ਫ਼ਿਲਮੀ ਅਦਾਕਾਰ ਸ਼ਵਿੰਦਰ ਮਾਹਲ ਨੂੰ ਸਦਮਾ, ਪਤਨੀ ਦਾ ਦਿਹਾਂਤ
ਅੰਤਿਮ ਅਰਦਾਸ ਅਤੇ ਆਖੰਡ ਪਾਠ ਦੇ ਭੋਗ 16 ਅਪ੍ਰੈਲ ਨੂੰ ਪਿੰਡ ਬੰਦੇ ਮਾਹਲ (ਰੋਪੜ) ਵਿਖੇ
ਚੰਡੀਗੜ੍ਹ 8 ਅਪ੍ਰੈਲ (ਹਰਜਿੰਦਰ ਸਿੰਘ ਜਵੰਦਾ)- ਪੰਜਾਬੀ ਫ਼ਿਲਮ ਇੰਡਸਟਰੀ ਦੀ ਮਾਣਮੱਤੀ ਸ਼ਖ਼ਸੀਅਤ ਮਸ਼ਹੂਰ ਅਦਾਕਾਰ ਸ਼ਵਿੰਦਰ
ਮਾਹਲ ਨੂੰ ਉਸ ਸਮੇਂ ਬਹੁਤ ਗਹਿਰਾ ਸਦਮਾ ਲੱਗਾ, ਜਦੋਂ ਬੀਤੀ ਕੱਲ ਉਨ੍ਹਾਂ ਦੇ ਧਰਮਪਤਨੀ ਪ੍ਰਕਾਸ਼ ਕੌਰ ਇਸ ਨਾਸ਼ਵਾਨ ਸੰਸਾਰ ਨੂੰ
ਹਮੇਸ਼ਾਂ ਲਈ ਅਲਵਿਦਾ ਕਹਿ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਵਿੰਦਰ ਮਾਹਲ ਦੇ ਪਰਮ ਮਿੱਤਰ ਅਦਾਕਾਰ ਮਲਕੀਤ
ਸਿੰਘ ਰੌਣੀ ਨੇ ਦੱਸਿਆ ਕਿ ਸਵ. ਪ੍ਰਕਾਸ਼ ਕੌਰ ਪਿਛਲੇ ਕੁਝ ਸਮੇਂ ਤੋਂ ਲੀਵਰ ਦੀ ਬੀਮਾਰੀ ਤੋਂ ਪੀੜ੍ਹਤ ਪੀ ਜੀ ਆਈ ਚੰਡੀਗੜ੍ਹ ਜ਼ੇਰੇ
ਇਲਾਜ ਸਨ।ਇਸ ਦੁੱਖ ਦੀ ਘੜੀ ਵਿੱਚ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ, ਐਮੀ ਵਿਰਕ, ਰਣਜੀਤ ਬਾਵਾ, ਗੁਰਪ੍ਰੀਤ ਘੁੱਗੀ,
ਗੁੱਗੂ ਗਿੱਲ, ਕਰਮਜੀਤ ਅਨਮੋਲ, ਮਲਕੀਤ ਰੌਣੀ,ਭਾਨਾ ਐਲ ਏ, ਜਸਵਿੰਦਰ ਭੱਲਾ, ਭਾਰਤ ਭੂਸ਼ਣ ਵਰਮਾ, ਬਿੰਨੂ ਢਿਲੋਂ, ਪੰਮੀ ਬਾਈ,
ਸਰਦਾਰ ਸੋਹੀ, ਯੋਗਰਾਜ ਸਿੰਘ, ਹਰਬੀ ਸੰਘਾ, ਰਾਣਾ ਜੰਗ ਬਹਾਦੁਰ, ਗੀਤਜ਼ ਬਿੰਦਰੱਖੀਆ, ਗਾਇਕ ਸੁਰਿੰਦਰ ਛਿੰਦਾ, ਸੁਖਦੇਵ
ਬਰਨਾਲਾ,ਦਿਲਾਵਰ ਸਿੱਧੂ, ਆਸ਼ੀਸ਼ ਦੁੱਗਲ, ਨਰਿੰਦਰ ਨੀਨਾ, ਜਸਵੀਰ ਗਿੱਲ, ਪਰਮਵੀਰ ਸਿੰਘ, ਪਰਮਜੀਤ ਭੰਗੂ, ਰਵਿੰਦਰ ਮੰਡ,
ਅਮਰ ਨੂਰੀ, ਨਿਰਮਲ ਰਿਸ਼ੀ, ਅਨੀਤਾ ਦੇਵਗਨ, ਸੁਨੀਤਾ ਧੀਰ, ਗੁਰਪ੍ਰੀਤ ਕੌਰ ਭੰਗੂ, ਰੁਪਿੰਦਰ ਰੂਪੀ, ਅਨੀਤਾ ਮੀਤ, ਸ਼ੀਮਾ ਕੌਸ਼ਲ,
ਤਨਵੀ ਨਾਗੀ, ਰਾਜ ਧਾਲੀਵਾਲ, ਪੂਨਮ ਸੂਧ, ਰਾਖੀ ਹੁੰਦਲ, ਦਲਜੀਤ ਸਿੰਘ ਅਰੋੜਾ, ਇਕਬਾਲ ਸਿੰਘ ਚਾਨਾ ਅਤੇ ਅੰਮ੍ਰਿਤਪਾਲ
ਬਿੱਲਾ ਸਮੇਤ ਵੱਡੀ ਗਿਣਤੀ ਵਿੱਚ ਪੋਲੀਵੁੱਡ ਕਲਾਕਾਰਾਂ,ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸ਼ਖਸੀਅਤਾਂ ਨੇ ਸ਼ਵਿੰਦਰ ਮਾਹਲ
ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਦੱਸ ਦਈਏ ਕਿ ਸਵ. ਪ੍ਰਕਾਸ਼ ਕੌਰ ਜੀ ਦੀ ਆਤਮਿਕ ਸ਼ਾਤੀ ਲਈ ਆਖੰਡ
ਪਾਠ ਸਾਹਿਬ ਦੇ ਪਾਠ ਦੇ ਭੋਗ 16 ਅਪ੍ਰੈਲ ਦਿਨ ਐਤਵਾਰ ਨੂੰ ਦੁਪਹਿਰ 12.00 ਤੋਂ 1.00 ਵਜੇ ਗੁਰਦੁਆਰਾ ਪਿੰਡ ਬੰਦੇ ਮਾਹਲ
ਨੇੜੇ ਰੋਪੜ (ਰੋਪੜ ਚਮਕੌਰ ਸਾਹਿਬ ਰੋੜ ) ਵਿਖੇ ਪਾਏ ਜਾਣਗੇ।