ਲੋਕਾਂ ਨੇ ਵਿਰੋਧੀ ਧਿਰਾਂ ਦੇ ਨਕਾਰਾਤਮਕ ਏਜੰਡੇ ਨੂੰ ਪੂਰੀ ਤਰ੍ਹਾਂ ਨਕਾਰਿਆ ,ਕੂੜ ਪ੍ਰਚਾਰ ਕਰਨ ਵਾਲਿਆਂ ਨੂੰ ਹਾਈ ਵੋਲਟੇਜ ਦਾ ਝਟਕਾ
ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਕਾਰਾਤਮਕ ਏਜੰਡੇ ਨੇ ਬਦਲਿਆ ਖੇਲ
ਆਪ ਦੀ ਮੁਫ਼ਤ ਬਿਜਲੀ ਨੇ ਵਿਰੋਧੀ ਪਾਰਟੀਆਂ ਦੇ ਘਰ ਕਰ ਦਿੱਤਾ ਹਨੇਰਾ
ਆਮ ਆਦਮੀ ਪਾਰਟੀ ਕਾਂਗਰਸ ਦੇ ਗੜ੍ਹ ਵਿਚ ਸੰਨ ਲਗਾਉਣ ਵਿਚ ਕਾਮਯਾਬ ਹੀ ਨਹੀਂ ਹੋਈ ਬਲਕਿ ਆਪ ਦੇ ਖ਼ਿਲਾਫ਼ ਕੂੜ ਪ੍ਰਚਾਰ ਵਾਲਿਆਂ ਨੂੰ ਹਾਈ ਵੋਲਟੇਜ ਦਾ ਝਟਕਾ ਵੀ ਲੱਗਿਆ ਹੈ । ਪਹਿਲੀ ਵਾਰ ਲੋਕ ਸਭਾ ਚੋਣ ਲੋਕਲ ਮੁਦਿਆਂ ਤੇ ਲੜਿਆ ਗਿਆ ਹੈ । ਇਕ ਗੱਲ ਸਾਫ ਹੈ ਕਿ ਆਪ ਦੀ ਮੁਫ਼ਤ ਬਿਜਲੀ ਨੇ ਵਿਰੋਧੀਆਂ ਦੇ ਘਰ ਹਨੇਰਾ ਕਰ ਦਿੱਤਾ ਹੈ । ਇਸ ਚੋਣ ਵਿਚ ਸਰਕਾਰ ਦੇ ਖਿਲਾਫ ਵਿਰੋਧੀ ਧਿਰ ਦੇ ਸਾਰੇ ਹੱਥਕੰਡੇ ਫੇਲ ਹੋ ਗਏ ਹਨ । ਚੋਣ ਨਤੀਜਿਆਂ ਤੇ ਨਜ਼ਰ ਮਾਰੀ ਜਾਵੇ ਤਾਂ ਆਮ ਦੇ ਉਮੀਦਵਾਰ ਸੁਸ਼ੀਲ ਰਿੰਕੂ ਪਹਿਲੇ ਗੇੜ ਤੋਂ ਹੀ ਅੱਗੇ ਚੱਲ ਰਹੇ ਸਨ ਜਿਵੇ ਜਿਵੇ ਮਸੀਨਾਂ ਖੁਲਦੀਆਂ ਰਹੀਆਂ ਰਿੰਕੂ ਦੀ ਜਿੱਤ ਦਾ ਅੰਤਰ ਵਧਦਾ ਗਿਆ । ਆਖਰੀ ਗੇੜ ਤੱਕ ਰਿੰਕੂ ਆਪਣੇ ਵਿਰੋਧੀ ਉਮੀਦਵਾਰ ਤੋਂ ਅੱਗੇ ਰਹੇ । ਇਸ ਚੋਣ ਵਿਚ ਆਪ ਦੀ ਮਾਈਕਰੋ ਮੈਨਜਮੈਂਟ ਵਿਰੋਧੀਆਂ ਤੇ ਭਾਰੀ ਪਾ ਗਈ ।
ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਰੋਡ ਸ਼ੋਅ ਦਾ ਅਸਰ ਇਸ ਚੋਣ ਵਿਚ ਸਾਫ ਦਿਖਾਈ ਦੇ ਰਿਹਾ ਹੈ । ਆਪ ਦੇ ਖਿਲਾਫ ਹਰ ਤਰ੍ਹਾਂ ਦੇ ਹੱਥਕੰਡੇ ਜੋ ਵਿਰੋਧੀ ਧਿਰ ਨੇ ਵਰਤੇ ਉਹ ਲੋਕਾਂ ਨੇ ਸਿਰੇ ਤੋਂ ਨਕਾਰ ਦਿੱਤੇ ਹੈ ਇਸ ਦਾ ਵੱਡਾ ਕਾਰਨ ਹੈ ਕਿ ਲੋਕਾਂ ਨੇ ਵਿਰੋਧੀ ਧਿਰ ਦੇ ਨਕਾਰਾਤਮਕ ਏਜੰਡੇ ਨੂੰ ਪੂਰੀ ਤਰ੍ਹਾਂ ਨਕਾਰ ਕੇ ਰੱਖ ਦਿੱਤਾ ਹੈ । ਜਿਸ ਤੋਂ ਸਾਫ ਹੈ ਲੋਕ ਨਕਾਰਾਤਮਕ ਏਜੰਡੇ ਨੂੰ ਪਸੰਦ ਨਹੀਂ ਕਰਦੇ ਹਨ । ਲੋਕਾਂ ਨੂੰ ਸਕਾਰਾਤਮਕ ਏਜੰਡੇ ਵਿਚ ਵਿਸਵਾਸ਼ ਰੱਖਦੇ ਹਨ । ਇਸ ਚੋਣ ਵਿਚ ਇਹ ਵੀ ਦੇਖਿਆ ਗਿਆ ਹੈ ਕਿ ਵਿਰੋਧੀ ਪਾਰਟੀਆਂ ਕੋਲ ਕੋਈ ਠੋਸ ਏਜੇਂਡਾ ਨਹੀਂ ਸੀ ।
