ਜਨਰਲ ਅਤੇ ਬੀ਼ ਸੀ ਵਰਗ ਦੇ ਲੜਕਿਆਂ ਨੂੰ ਮੁਫ਼ਤ ਵਰਦੀਆਂ ਦੇਣ ਦੇ ਫ਼ੈਸਲੇ ਦਾ ਪੁਰਜੋਰ ਸਵਾਗਤ
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ,ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਧੰਨਵਾਦ
ਪੰਜਾਬ ਸਰਕਾਰ ਮੁੱਖ ਮੰਤਰੀ ਵਜੀਫ਼ਾ ਯੋਜਨਾ ਤੁਰੰਤ ਐਲਾਨਕਰੇ : ਫੈਡਰੇਸ਼ਨ
ਐਸ਼ਏ ਐਸ ਨਗਰ :30 ਮਈ
ਜਨਰਲ ਕੈਟਾਗਿਰੀਜ ਵੈਲਫੇਅਰ ਫੈਡਰੇਸ਼ਨ ਪੰਜਾਬ (ਰਜਿ:) ਦੇ ਪ੍ਰਧਾਨ ਸੁਖਬੀਰਸਿੰਘ ,ਪ੍ਰੈਸ ਸਕੱਤਰ ਜਸਵੀਰ ਸਿੰਘ ਗੜਾਂਗ ,ਸਿ਼ਆਮ ਲਾਲ ਸ਼ਰਮਾ,ਕੁਲਜੀਤ ਸਿੰਘ ਰਟੌਲ, ਰਣਜੀਤ ਸਿੰਘ ਸਿੱਧੂ , ਸੁਰਿੰਦਰ ਕੁਮਾਰ ਸੈਣੀ , ਸੁਦੇਸ਼ ਕਮਲ ਸ਼ਰਮਾ , ਕੋਮਲ ਸ਼ਰਮਾ ,ਜ਼ਸਵੰਤ ਸਿੰਘ ਬਰਾੜ ਤੇ ਕਈ ਹੋਰਾਂ ਨੇ ਪੰਜਾਬ ਸਰਕਾਰ ਦੇ ਉਸ ਫੈਸਲੇ ਦਾ ਪੁਰਜੋਰ ਸਵਾਗਤ ਕੀਤਾ ਹੈ । ਜਿਸ ਰਾਹੀਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਰਹੇ ਪੰਜਵੀਂ ਜਮਾਤ ਤੱਕ ਦੇ ਸਮੂਹ ਜਨਰਲ ਅਤੇ ਬੀ਼ ਸੀ ਲੜਕਿਆਂ ਨੂੰ ਮੁਫ਼ਤ ਵਰਦੀਆਂ ਦੇਣ ਦਾ ਫੈਸਲਾ ਕੀਤਾ ਹੈ । ਇੱਥੇ ਇਹ ਦੱਸਿਆ ਜਾਂਦਾ ਹੈ ਕਿ ਪੰਜਾਬ ਸਰਕਾਰ ਨੇ ਇੱਕਤੀ ਕਰੌੜ ਉਨਾਸੀ ਲੱਖ ਇੱਕੱਤੀ ਹਜਾਰ ਰੁਪਏ ਦੀ ਰਕਮ ਇਸ ਕੰਮ ਲਈ ਮਨਜੂਰ ਕੀਤੀ ਹੈ। ਫੈਡਰੇਸ਼ਨ ਦੇ ਪ੍ਰਧਾਨ ਸੁਖਬੀਰਸਿੰਘ ਨੇ ਦੱਸਿਆ ਹੈ ਕਿ ਫੈਡਰੇਸ਼ਨਪਿਛਲੇ ਕਾਫ਼ੀ ਸਮੇਂ ਤੋਂ ਇਹਮੰਗ ਕਰ ਰਹੀ ਸੀ ਕਿ ਜਨਰਲ ਅਤੇ ਬੀ਼ ਸੀ ਲੜਕਿਆਂ ਨਾਲ ਵਿਤਕਰਾ ਨਾ ਕੀਤਾ ਜਾਵੇ ਤੇ ਉਹਨਾਂ ਨੂੰ ਵੀ ਮੁਫ਼ਤ ਵਰਦੀਆਂ ਮੁਹੱਈਆ ਕਰਵਾਈਆ ਜਾਣ ।ਉਹਨਾਂ ਦੀ ਇਹ ਮੰਗ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਨਜੂਰ ਕਰ ਲਈ ਹੈ ।ਜਿਸ ਲਈ ਉਹ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ,ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਧੰਨਵਾਦ ਕਰਦੇ ਹਨ ।
