ਪੰਜਾਬ
ਜਲੰਧਰ ਲੋਕ ਸਭਾ ਜ਼ਿਮਨੀ ਚੋਣ 11 ਵਜੇ ਤੱਕ 17.7 ਪ੍ਰਤੀਸ਼ਤ ਵੋਟਿੰਗ
ਜਲੰਧਰ ਲੋਕ ਸਭਾ ਤੋ ਹੌਸਲਾ ਵਧਾਉਣ ਵਾਲੀ ਵੋਟਿੰਗ ਦੀਆ ਰਿਪੋਰਟਾਂ ਆ ਰਹੀਆਂ ਨੇ : ਭਗਵੰਤ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਜਲੰਧਰ ਲੋਕ ਸਭਾ ਤੋਂ 11:30 ਸਵੇਰੇ ਤੱਕ ਬਹੁਤ ਹੌਸਲਾ ਵਧਾਉਣ ਵਾਲੀ ਵੋਟਿੰਗ ਦੀਆਂ ਰਿਪੋਰਟਾਂ ਆ ਰਹੀਆਂ ਨੇ…ਵੱਧ ਤੋਂ ਵੱਧ ਵੋਟਾਂ ਪਾ ਕੇ ਨਵੀਂ ਕਹਾਣੀ ਦੇ ਹਿੱਸੇਦਾਰ ਬਣੋ..ਵੋਟ ਪਾਉਣਾ ਸਭ ਦਾ ਜ਼ਮਹੂਰੀ ਹੱਕ ਹੈ…
ਦੱਸਣਯੋਗ ਹੈ ਕਿ ਜਲੰਧਰ ਲੋਕ ਸਭਾ ਜ਼ਿਮਨੀ ਚੋਣ 11 ਵਜੇ ਤੱਕ 17.7 ਪ੍ਰਤੀਸ਼ਤ ਵੋਟਿੰਗ ਹੋਈ ਹੈ।