ਪੰਜਾਬ
ਡਾ ਪਾਤਰ ਵੱਲੋਂ ਕੇਹਰ ਸ਼ਰੀਫ ਨੂੰ ਸ਼ਰਧਾਂਜਲੀ ਭੇਟ
ਚੰਡੀਗੜ੍ਹ-(ਨਿੰਦਰ ਘੁਗਿਆਣਵੀ)- ਲੰਬੇ ਸਮੇਂ ਤੋਂ ਜਰਮਨੀ ਰਹਿ ਰਹੇ ਪੰਜਾਬੀ ਲੇਖਕ, ਚਿੰਤਕ ਤੇ ਵਾਰਤਕਕਾਰ ਕੇਹਰ ਸ਼ਰੀਫ ਦੀ ਹੋਈ ਮੌਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਕਿਹਾ ਕਿ ਕੇਹਰ ਸਰੀਫ ਇਕ ਪ੍ਰਤੀਬਧ ਕਾਲਮਨਵੀਸ ਤੇ ਸਮੇਂ ਦੀ ਨਬਜ ਟੋਹ ਕੇ ਲਿਖਣ ਵਾਲਾ ਲੇਖਕ ਸੀ। ਸਰੀਫ ਨੇ ਪ੍ਰਦੇਸ ਵਿਚ ਰਹਿੰਦਿਆਂ ਹੋਇਆਂ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਆਪਣਾ ਉੱਘਾ ਯੋਗਦਾਨ ਪਾਇਆ।
ਡਾ ਪਾਤਰ ਨੇ ਕਿਹਾ ਕਿ ਉਨਾਂ ਦੀ ਵਾਰਤਕ ਕਿਤਾਬ ‘ਸਮੇਂ ਨਾਲ ਗੱਲਾਂ’ ਖੂਬਸੂਰਤ ਵਾਰਤਕ ਦੀ ਵੰਨਗੀ ਹੈ। ਉਨਾਂ ਸਰੀਫ ਦੇ ਭਰਾ ਤੇ ਲੇਖਕ ਸ਼ਾਮ ਸਿੰਘ ਅੰਗ ਸੰਗ ਤੇ ਉਨਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ। ਡਾ ਪਾਤਰ ਦੇ ਨਾਲ ਆਰਟਸ ਕੌਂਸਲ ਦੇ ਉਪ ਚੇਅਰਮੈਨ ਡਾ ਯੋਗਰਾਜ, ਸਕੱਤਰ ਡਾ ਲਖਵਿੰਦਰ ਜੌਹਲ, ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਤੇ ਕੌਂਸਲ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਵੀ ਕੇਹਰ ਸਰੀਫ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ।ਜਰਮਨੀ ਤੋਂ ਕੇਹਰ ਸਰੀਫ ਦੇ ਨਜਦੀਕੀ ਲੇਖਕ ਦੋਸਤ ਜੋਗਿੰਦਰ ਸਿੰਘ ਬਾਠ ਨੇ ਦੱਸਿਆ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਵਿਚ ਦਾਖਲ ਸਨ ਤੇ ਬੇਹੋਸ਼ੀ ‘ਚ ਚੱਲ ਰਹੇ ਸਨ। ਉਨਾਂ ਦੀ ਮੌਤ ਨਾਲ ਜਰਮਨੀ ਦੇ ਸਾਹਿਤਕ ਹਲਕਿਆਂ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।