BIG BREAKING : ਗੈਂਸਟਰ ਲੌਰੈਂਸ ਬਿਸ਼ਨੋਈ ਵਲੋਂ ਦਿੱਤੀਆਂ 2 ਇੰਟਰਵਿਊ ਨੂੰ ਲੈ ਕੇ ਜਲਦੀ ਖੁਲ੍ਹਣਗੀਆ ਪਰਤਾਂ
ਪੰਜਾਬ ਸਰਕਾਰ ਵਲੋਂ Special DGP ਦੀ ਅਗਵਾਈ ਵਿਚ ਕਮੇਟੀ ਦਾ ਗਠਨ
ਗੈਂਸਟਰ ਲੌਰੈਂਸ ਬਿਸ਼ਨੋਈ ਵਲੋਂ ਦਿੱਤੀਆਂ 2 ਇੰਟਰਵਿਊ ਨੂੰ ਲੈ ਕੇ ਜਲਦ ਹੋਣਗੇ ਵੱਡੇ ਖੁਲਾਸੇ ਹੋਣਗੇ ਪੰਜਾਬ ਸਰਕਾਰ ਨੇ ਹੁਣ ਇਸ ਦੀਆਂ ਪਰਤਾਂ ਖੋਲਣ ਦਾ ਜਿੰਮਾ Special DGP ਨੂੰ ਸੌਂਪ ਦਿੱਤਾ ਹੈ । ਹੁਣ Special DGP ਦੀ ਅਗਵਾਈ ਵਿਚ ਗਠਿਤ ਕੀਤੀ ਕਮੇਟੀ ਇਸ ਮਾਮਲੇ ਵਿਚ ਪਤਾ ਲਗਾਏਗੀ ਕਿ ਗੈਂਸਟਰ ਲੌਰੈਂਸ ਬਿਸ਼ਨੋਈ ਨੇ ਕਿਸ ਜੇਲ੍ਹ ਵਿਚ ਬੈਠ ਕੇ ਇੰਟਰਵਿਊ ਦਿੱਤੀਆਂ ਹਨ ।
ਹਾਲ ਹੀ ਵਿਚ ਜੇਲ੍ਹ ਵਿਚ ਬੰਦ ਗੈਂਗਸਟਰ ਲੌਰੈਂਸ ਬਿਸ਼ਨੋਈ ਦੀਆਂ ਟੀ ਵੀ ਚੈਨਲ/ ਸੋਸਲ ਮੀਡਿਆ ਤੇ ਵਾਇਰਲ ਹੋਈਆਂ 2 ਇੰਟਰਵਿਊ ਮਾਮਲੇ ਵਿਚ ਪੰਜਾਬ ਸਰਕਾਰ ਨੇ ਗੰਭੀਰ ਨੋਟਿਸ ਲੈ ਲਿਆ ਹੈ । ਇਸ ਮਾਮਲੇ ਵਿਚ ਕਮੇਟੀ ਦਾ ਗਠਨ ਕਰਦੇ
ਇਸ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹੈ ।
ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੇ ਜਾਂਚ ਦੇ ਆਦੇਸ਼ ਜਾਰੀ ਕਰਦੇ ਕਿਹਾ ਹੈ ਕਿ ਗੈਂਗਸਟਰ ਲੌਰੈਂਸ ਬਿਸ਼ਨੋਈ ਦੀਆਂ 2 ਇੰਟਰਵਿਊ ਟੀ ਵੀ ਚੈਨਲ / ਸੋਸਲ ਮੀਡਿਆ ਤੇ ਵਾਇਰਲ ਹੋਈਆਂ ਹਨ । ਅਜਿਹੇ ਹਾਲਾਤਾਂ ਵਿਚ ਇਸ ਮਾਮਲੇ ਵਿਚ ਗਹਿਰੀ ਜਾਂਚ ਦੀ ਜਰੂਰਤ ਹੈ । ਇਸ ਲਈ ਨਵੀ ਕਮੇਟੀ ਦਾ ਗਠਨ ਕੀਤਾ ਜਾਂਦਾ ਹੈ । ਪਹਿਲੀ ਕਮੇਟੀ ਵਿਚ ਬਦਲਾਅ ਕੀਤਾ ਗਿਆ ਹੈ ।
ਗੈਂਗਸਟਰ ਲੌਰੈਂਸ ਬਿਸ਼ਨੋਈ ਵਲੋਂ ਦਿੱਤੀਆਂ 2 ਇੰਟਰਵਿਊ ਦੇ ਮਾਮਲੇ ਵਿਚ SPECIAL DGP, STF ਕੁਲਦੀਪ ਸਿੰਘ ਤੇ Additional DIRECTOR GENERAL JAIL ਮਾਮਲੇ ਦੀ ਜਾਂਚ ਕਰਨਗੇ । ਕਮੇਟੀ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਤੱਥਾਂ ਤੇ ਅਧਾਰਤ ਜਾਂਚ ਕਰਕੇ ਆਪਣੀ ਰਿਪੋਰਟ 15 ਦਿਨ ਵਿਚ ਸਰਕਾਰ ਨੂੰ ਪੇਸ਼ ਕਰੇਗੀ । ਦੱਸਣਯੋਗ ਹੈ ਕਿ ਗੈਂਸਟਰ ਲੌਰੈਂਸ ਬਿਸ਼ਨੋਈ ਵਲੋਂ 2 ਇੰਟਰਵਿਊ ਦਿੱਤੀਆਂ ਗਈ ਸਨ ਅਤੇ ਇੰਟਰਵਿਊ ਵਿਚ ਸਲਮਾਨ ਖਾਨ ਨੂੰ ਵੀ ਧਮਕੀ ਦਿੱਤੀ ਗਏ ਸੀ ਇਹ ਇੰਟਰਵਿਊ ਕਿਥੇ ਹੋਇਆ ਹਨ ਇਸ ਦੀ ਹੁਣ ਕਮੇਟੀ ਜਾਂਚ ਕਰੇਗੀ ।