ਆਪ ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਸਮੇਤ 4 ਗਿਰਫ਼ਤਾਰ ,Fir ਦਰਜ
ਆਪ ਜਲਾਲਾਬਾਦ ਤੋ ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਸਿੰਘ ਕੰਬੋਜ ਸਮੇਤ 4 ਨੂੰ ਪੁਲਿਸ ਨੇ ਗਿਰਫਤਾਰ ਕਰ ਲਿਆ ਹੈ। ਇਨ੍ਹਾਂ ਖਿਲਾਫ਼ ਮਾਮਲਾ
ਦਰਜ ਕੀਤਾ ਗਿਆ ਹੈ।
ਪੁਲਿਸ ਵਲੋਂ ਰਾਣੀ ਬਾਨੋ, ਸੁਨੀਲ ਰਾਏ ਤੇ ਉਸਦੀ ਪਤਨੀ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ । ਸੁਨੀਲ ਕੁਮਾਰ ਵਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਕਿ ਪ੍ਰੋਪਰਟੀ ਦਾ ਕੰਮ ਕਰਦਾ ਹੈ ਅਤੇ ਰਾਣੀ ਬਾਨੋ ਵਲੋਂ ਉਸ ਨੂੰ ਫੋਨ ਕਰਕੇ ਕਿਹਾ ਗਿਆ ਕਿ ਉਹ ਮਕਾਨ ਖਰੀਦਣਾ ਚਾਹੁੰਦੀ ਹੈ ਜਿਸ ਤੇ ਮੈਂ ਉਸਨੂੰ ਮਕਾਨ ਦਿਖਾਉਣ ਲਈ ਲੈ ਗਿਆ ਹੈ । ਉਸਤੋਂ ਬਾਅਦ ਮੈਨੂੰ ਰਾਣੀ ਬਾਨੋ ਦਾ ਫੋਨ ਆਉਂਦਾ ਹੈ ਕਿ ਉਸਦਾ ਮੁੰਡਾ ਸੁਨੀਲ ਰਾਏ ਮੈਨੂੰ ਕੁੱਟ ਰਿਹਾ ਹੈ । ਮੇਰੇ ਤੇ ਗ਼ਲਤ ਇਲਜਾਮ ਲਗਾ ਰਿਹਾ ਹੈ । ਫਿਰ ਰਾਣੀ ਬਾਨੋ ਦੀ ਨੂੰਹ ਦਾ ਫੋਨ ਆਉਂਦਾ ਹੈ ਤੇ ਗ਼ਲਤ ਬੋਲਦੀ ਹੈ । ਜਿਸ ਤੋਂ ਬਾਅਦ ਮੈਂ ਪ੍ਰੇਸ਼ਾਨ ਹੋ ਗਿਆ ਕਿ ਇਹ ਮੇਰੇ ਕੋਲੋਂ ਪੈਸੇ ਲੈਣ ਦੀ ਸਕੀਮ ਬਣਾ ਰਹੇ ਹਨ । ਫਿਰ ਇਕ ਫੋਨ ਮੈਨੂੰ ਸੁਰਿੰਦਰ ਕੰਬੋਜ ਦੇ ਫੋਨ ਤੋਂ ਆਇਆ ਕਿ ਰਾਣੀ ਬਾਨੋ ਤੇਰੇ ਖਿਲਾਫ ਬਲਾਤਕਾਰ ਦਾ ਪਰਚਾ ਦਰਜ ਕਰਵਾਉਣ ਲਈ ਸਿਵਲ ਹਸਪਤਾਲ ਪੁੱਜੀ ਹੈ । ਜੇਕਰ ਰਾਜੀਨਾਮਾ ਕਰਨਾ ਹੈ ਤਾਂ ਮੇਰੇ ਕੋਲ ਆ ਜਾ , ਮੈਂ ਉਸੇ ਸਮੇ ਸੁਰਿੰਦਰ ਕੰਬੋਜ ਦੇ ਘਰ ਪੁੱਜਾ । ਜਿਥੇ ਸੁਰਿੰਦਰ ਕੰਬੋਜ ਦੇ ਫੋਨ ਤੇ ਰਾਣੀ ਨਾਲ ਗੱਲ ਕੀਤੀ ਗਈ । ਮੈਨੂੰ ਦੱਸਿਆ ਗਿਆ ਕਿ 10 ਲੱਖ ਚ ਨਿਬੜਦਾ ਹੈ । ਤੇ ਪੈਸਿਆਦਾ ਇੰਤਜਾਮ ਕਰ । ਮੈਂ ਸੁਰਿੰਦਰ ਕੰਬੋਜ , ਰਾਣੀ ਬਾਨੋ , ਸੁਨੀਲ ਰਾਏ ਤੇ ਉਸ ਦੀ ਘਰਵਾਲੀ ਨੂੰ ਉਂਚੀ ਗੱਲ ਕਰਦੇ ਸੁਣਿਆ ਤੇ ਮੇਰੇ ਕੋਲੋਂ ਧੌਂਸ ਨਾਲ 10 ਲੱਖ ਰੁਪਏ ਮੰਗ ਰਹੇ ਹਨ । ਜਿਸ ਤੇ ਪੁਲਿਸ ਨੇ ਸੁਰਿੰਦਰ ਕੰਬੋਜ , ਰਾਣੀ ਬਾਨੋ , ਸੁਨੀਲ ਰਾਏ ਤੇ ਉਸ ਦੀ ਘਰਵਾਲੀ ਤੇ ਜਲਾਲਾਬਾਦ ਪੁਲਿਸ ਸਿਟੀ ਥਾਣੇ ਵਿਚ ਆਈ ਪੀ ਸੀ ਦੀ ਧਾਰਾ 384 , 389 ਤੇ 34 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ।