ਜਨਰਲ ਕੈਟਾਗਰੀ ਦੀਆਂ ਜਥੇਬੰਦੀਆਂ ਦਾ ਵਫ਼ਦ ਨੇ ਸਿੱਖਿਆ ਮੰਤਰੀ ਨੂੰ ਵਰਦੀਆਂ ਦੇਣ ਦੀ ਮੰਗ ਕੀਤੀ
ਜਨਰਲ ਕੈਟਾਗਰੀ ਦੀਆਂ ਜਥੇਬੰਦੀਆਂ ਦਾ ਵਫ਼ਦ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸੂਬਾ ਆਗੂ ਸ਼ਿਆਮ ਲਾਲ ਸ਼ਰਮਾ ਅਤੇ ਸੁਖਵੀਰ ਇੰਦਰ ਸਿੰਘ ਦੀ ਅਗਵਾਈ ਵਿੱਚ ਮਿਲ਼ਿਆ। ਮੀਟਿੰਗ ਦੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਗੜ੍ਹਾਂਗ ਨੇ ਕਿਹਾ ਕਿ ਜਨਰਲ ਵਰਗ ਦੇ ਲੜਕੇ ਨੂੰ ਵਰਦੀਆਂ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਅੱਠਵੀਂ ਜਮਾਤ ਦੇ ਜਨਰਲ ਵਰਗ ਅਤੇ ਬੀ਼ ਸੀ਼ ਦੇ ਵਿਦਿਆਰਥੀਆਂ ਪਿਛਲੀ ਸਰਕਾਰ ਸਮੇਂ ਵਰਦੀਆਂ ਦੇਣ ਦਾ ਫੈਸਲਾ ਕੀਤਾ ਗਿਆ ਸੀ ਪ੍ਰੰਤੂ ਮੌਜੂਦਾ ਸਰਕਾਰ ਵੱਲੋਂ ਜਾਰੀ ਪੱਤਰ ਮੀਮੋ ਨੰ SSA /uniform/2023/116955ਮਿਤੀ 25/4/2023 ਅਨੁਸਾਰ ਜਨਰਲ ਅਜ਼ੇ ਬੀ ਸੀ ਵਿਦਿਆਰਥੀਆਂ ਨੂੰ ਛੱਡ ਦਿੱਤਾ ਗਿਆ ਹੈ।ਜਨਰਲ ਵਰਗ ਦੇ ਆਗੂਆਂ ਦਾ ਤਰਕ ਹੈ ਕਿ ਟੈਕਸ ਤਾਂ ਹਰੇਕ ਵਰਗ ਅਦਾ ਕਰਦਾ ਹੈ ਤਾਂ ਫੇਰ ਜਨਰਲ ਵਰਗ ਅਤੇ ਬੀ਼ ਸੀ ਵਰਗ ਦੇ ਵਿਦਿਆਰਥੀਆਂ ਨਾਲ ਵਿਤਕਰਾ ਕਿਉ ਹੋ ਰਿਹਾ ਹੈ।ਇਸ ਬਾਰੇ ਸਿੱਖਿਆ ਮੰਤਰੀ ਜੀ ਦੇ ਧਿਆਨ ਵਿੱਚ ਲਿਆਉਣ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਜਨਰਲ ਵਰਗ ਦੇ ਵਿਦਿਆਰਥੀਆਂ ਲਈ ਵਰਦੀਆਂ ਦੇਣ ਲਈ ਲੋੜੀਂਦੀ ਰਾਸ਼ੀ ਦਾ ਪ੍ਰਬੰਧ ਕਰ ਲਿਆ ਹੈ ਤਾਂ ਜੋ ਵਰਦੀਆਂ ਜਲਦੀ ਦਿਤੀਆਂ ਜਾ ਸਕਣਗੀਆਂ। ਜਥੇਬੰਦੀ ਦੇ ਆਗੂਆਂ ਵੱਲੋਂ ਸਕੂਲਾਂ ਵਿੱਚ ਪ੍ਰਿੰਸੀਪਲ, ਲੈਕਚਰਾਰ, ਹੈਂਡ ਮਾਸਟਰ, ਸੀ ਐਚ ਟੀ ਦੀਆਂ ਖਾਲੀ ਅਸਾਮੀਆਂ ਪਦ ਉੱਨਤ ਕਰ ਕੇ ਭਰੀਆਂ ਜਾਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਅਪੀਲ ਕੀਤੀ।ਇਸ ਵਫ਼ਦ ਵਿੱਚ ਸੁਖਵੀਰ ਸਿੰਘ, ਸਰਬਜੀਤ ਕੌਂਸ਼ਲ, ਸੁਦੇਸ਼ ਕਮਲ ਸ਼ਰਮਾ, ਜਸਵੰਤ ਸਿੰਘ ਬਰਾੜ, ਕੰਵਰਜੀਤ ਸਿੰਘ ਅਤੇ ਰਾਜਕੁਮਾਰ ਸ਼ਾਮਿਲ ਸਨ।