ਪੰਜਾਬ
ਐਸ ਸੀ ਕਮਿਸ਼ਨ ਦੇ ਆਦੇਸ਼ ਤੇ ਕਟਾਰੂਚੱਕ ਮਾਮਲੇ ਵਿਚ ਪੰਜਾਬ ਪੁਲਿਸ ਵਲੋਂ ਐਸ ਆਈ ਟੀ ਦਾ ਗਠਨ
ਐਸ ਸੀ ਕਮਿਸ਼ਨ ਦੇ ਹੁਕਮ ਅਨੁਸਾਰ ਸ਼ਿਕਾਇਤਕਰਤਾ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵਗੀ
ਪੰਜਾਬ ਦੇ ਕੈਬਿਨਟ ਮੰਤਰੀ ਲਾਲ ਚੰਦ ਕਟਾਰੂਚੱਕ ਤੇ ਇਕ ਐਸ ਸੀ ਲੜਕੇ ਵਲੋਂ ਸੋਸਣ ਦੇ ਲਗਾਏ ਗਏ ਦੋਸ਼ ਤੋਂ ਬਾਅਦ ਪੰਜਾਬ ਪੁਲਿਸ ਨੇ ਡੀ ਆਈ ਜੀ ਨਰਿੰਦਰ ਭਾਰਗਵ ਦੀ ਅਗਵਾਈ ਵਿਚ ਐਸ ਆਈ ਟੀ ਦਾ ਗਠਨ ਕਰ ਦਿੱਤਾ ਹੈ । ਨਰਿੰਦਰ ਭਾਰਗਵ ਤੋਂ ਇਲਾਵਾ ਇਸ ਕਮੇਟੀ ਵਿਚ 2 ਐਸ ਐਸ ਪੀ ਸ਼ਾਮਿਲ ਕੀਤੇ ਗਏ ਹਨ । ਜਿਨ੍ਹਾਂ ਵਿਚ ਗੁਰਦਾਸਪੁਰ ਦੇ ਐਸ ਐਸ ਪੀ ਦਿਆਮਾ ਹਰੀਸ਼ ਕੁਮਾਰ, ਓਮਪ੍ਰਕਾਸ਼ ਤੇ ਪਠਾਨਕੋਟ ਦੇ ਐਸ ਐਸ ਪੀ ਹਰਕਮਲ ਪ੍ਰੀਤ ਸਿੰਘ ਖੱਖ ਸ਼ਾਮਿਲ ਹੈ , ਜੋ ਇਸ ਮਾਮਲੇ ਦੀ ਜਾਂਚ ਕਰਨਗੇ ।
ਇਸ ਸਬੰਧੀ ਜਾਰੀ ਹੁਕਮ ਵਿਚ ਕਿਹਾ ਗਿਆ ਹੈ ਕਿ ਐਸ ਸੀ ਕਮਿਸ਼ਨ ਦੇ ਹੁਕਮ ਅਨੁਸਾਰ ਸ਼ਿਕਾਇਤਕਰਤਾ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵਗੀ ।