ਪੰਜਾਬ
ਪਰਵਾਸੀ ਲੇਖਕ ਅਮਰਜੀਤ ਚੰਦਨ ਹੋਏ ਪਾਠਕਾਂ ਦੇ ਰੂਬਰੂ ਹੋਏ
ਚੰਡੀਗੜ੍ਹ-( ਨਿੰਦਰ ਘੁਗਿਆਣਵੀ)- 1 ਅਪ੍ਰੈਲ, ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਵੱਲੋਂ ‘ਤੇਰੇ ਸਨਮੁਖ’ ਸਮਾਗਮ ਅਧੀਨ ਰੂਬਰੂ ਪ੍ਰੋਗਰਾਮ ਬਰਤਾਨੀਆਂ ਵਸਦੇ ਸ਼ਾਇਰ ਤੇ ਵਾਰਤਕਕਾਰ ਅਮਰਜੀਤ ਚੰਦਨ ਨੂੰ ਪਾਠਕਾਂ ਤੇ ਲੇਖਕਾਂ ਦੇ ਸਨਮੁੱਖ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਡਾ. ਸੁਰਜੀਤ ਪਾਤਰ ਚੇਅਰਮੈਨ ਪੰਜਾਬ ਕਲਾ ਪਰਿਸ਼ਦ ਨੇ ਕੀਤੀ।
ਸਮਾਗਮ ਦੇ ਮੰਚ ਸੰਚਾਲਕ ਤੇ ਮੁੱਖ ਬੁਲਾਰੇ ਡਾ. ਯੋਗਰਾਜ ਸਨ। ਸਭ ਤੋਂ ਪਹਿਲਾਂ ਡਾ. ਯੋਗਰਾਜ ਨੇ ਸ੍ਰੀ ਅਮਰਜੀਤ ਚੰਦਨ ਬਾਰੇ ਬੋਲਦਿਆਂ ਕਿਹਾ ਕਿ ਅਮਰਜੀਤ ਚੰਦਨ ਸਾਡੇ ਸਮਿਆਂ ਦਾ ਵੱਡਾ ਕਵੀ ਤੇ ਵਾਰਤਕਕਾਰ ਹੈ। ਉਹਨਾਂ ਨੇ ਅਨੁਭਵਸ਼ੀਲਤਾ ਤੇ ਵੱਡੇ ਅਭਿਆਸ ਨਾਲ ਆਪਣੀ ਲਿਖਤ ਨੂੰ ਸਿਖਰ ‘ਤੇ ਪਹੁੰਚਇਆ ਹੈ। ਉਹਨਾਂ ਚੰਦਨ ਹੋਰਾਂ ਦੇ ਸੁਭਾਅ ਦੀ ਮਿੱਥ ਬਾਰੇ ਵੀ ਗੱਲ ਕੀਤੀ। ਇਸ ਸਮੇਂ ਚੰਦਨ ਨੇ ਆਪਣੀਆਂ ਵੱਖ ਵੱਖ ਵਿਸ਼ਿਆਂ ਉਤੇ ਅਧਾਰਿਤ ਕਵਿਤਾਵਾਂ ਦਾ ਪਾਠ ਵੀ ਕੀਤਾ। ਆਖ਼ਰ ਵਿਚ ਅਮਰਜੀਤ ਚੰਦਨ ਹੋਰਾਂ ਨੇ ਸਰੋਤਿਆਂ ਦੇ ਸੁਆਲਾਂ ਦੇ ਜਵਾਬ ਵੀ ਤਸੱਲੀਬਖਸ਼ ਦਿੱਤੇ। ਆਪਣੇ ਪ੍ਰਧਾਨਗੀ ਭਾਸ਼ਨ ਵਿਚ ਡਾ. ਸੁਰਜੀਤ ਪਾਤਰ ਹੋਰਾਂ ਨੇ ਕਿਹਾ ਕਿ ਚੰਦਨ ਆਪਣੀ ਚੰਦਨੀਅਤ ਹੈ। ਚੰਦਨ ਸਾਡੀ ਪ੍ਰਮਾਨਕਤਾ ਦਾ ਦਾਰੋਮਦਾਰ ਹੈ। ਇਸ ਸਮਾਗਮ ਵਿਚ ਉੱਘੇ ਕਹਾਣੀਕਾਰ ਤਾ ਕਵੀ ਗੁਲ ਚੌਹਾਨ, ਕਹਾਣੀਕਾਰ ਬਲੀਜੀਤ, ਸ਼ਾਇਰ ਹਰਵਿੰਦਰ, ਜਗਦੀਪ ਸਿੱਧੂ, ਜਸ਼ਨਪ੍ਰੀਤ, ਜਸਪਾਲ ਫਿਰਦੌਸੀ, ਪ੍ਰੋ ਕੰਵਲਜੀਤ ਢਿੱਲੋਂ ਆਦਿ ਕਈ ਪਾਠਕ ਤੇ ਲੇਖਕ ਹਾਜ਼ਰ ਸਨ।