ਡਿਪਟੀ ਕਮਿਸ਼ਨਰ ਵੱਲੋਂ ਆਮ ਆਦਮੀ ਕਲੀਨਿਕਾਂ ਦੇ ਕੰਮਕਾਜ ਲਈ ਸਮੀਖਿਆ ਬੈਠਕ
ਫਾਜਿ਼ਲਕਾ, 20 ਅਪ੍ਰੈਲ
ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਜਿ਼ਲ੍ਹੇ ਵਿਚ ਚੱਲ ਰਹੇ ਆਮ ਆਦਮੀ ਕਲੀਨਿਕਾਂ ਦੇ ਕੰਮਕਾਜ ਦੀ ਸਮੀਖਿਆ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਇਸ ਦੌਰਾਨ ਉਨ੍ਹਾਂ ਨੇ ਹੁਕਮ ਕੀਤਾ ਕਿ ਇੰਨ੍ਹਾਂ ਕਲੀਨਿਕਾਂ ਵਿਚ ਆਉਣ ਵਾਲੇ ਲੋਕਾਂ ਨੂੰ ਬਿਹਤਰ ਤੋਂ ਬਿਹਤਰ ਤਰੀਕੇ ਨਾਲ ਇਲਾਜ ਮੁਹਈਆ ਕਰਵਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਕੇਂਦਰਾਂ ਵਿਚ ਹਰ ਪ੍ਰਕਾਰ ਦੀਆਂ ਬੁਨਿਆਦੀ ਸਹੁਤਲਤਾਂ ਹਨ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਨੇੜੇ ਦੇ ਆਮ ਆਦਮੀ ਕਲੀਨਿਕ ਦੀਆਂ ਸੇਵਾਵਾਂ ਲੈਣ।
ਇਸ ਮੌਕੇ ਸਿਵਲ ਸਰਜਨ ਡਾ: ਸਤੀਸ਼ ਗੋਇਲ ਨੇ ਆਮ ਆਦਮੀ ਕਲੀਨਿਕਾਂ ਦੀ ਪ੍ਰਗਤੀ ਰਿਪੋਰਟ ਸਾਂਝੀ ਕੀਤੀ ਅਤੇ ਕਿਹਾ ਕਿ ਲੋਕਾਂ ਵਿਚ ਆਮ ਆਦਮੀ ਕਲੀਨਿਕ ਮਕਬੂਲ ਹੋ ਰਹੇ ਹਨ ਅਤੇ ਇੰਨ੍ਹਾਂ ਤੋਂ ਮੁੱਢਲੇ ਪੱਧਰ ਤੇ ਹੀ ਲੋਕਾਂ ਨੂੰ ਇਲਾਜ ਦੀ ਸਹੁਲਤ ਮਿਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੁੱਢਲੇ ਪੱਧਰ ਤੇ ਘਰ ਦੇ ਨੇੜੇ ਇਲਾਜ ਮਿਲ ਜਾਵੇ ਤਾਂ ਬਿਮਾਰੀ ਵੱਧਦੀ ਨਹੀਂ ਅਤੇ ਲੋਕ ਛੇਤੀ ਬਿਮਾਰੀ ਤੋਂ ਠੀਕ ਹੋ ਜਾਂਦੇ ਹਨ। ਇਸੇ ਤਰਾਂ ਵੱਡੇ ਹਸਪਤਾਲ ਵੀ ਮਰੀਜ ਨੂੰ ਜਾਣਾ ਨਹੀਂ ਪੈਂਦਾ ਹੈ।
ਬੈਠਕ ਵਿਚ ਪੀ ਡਬਲਯੂ ਡੀ ਅਤੇ ਪੰਚਾਇਤੀ ਰਾਜ ਵਿਭਾਗ ਦੇ ਅਧਿਕਾਰੀ ਵੀ ਹਾਜਰ ਹੋਏ। ਜਦ ਕਿ ਬੈਠਕ ਵਿਚ ਡੀਪੀਐਮ ਰਾਜੇਸ ਕੁਮਾਰ, ਡਾ ਨੀਲੂ ਚੁੱਘ, ਦਿਵੇਸ਼ ਕੁਮਾਰ, ਸੁਖਦੇਵ ਸਿੰਘ, ਜ਼ਸਪਿੰਦਰ ਕੌਰ ਵੀ ਹਾਜਰ ਰਹੇ।