ਪੰਜਾਬ
ਸਪਤ ਸਿੰਧੂ ਪੰਜਾਬ ਕਿਤਾਬ ਨੂੰ ਲੈ ਕੇ ਹਰ ਪਾਸੇ ਚਰਚੇ , ਕਿਤਾਬ ਦਾ ਪਹਿਲਾ ਐਡੀਸ਼ਨ ਹੱਥੋਂ ਹੱਥੀਂ ਵਿਕਿਆ
ਸਪਤ ਸਿੰਧੂ ਪੰਜਾਬ ਕਿਤਾਬ ਨੂੰ ਲੈ ਕੇ ਹਰ ਪਾਸੇ ਚਰਚਾ ਹੋ ਰਹੀ ਹੈ । ਇਸ ਕਿਤਾਬ ਦਾ ਪਹਿਲਾ ਐਡੀਸ਼ਨ ਹੱਥੋਂ ਹੇਠ ਵਿਕ ਗਏ ਹੈ ਅਤੇ ਕਿਤਾਬ ਦੀ ਭਾਰੀ ਮੰਗ ਨੂੰ ਦੇਖਦੇ ