ਪੰਜਾਬ ਚ ਗਲਤ ਤਰੀਕੇ ਨਾਲ 10 ਕਰੋੜਾਂ ਦੇ ਟਰਾਂਸਪੋਟਰਾਂ ਦੇ ਹੋਏ ਟੈਕਸ ਮੁਆਫ, ਹੋਵੇਂਗੀ ਵਸੂਲੀ
ਟਰਾਂਸਪੋਰਟ ਮੰਤਰੀ ਲਾਲ ਜੀਤ ਭੁੱਲਰ ਵਲੋ ਜਾਂਚ ਦੇ ਆਦੇਸ਼
ਪੰਜਾਬ ਅੰਦਰ ਪਿਛਲੇ ਸਮੇਂ ਵਿੱਚ ਗ਼ਲਤ ਤਰੀਕ਼ੇ ਨਾਲ ਕਰੋੜਾਂ ਦੇ ਟੈਕਸ ਮੁਆਫ਼ ਕਰਨ ਦੇ ਮਾਮਲੇ ਨੂੰ ਲੈਕੇ ਪੰਜਾਬ ਸਰਕਾਰ ਹਰਕਤ ਵਿੱਚ ਆ ਗਈ ਹੈ। ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਦੱਸਿਆ ਕਿ ਪਿਛਲੀ ਸਰਕਾਰ ਦੇ ਸਮੇਂ 2º019 ਵਿੱਚ ਕੋਵਿਡ ਤੋਂ ਪਹਿਲਾ ਗ਼ਲਤ ਤਰੀਕੇ 10 ਕਰੋੜ ਰੁਪਏ ਤੋਂ ਜ਼ਿਆਦਾ ਦੇ ਟਰਾਂਸਪੋਟਰਾਂ ਦੇ ਟੈਕਸ ਮੁਆਫ਼ ਕੀਤੇ ਗਏ ਹਨ। ਇਸ ਮਾਮਲੇ ਵਿੱਚ RTO ਕਰਨ ਸਿੰਘ ਛੀਨਾ ਨੇ ਇਸ ਮਾਮਲੇ ਵਿੱਚ ਚਾਰਜਸ਼ੀਟ ਕਰ ਦਿੱਤਾ ਗਿਆ ਹੈ। ਉਨ੍ਹਾ ਕਿਹਾ ਕਿ RTO ਕੋਲ 3 ਮਹੀਨੇ ਦਾ ਟੈਕਸ ਮੁਆਫ ਕਰਨ ਦਾ ਅਧਿਕਾਰ ਹੈ। ਪਰ ਉਨ੍ਹਾ ਵਲੋ ਸਾਲ ਪੁਰਾਣੇ ਟੈਕਸ ਮੁਆਫ਼ ਕਰ ਦਿੱਤੇ ਹਨ।
ਮੰਤਰੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਇਸ ਲਈ ਸਬ ਕਮੇਟੀ ਗਠਿਤ ਕਰ ਦਿੱਤੀ ਗਈ ਹੈ। ਲਾਲ ਜੀਤ ਸਿੰਘ ਭੁੱਲਰ ਨੇ ਕਿਹਾ ਕਿ ਜਿੰਨਾ ਟਰਾਂਸਪੋਟਰਾਂ ਦਾ ਗ਼ਲਤ ਟੈਕਸ ਮੁਆਫ਼ ਕੀਤਾ ਹੈ ਉਨਾਂ ਕੋਲੋਂ ਟੈਕਸ ਵਸੂਲ ਕੀਤਾ ਜਾਵੇਗਾ। ਮੰਤਰੀ ਨੇ ਕਿਹਾ ਕਿ ਇਸ ਵਿੱਚ ਕੋਈ ਸਿਆਸੀ ਪਾਰਟੀ ਦੇ ਲੋਕ ਸਾਮਿਲ ਨਹੀਂ ਹਨ।