ਫੈਡਰੇਸ਼ਨ ਨੇ ਕਿਹਾ ਹੈ ਕਿ ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ । ਜਦੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਰ ਵਰਗ ਦੇ ਲੜਕਿਆਂ ਅਤੇ ਲੜਕੀਆਂ ਨੂੰ ਮੁਫ਼ਤ ਵਰਦੀਆਂ ਦਿੱਤੀਆਂ ਜਾਣਗੀਆਂ ।ਇਸ ਲਈ ਉਹ ਖਾਸ ਕਰਕੇ ਸਿੱਖਿਆ ਮੰਤਰੀ ਹਰਜੋਤਬੈਂਸ ਦਾ ਵਿਸ਼ੇਸ਼ ਧੰਨਵਾਦ ਕਰਦੇ ਹਨ ।ਫੈਡਰੇਸ਼ਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਵਜੀਫਾ ਯੋਜਨਾ ਜੋ ਕਿ ਇਸ ਸਾਲ ਬੰਦ ਕੀਤੀ ਗਈ ਹੈ। ਉਸਨੂੰ ਦੁਬਾਰਾ ਚਾਲੂ ਕੀਤਾ ਜਾਵੇ ਤਾਂ ਜੋ ਕਾਲਜਾਂ ਵਿੱਚ ਪੜ੍ਹਦੇ ਜਨਰਲ ਵਰਗ ਦੇ ਵਿਦਿਆਰਥੀਆਂ ਨੂੰ ਵਜੀਫ਼ਾ ਮਿਲ ਸਕੇ ।ਇਸ ਤਹਿਤ ਜਨਰਲ ਵਰਗ ਦੇ ਵਿਦਿਆਰਥੀਆਂ ਨੂੰ ਛੇ ਹਜਾਰ ਰੁਪਏ ਤੋਂ ਲੈ ਕੇ ਨੌ ਹਜਾਰ ਰੁਪਏ ਤੱਕ ਵਜੀਫਾ ਦਿੱਤਾ ਜਾਣਾ ਹੈ ।
ਫੈਡਰੇਸ਼ਨ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਜਨਰਲ ਕੈਟਾਗਿਰੀ ਕਮਿਸ਼ਨ ਪੰਜਾਬ ਦਾ ਚੇਅਰਮੈਨ ਲਗਾ ਕੇ ਇਸਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆਂ ਕਰਵਾਈਆ ਜਾਣ ਤਾਂ ਜੋ ਜਨਰਲ ਵਰਗ ਨੂੰ ਇਨਸਾਫ਼ ਮਿਲ ਸਕੇ ।ਉਹਨਾਂ ਨੇ ਕਿਹਾ ਹੈ ਕਿ ਹਾਲ ਦੀ ਘੜੀ ਭਾਵੇਂ ਮੁਫ਼ਤ ਵਰਦੀਆਂ ਦੇਣ ਦਾ ਪੱਤਰ ਪ੍ਰਾਇਮਰੀ ਪੱਧਰ ਤੱਕ ਹੀ ਲਾਗੂ ਕੀਤਾਗਿਆ ਹੈ ਪਰ ਉਹਨਾਂ ਨੂੰ ਆਸ ਹੈ ਕਿ ਜਲਦ ਹੀ ਉੱਪਰਲੀਆਂ ਜਮਾਤਾਂ ਲਈ ਵੀ ਇਹ ਪੱਤਰ ਜਾਰੀ ਕਰ ਦਿੱਤਾ ਜਾਵੇ ।