ਰਾਜਪੁਰਾ ਦੇ ਰਾਜਿੰਦਰ ਚਾਨੀ ਸਕਾਊਟ ਕੈਂਪ ਤਾਰਾ ਦੇਵੀ (ਸ਼ਿਮਲਾ) ਵਿਖੇ ਲਗਾ ਕੇ ਵਾਪਸ ਆਏ
ਸਕਾਊਟ ਵਿਦਿਆਰਥੀਆਂ ਵਿੱਚ ਹੱਥੀਂ ਕੰਮ ਕਰਕੇ ਸਿੱਖਣਂਅਤੇ ਦੇਸ਼ ਭਗਤੀ ਦੀ ਭਾਵਨਾ ਵਿਕਸਿਤ ਕਰਕੇ ਆਦਰਸ਼ ਨਾਗਰਿਕ ਬਣਾਉਣ ਵਿੱਚ ਸਹਾਈ – ਰਾਜਿੰਦਰ ਸਿੰਘ ਚਾਨੀ ਸਕਾਊਟ ਮਾਸਟਰ
ਰਾਜਪੁਰਾ 16 ਮਈ ( )
ਰਾਜਿੰਦਰ ਸਿੰਘ ਚਾਨੀ ਜੋ ਕਿ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਜ਼ਿਲ੍ਹਾ ਪਟਿਆਲਾ ਵਿੱਚ ਬਤੌਰ ਸਮਾਜਿਕ ਸਿੱਖਿਆ ਦੇ ਵਿਸ਼ਾ ਮਾਸਟਰ ਕੰਮ ਕਰ ਰਹੇ ਹਨ ਨੇ ਤਾਰਾ ਦੇਵੀ ਸ਼ਿਮਲਾ ਵਿਖੇ ਸਕਾਊਂਟ ਮਾਸਟਰ ਦੇ ਕੋਰਸ ਦਾ ਵਿਸ਼ੇਸ਼ ਕੈਂਪ ਤਾਰਾ ਦੇਵੀ ਵਿਖੇ ਲਗਾਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਧਿਆਪਕ ਅਤੇ ਸਮਾਜਸੇਵੀ ਰਾਜਿੰਦਰ ਸਿੰਘ ਚਾਨੀ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਪਟਿਆਲਾ ਹਰਿੰਦਰ ਕੌਰ, ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਡਾ. ਰਵਿੰਦਰਪਾਲ ਸ਼ਰਮਾ ਦੀ ਅਗਵਾਈ ਹੇਠ ਭਾਰਤ ਸਕਾਊਟ ਅਤੇ ਗਾਇਡ ਦਾ ਕੈਂਪ ਤਾਰਾ ਦੇਵੀ ਕੈਂਪ ਵਿੱਚ ਸ਼ਮੂਲੀਅਤ ਕੀਤੀ। ਉਕਤ 7 ਰੋਜ਼ਾ ਕੈਂਪ ਵਿੱਚ ਭਾਰਤ ਸਕਾਊਟ ਅਤੇ ਗਾਇਡ ਦੇ ਕਾਰਜਕਾਰੀ ਚੀਫ ਕਮਿਸ਼ਨਰ ਡਾ. ਸੁਖਵੀਰ ਸਿੰਘ ਬੱਲ ਨੇ ਆਖਰੀ ਦਿਨ ਕੈਂਪ ਵਿੱਚ ਬਤੌਰ ਮੁੱਖ ਮਹਿਮਾਨ ਪੁੱਜ ਕੇ ਸਮੂਹ ਕੈਂਪਰਾਂ ਨੂੰ ਸਫ਼ਲ ਕੈਂਪ ਲਈ ਮੁਬਾਰਕਬਾਦ ਦਿੱਤੀ। ਸਟੇਟ ਆਰਗੇਨਾਈਜ਼ਰ ਕਮਿਸ਼ਨਰ ਓਂਕਾਰ ਸਿੰਘ ਨੇ ਪੂਰੀ ਤਨਦੇਹੀ ਨਾਲ਼ ਉਕਤ ਕੈਂਪ ਦਾ ਸੰਚਾਲਨ ਕੀਤਾ। ਉਨ੍ਹਾਂ ਦੀ ਯੋਜਨਾਬੰਦੀ ਅਤੇ ਅਨੁਸ਼ਾਸ਼ਨ ਹੇਠ ਸਮੁੱਚਾ ਕੈਂਪ ਆਪਣੇ ਆਪ ਨੂੰ ਮਾਣਮੱਤਾ ਮਹਿਸੂਸ ਕਰ ਰਿਹਾ ਸੀ। ਕੈਂਪ ਦੇ ਰੂਹੇ ਰਵਾਂ, ਸਾਹਿਤਕਾਰ ਅਤੇ ਸਭ ਦੇ ਅਜ਼ੀਜ਼ ਦਰਸ਼ਨ ਸਿੰਘ ਬਰੇਟਾ, ਵਧੀਆ ਪ੍ਰੋਗਰਾਮਰ ਤਪਿੰਦਰ ਸਿੰਘ ਬੇਦੀ, ਸਹਿਜ ਗੁਣਾਂ ਵਿੱਚ ਪ੍ਰੋਏ ਜਗਤਾਰ ਸਿੰਘ ਸੰਗਰੂਰ, ਸਟੇਟ ਟਰੇਨਿੰਗ ਕਮਿਸ਼ਨਰ ਹੇਮੰਤ ਕੁਮਾਰ, ਸਟੇਟ ਆਰਗੇਨਾਈਜੇਸ਼ਨ ਕਮਿਸ਼ਨਰ ਗਾਇਡ ਮੈਡਮ ਨੀਟਾ ਕਸ਼ਿਅਪ, ਅਨੁਪਮਾ ਲੁਧਿਆਣਾ, ਸਰਬਜੀਤ ਕੌਰ ਫਿਰੋਜਪੁਰ, ਜਗਸ਼ੇਰ ਸਿੰਘ ਬਠਿੰਡਾ, ਦਰਸ਼ਨ ਸਿੰਘ ਮਾਨਸਾ, ਪਵਨ ਕੁਮਾਰ ਸਭਸ ਨਗਰ, ਗੁਰਿੰਦਰ ਸਿੰਘ, ਜਸਵਿੰਦਰ ਸਿੰਘ, ਰਾਜੇਸ਼ ਕੁਮਾਰ, ਨਿਰਲੇਪ ਕੌਰ ਮਾਨਸਾ ਅਤੇ ਜਗਦੀਪ ਕੌਰ ਮਾਨਸਾ ਨੇ ਬਾ-ਕਮਾਲ ਟਰੇਨਿੰਗ ਦਿੱਤੀ ਅਤੇ ਕੈਂਪਰਾਂ ਨੂੰ ਸਮੇਂ ਦੇ ਹਾਣੀ ਬਣਨ ਲਈ ਪੇ੍ਰਰਿਆ। ਕੈਂਪ ਵਿੱਚ ਲਾਰਡ ਬੇਡਨ ਪਾਵੇਲ ਦੀ ਜ਼ਿੰਦਗੀ, ਪ੍ਰਾਰਥਨਾ, ਝੰਡਾ ਗੀਤ, ਬੀ ਪੀ ਸਿਕਸ (6 ਕਸਰਤਾਂ) ਪ੍ਰਣ, ਗੰਢਾਂ, ਸਕਾਊਟ ਝੰਡਾ ਚੜ੍ਹਾਉਣ ਦੀ ਪ੍ਰਕਿਰਿਆ ਅਤੇ ਨੇਮ, ਬੱਚਿਆਂ ਨਾਲ਼ ਸੰਬੰਧਿਤ ਵੱਖ-ਵੱਖ ਸਿੱਖਿਆਦਾਇਕ ਗਤੀਵਿਧੀਆਂ, ਰੈੱਡ ਕਰਾਸ, ਟਰੈਫਿਕ ਨਿਯਮ, ਆਰਗੇਨਾਈਜੇਸ਼ਨ ਚਲਾਉਣ ਦੇ ਨੇਮ ਅਤੇ ਬੱਚੇ ਨੂੰ ਸਰਵਪੱਖੀ ਬਣਾਉਣ ਲਈ ਅਨੇਕਾਂ ਗੁਰ ਦੱਸੇ ਗਏ। ਇੱਕ ਦਿਨ ਕੈਂਪਰਾਂ ਨੂੰ ਤਾਰਾ ਦੇਵੀ ਮੰਦਰ ਸਾਇਟ ਅਤੇ ਜਾਖੂ ਮੰਦਰ ਸ਼ਿਮਲਾ ਦੀ ਟਰੈਕਿੰਗ ਵੀ ਕਰਾਈ ਗਈ ਜਿਸਦਾ ਅਨੰਦ ਵੀ ਕੈਂਪਰਾਂ ਨੇ ਮਾਣਿਆ। ਇਸ ਕੈੈਂਪ ਵਿੱਚ ਰਾਬਿੰਦਰ ਸਿੰਘ ਰੱਬੀ ਰੂਪਨਗਰ, ਨਵੀਨ ਮੜਕਨ ਸੰਗਰੂਰ, ਬਹਾਦਰ ਸਿੰਘ ਫੂਲਪੁਰ ਗਰੇਵਾਲ, ਅਨੂਪ ਮੈਣੀ ਤਰਨਤਾਰਨ, ਹਰਿੰਦਰ ਸਿੰਘ ਭਾਦਸੋਂ ਪਟਿਆਲਾ, ਗੁਰਪਿੰਦਰ ਸਿੰਘ ਫਰੀਦਕੋਟ, ਯਾਦਵਿੰਦਰ ਸਿੰਘ ਸੰਗਰੂਰ, ਬਲਜੀਤ ਸਿੰਘ ਜਲੰਧਰ, ਨੇ ਬਹੁਤ ਹੀ ਮਿਹਨਤ, ਲਗਨ, ਦਿਆਨਤਦਾਰੀ ਅਤੇ ਸੰਜਮ ਨਾਲ ਕੋਰਸ ਨੂੰ ਪੂਰਾ ਕੀਤਾ। ਸਾਰੇ ਸਫਲ ਕੈਂਪਰਾਂ ਨੂੰ ਭਾਰਤ ਸਕਾਉਟ ਐਂਡ ਗਾਈਡ ਪੰਜਾਬ ਵੱਲੋਂ ਕੋਰਸ ਸਫਲਤਾਪੂਰਵਕ ਪੂਰਾ ਕਰਨ ਲਈ ਪ੍ਰਮਾਣ-ਪੱਤਰ ਮੁੱਖ ਮਹਿਮਾਨ ਅਤੇ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਵੱਲੋਂ ਸਤਿਕਾਰ ਸਹਿਤ ਦਿੱਤੇ ਗਏ।
ਰਾਜਿੰਦਰ ਸਿੰਘ ਚਾਨੀ ਸਕਾਊਟ ਮਾਸਟਰ ਨੇ ਕਿਹਾ ਕਿ ਕੈਂਪ ਵੱਡਮੁੱਲੀ ਯਾਦਾਂ ਛੱਡ ਗਿਆ ਹੈ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਇਹ ਕੈਂਪ ਅਤਿਅੰਤ ਸਹਾਈ ਹੋਵੇਗਾ।
ਇਸ ਮੌਕੇ ਸ੍ਰੀ ਚਾਨੀ ਨੇ ਸਕੂਲ ਦੇ ਪ੍ਰਿੰਸੀਪਲ ਬਲਬੀਰ ਸਿੰਘ ਡੀਡੀਓ ਅਤੇ ਸਕੂਲ ਇੰਚਾਰਜ ਸੰਗੀਤਾ ਵਰਮਾ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ।