ਪਿਛਲੀਆਂ ਸਰਕਾਰਾਂ ਦੇ ਸਮੇਂ ਕਰੋੜਾਂ ਦਾ ਗਬਨ : 2014-15 ਤੋ 2017-18 ਦੋਰਾਨ 607 ਕਰੋੜ ਦਾ ਗਬਨ
ਵਿਧਾਨ ਸਭਾ ਵਿੱਚ ਕਮੇਟੀ ਵੱਲ ਖ਼ੁਲਾਸਾ,ਵਿਜੀਲੈਸ ਜਾਂਚ ਦੀ ਸਿਫ਼ਾਰਸ਼
ਪੰਜਾਬ ਅੰਦਰ ਪਿਛਲੀਆਂ ਸਰਕਾਰਾਂ ਦੇ ਸਮੇਂ ਕਰੋੜਾਂ ਰੁਪਏ ਦੇ ਗਬਨ ਦਾ ਵੱਡਾ ਖ਼ੁਲਾਸਾ ਪੰਜਾਬ ਵਿਧਾਨ ਸਭਾ ਵਿੱਚ ਹੋਇਆ ਹੈ। ਵਿਧਾਇਕ ਬੁੱਧ ਰਾਮ ਦੀ ਅਗਵਾਈ ਵਾਲੀ ਕਮੇਟੀ ਨੇ ਅਪਣੀ ਰਿਪੋਰਟ ਵਿਚ ਇਹ ਗਬਨ ਸਾਹਮਣੇ ਲਿਆਂਦਾ ਹੈ।
ਪੰਜਾਬ ਐਗਰੋ ਫੂਡਗ੍ਰੇਂਨਜ ਕਾਰਪੋਰੇਸ਼ਨ ਵਿੱਚ ਕਰੋੜਾਂ ਦਾ ਗਬਨ ਸਾਹਮਣੇ ਆਇਆ ਹੈ। ਇਸ ਦਾ ਖ਼ੁਲਾਸਾ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਸਰਕਾਰੀ ਕਾਰੋਬਾਰ ਕਮੇਟੀ ਦੀ ਰਿਪੋਰਟ ਵਿੱਚ ਹੋਇਆ ਹੈ। ਇਹ ਰਿਪੋਰਟ ਕਮੇਟੀ ਦੇ ਸਭਾਪਤੀ ਬੁੱਧ ਰਾਮ ਵਲੋ ਵਿਧਾਨ ਸਭਾ ਵਿਚ ਪੇਸ਼ ਕੀਤੀ ਗਈ ਹੈ। ਰਿਪੋਰਟ ਪੇਸ਼ ਕਰਦੇ ਹੋਏ ਬੁੱਧ ਰਾਮ ਨੇ ਕਿਹਾ ਕਿ ਕਮੇਟੀ ਨੂੰ ਆਡਿਟ ਪੈਰ੍ਹੇ ਤੋਂ ਪਤਾ ਲੱਗਿਆ ਹੈ ਕਿ ਨਾਕਾਫੀ ਭੰਡਾਰ ਪ੍ਰਬੰਧ, ਅਣ ਉਚਿਤ ਭੰਡਾਰ ਸਥਿਤੀਆਂ, ਸਟਾਕ ਦੀ ਮਾੜੀ ਸਾਂਭ ਸੰਭਾਲ, ਨਵੀ ਕਣਕ ਭੰਡਾਰਨ ਕੀੜੇ ਲੱਗੇ ਸਟਾਕ ਨਾਲ ਕਰਨ ਕਾਰਣ 2014-15 ਤੋਂ 2017-1 8 ਦੋਰਾਨ ਖ਼ਰਾਬ ਕਣਕ ਦੇ ਨਿਪਟਾਰੇ ਤੋਂ ਰੁਪਏ 607.57 ਕਰੋੜ ਦਾ ਨੁਕਸਾਨ ਹੋ ਗਿਆ।1.04 ਕਰੋੜ ਅਪ ਗਰਡੇਸ਼ਨ ਦੇ ਖਰਚਿਆਂ ਦੀ ਪ੍ਰਤੀ ਪੂਰਤੀ ਨਹੀਂ ਹੋਈ ਅਤੇ ਕੈਰੀ ਓਵਰ ਖਰਚਿਆਂ ਕਾਰਨ 4.15 ਕਰੋੜ ਦੀ ਆਮਦਨ ਤੋ ਵਾਂਝਾ ਹੋਣਾ ਪਿਆ। ਅੱਗੇ ਖ਼ਰਾਬ ਕਣਕ ਦੇ ਨਿਪਟਾਰੇ ਵਿੱਚ ਦੇਰੀ ਹੋਣ ਕਾਰਣ, ਭੰਡਾਰਨ ਜਗ੍ਹਾ, ਜਿੱਥੇ ਖ਼ਰਾਬ ਕਣਕ ਰੱਖੀ ਗਈ ਸੀ, ਦੇ ਕਰਾਏ ਅਤੇ ਸੁਰੱਖਿਆ ਉੱਤੇ 8.57 ਕਰੋੜ ਖ਼ਰਚ ਹੋਏ।
ਬੁੱਧ ਰਾਮ ਨੇ ਕਿਹਾ ਕਿ ਕਰਮਚਾਰੀਆ ਵਲੋ ਬਿਨਾਂ ਕਿਸੇ ਉੱਚ ਅਧਿਕਾਰੀਆਂ ਦੀ ਸਮੂਲੀਅਤ ਤੋਂ ਵਗੈਰ ਕਰਨਾ ਸੰਭਵ ਨਹੀਂ ਜਾਪਦਾ, ਇਸ ਘਪਲੇ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋਂ ਅਸਲ ਗੁਨਹੇਗਾਰ ਹਨ, ਉਨ੍ਹਾ ਦੇ ਨਾਮ ਜਨਤਕ ਹੋ ਸਕਣ।
ਕਮੇਟੀ ਨੇ ਚਾਹਿਆ ਹੈ ਕਿ ਕੁੱਝ ਇਸ ਤਰ੍ਹਾਂ ਦਾ ਮਕੇਨਿਜਮ ਤਿਆਰ ਕੀਤਾ ਜਾਵੇ ਤਾਂ ਜੋਂ ਗਬਨ ਕੀਤੀ ਗਈ ਰਕਮ ਦੀ ਰਿਕਵਰੀ ਕੀਤੀ ਜਾ ਸਕੇ। ਦੋਸ਼ੀ ਪਾਏ ਗਏ ਅਧਿਕਾਰੀਆ,/ਕਰਮਚਾਰੀਆ ਦੀਆ ਚੱਲ ਅਚੱਲ ਜਾਇਦਾਦ ਨੂੰ ਵੇਚ ਕੇ ਕੀਤੀ ਜਾ ਸਕੇ। ਕਿਉਕਿ ਗਬਨ ਕਰੋੜਾਂ ਵਿੱਚ ਹੈ, ਇਸ ਲਈ ਕਮੇਟੀ ਮੁੱਖ ਸਕੱਤਰ ਪੰਜਾਬ ਸਰਕਾਰ ਨੂੰ ਸਿਫਰਾਸ਼ ਕਰਦੀ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਵਿਜਲੈਂਸ ਤੋਂ ਕਰਵਾਈ ਜਾਵੇ ਤਾਂ ਜੋਂ ਦੋਸ਼ੀਆਂ ਤੋਂ ਗਬਨ ਦੀ ਰਾਸ਼ੀ ਵਸੂਲ ਕੀਤੀ ਜਾਵੇ।