਸ ਆਈ ਤੇ ਵਿਦੇਸ਼ੀ ਫੰਡਿੰਗ ਮਾਮਲੇ ਦੀ ਜਾਂਚ ਕਰੇਗੀ । NIA ਦੀ 8 ਟੀਮਾਂ ਪੰਜਾਬ ਪਹੁੰਚੀਆਂ ਹੈ । ਪੰਜਾਬ ਪੁਲਿਸ ਨੇ ਮੰਨਿਆ ਹੈ ਕਿ 35 ਕਰੋੜ ਤੋਂ ਜ਼ਿਆਦਾ ਦੀ ਫੰਡਿੰਗ ਵਿਦੇਸ਼ ਤੋਂ ਹੋਈ ਹੈ । ਇਹ ਫੰਡਿੰਗ ਟੁਕੜਿਆਂ ਵਿਚ ਹੋਈ ਹੈ , ਪੰਜਾਬ ਪੁਲਿਸ ਦੇ ਆਈ ਜੀ ਸੁਖਚੈਨ ਸਿੰਘ ਗਿੱਲ ਨੇ ਖੁਲਾਸਾ ਕੀਤਾ ਸੀ ਕਿ ਅਮ੍ਰਿਤਪਾਲ ਕੋਲ ਜੋ ਮਹਿੰਗੀਆਂ ਗੱਡਿਆ ਹਨ ਜੋ ਛੋਟੇ ਤਬਕੇ ਦੇ ਲੋਕਾਂ ਦੇ ਨਾਮ ਖਰੀਦਿਆ ਗਈਆਂ ਸਨ , ਜੋ ਮਹਿੰਗੀਆਂ ਗੱਡੀਆਂ ਨਹੀਂ ਖਰੀਦ ਸਕਦੇ ਹਨ ਵਿਦੇਸ਼ਾਂ ਤੋਂ ਫੰਡਿੰਗ ਹੋਈ ਹੈ । ਉਸ ਨਾਲ ਮਹਿੰਗੀਆਂ ਗੱਡੀਆਂ ਖਰੀਦੀਆਂ ਗਈਆਂ ਹਨ । NIA ਵਲੋਂ ਅੰਮ੍ਰਿਤਸਰ, ਜਲੰਧਰ, ਤਰਨਤਾਰਨ, ਗੁਰਦਾਸਪੁਰ ‘ਚ NIA। ਅੰਮ੍ਰਿਤਪਾਲ ਐਂਡ ਬ੍ਰਿਗੇਡ ਦਾ ਖੰਗਾਲਿਆ ਜਾ ਰਿਹਾ ਹੈ ।

 


ਪੰਜਾਬ ਪੁਲਿਸ ਵਲੋਂ 500 ਅਮ੍ਰਿਤਪਾਲ ਦੇ ਸਭ ਤੋਂ ਕਰੀਬੀਆਂ ਦੀ ਲਿਸਟ ਤਿਆਰ ਕੀਤੀ ਗਈ ਹੈ । ਜਿਸ ਏ ,ਬੀ, ਸੀ ਕੈਟਾਗਰੀ ਵਿਚ ਵੰਡਿਆ ਗਿਆ ਹੈ । ਏ ਕੈਟਾਗਰੀ ਵਿਚ 150 ਸਾਥੀ ਅਮ੍ਰਿਤਪਾਲ ਦੇ ਨਾਲ 24 ਘੰਟੇ ਰਹਿੰਦੇ ਸਨ । 213 ਸਾਥੀ ਪੈਸੇ ਦਾ ਕੰਮ ਕਰਦੇ ਸਨ ਅਤੇ 137 ਸੀ ਕੈਟਾਗਰੀ ਵਿਚ ਵੰਡੇ ਗਏ ਹਨ । 150 ਸਾਥੀ ਅਜਿਹੇ ਹਨ ਜਿਨ੍ਹਾਂ ਵਿਚ ਕੁਝ ਕੋਲੋਂ ਨਾਜਾਇਜ ਹਥਿਆਰ ਫੜੇ ਗਏ ਹਨ । ਜਿਹੜੇ ਫੜੇ ਗਏ ਹਨ ਉਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ । ਅਮ੍ਰਿਤਪਾਲ ਦੇ 7 ਸਾਥੀਆਂ ਤੇ NSA ਲਗਾ ਕੇ ਉਨ੍ਹਾਂ ਨੂੰ ਅਸਾਮ ਜੇਲ ਵਿਚ ਭੇਜਿਆ ਗਿਆ ਹੈ । ਅਮ੍ਰਿਤਪਾਲ ਦੇ ਕਰੀਬੀ

ਦਲਜੀਤ ਸਿੰਘ ਕਲਸੀ, ਬਾਜੇਕੇ, ਬਸੰਤ ਸਿੰਘ, ਗੁਰਮੀਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ‘ਤੇ NSA ਲਾ ਕੇ ਭੇਜਿਆ ਅਸਾਮ ਜੇਲ੍ਹ ਭੇਜਿਆ ਗਿਆ ਹੈ । ਅਮ੍ਰਿਤਪਾਲ ਵਲੋਂ ਆਨੰਦਪੁਰ ਖਾਲਸਾ ਫੋਰਸ (AKF ) ਦਾ ਗਠਨ ਕੀਤਾ ਗਿਆ ਸੀ । ਪੁਲਿਸ ਵਲੋਂ ਜੈਕਟ ਫੜੀਆਂ ਗਈਆਂ ਹਨ ਜਿਨ੍ਹਾਂ ਤੇ AKF ਲਿਖਿਆ ਗਿਆ ਹੈ , ਉਹ ਕਿਥੋਂ ਖਰੀਦੀਆਂ ਗਈਆਂ ਹਨ ਇਸ ਦੇ ਜਾਂਚ NIA ਕਰੇਗੀ ।  ਅਮ੍ਰਿਤਪਾਲ ਦੇ 114 ਲੋਕਾਂ ਨੂੰ ਪੁਲਿਸ ਨੇ ਗਿਰਫ਼ਤਾਰ ਕੀਤਾ ਹੈ । ਇਸ ਜਾਂਚ ਵਿਚ ਸਭ ਤੋਂ ਅਹਿਮ ਪਹਿਲੂ ਪਾਕਿਸਤਾਨ ਦੀ ਖੁਫੀਆ ਏਜੇਂਸੀ ਆਈ ਐਸ ਆਈ ਨਾਲ ਲਿੰਕ ਹੈ । ਦਲਜੀਤ ਸਿੰਘ ਕਲਸੀ ਨੂੰ ਲੈ ਕੇ ਖੁਲਾਸਾ ਹੋਇਆ ਹੈ ਕਿ ਉਹ ਆਈ ਐਸ ਆਈ ਤੇ ਅਮ੍ਰਿਤਪਾਲ ਵਿਚ ਕੜੀ ਵਜੋਂ ਕੰਮ ਕਰ ਰਿਹਾ ਸੀ ।

 

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!