ਪੰਜਾਬ ਚ ਆਪ ਦੀ ਸਰਕਾਰ ਬਣੀ ਨੂੰ ਇਕ ਸਾਲ ਹੋਇਆ ਹੈ । ਆਪ ਵਲੋਂ ਇਸ ਚੋਣ ਵਿਚ ਨਕਾਰਾਤਮਕ ਏਜੰਡੇ ਤੇ ਜਗ੍ਹਾ ਲੋਕਾਂ ਨੂੰ ਸਾਕਾਰਤਮਕ ਏਜੇਂਡਾ ਦਿੱਤਾ । ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਰਫ ਤੇ ਸਿਰਫ ਸਿਖਿਆ ਤੇ ਸਿਹਤ ਦੀ ਗੱਲ ਕੀਤੀ ਅਤੇ ਲੋਕਾਂ ਨੂੰ ਭਰੋਸ਼ਾ ਦਿੱਤਾ ਕਿ ਉਨ੍ਹਾਂ ਦੇ ਬੱਚਿਆਂ ਨੂੰ ਵਧਿਆ ਦਰਜੇ ਦੀ ਸਿਖਿਆ ਪ੍ਰਦਾਨ ਕੀਤੀ ਜਾਵਗੀ ਅਤੇ ਲੋਕਾਂ ਨੂੰ ਵਧਿਆ ਸਿਹਤ ਸਹੂਲਤਾਂ ਸਰਕਾਰੀ ਹਸਪਤਾਲ ਵਿਚ ਹੀ ਮਿਲਣਗੀਆਂ । ਸਭ ਤੋਂ ਅਹਿਮ ਗੱਲ ਸੋਸਲ ਮੀਡਿਆ ਨੂੰ ਵੀ ਲੋਕਾਂ ਨੇ ਰੱਦ ਕਰ ਦਿੱਤਾ ਹੈ ਇਸ ਤੋਂ ਸਾਫ ਹੋ ਗਿਆ ਹੈ ਕਿ ਲੋਕ ਸੋਸਲ ਮੀਡਿਆ ਨੂੰ ਸਿਰਫ ਤੇ ਸਿਰਫ ਮਨੋਰੰਜਨ ਦਾ ਸਾਧਨ ਸਮਝ ਰਹੇ ਹਨ । ਇਸ ਚੋਣ ਵਿਚ ਮੂਸੇਵਾਲਾ , ਅਮ੍ਰਿਤਪਾਲ , ਅਮ੍ਰਿਤਸਰ ਵਿਚ ਧਮਾਕੇ , ਮੰਤਰੀ ਦੀ ਵੀਡੀਓ ਜਿਸ ਦਾ ਵਿਰੋਧੀ ਧਿਰ ਨੇ ਵੱਡਾ ਇਸਤੇਮਾਲ ਕੀਤਾ ਉਸਨੂੰ ਵੀ ਲੋਕਾਂ ਨੇ ਰੱਦ ਕਰ ਦਿੱਤਾ ਹੈ । ਇਸ ਚੋਣ ਨੇ ਸਾਬਤ ਕਰ ਦਿੱਤਾ ਕਿ ਪੰਜਾਬ ਦੇ ਲੋਕ ਹੁਣ ਪੌਜੇਟਿਵ ਏਜੇਂਡਾ ਭਾਲਦੇ ਹਨ । ਲੋਕ ਚਾਹੁੰਦੇ ਹਨ ਕਿ ਲੋਕਾਂ ਨੂੰ ਰਾਜ ਅੰਦਰ ਵਧੀਆ ਸਹੂਲਤਾਂ ਮਿਲਣ । ਉਨ੍ਹਾਂ ਨੇ ਹੋਰ ਗੱਲਾਂ ਤੋਂ ਕੁਝ ਨਹੀਂ ਲੈਣਾ ਹੈ । 300 ਯੂਨਿਟ ਬਿਜਲੀ ਮੁਫ਼ਤ ਹੋਣ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ । ਇਹ ਜਿੱਤ ਸੁਸ਼ੀਲ ਰਿੰਕੂ ਦੀ ਨਹੀਂ ਬਲਕਿ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਹੈ ਜਿਹਨਾਂ ਨੇ ਆਪਣਾ ਚੋਣ ਵਿਚ ਫੋਕਸ ਸਿਰਫ ਤੇ ਸਿਰਫ ਪੰਜਾਬ ਦੇ ਤਰੱਕੀ ਤੇ ਰੱਖਿਆ ਕੇ ਪੰਜਾਬ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਹੈ । ਤੇ ਆਪ ਚੋਣ ਵਿਚ ਸਕਾਰਾਤਮਕ ਏਜੇਂਡਾ ਲੈਕੇ ਚਲਦੀ ਰਹੀ ਜਿਸ ਦੀ ਬਦੋਲਤ ਰਿੰਕੂ ਨੂੰ ਸ਼ੁਰੂ ਤੋਂ ਲੀਡ ਮਿਲ ਗਈ ਤੇ ਚੋਣ ਨਤੀਜੇ ਆਉਂਣ ਤੱਕ ਲੀਡ ਜਾਰੀ ਰਹੀ ।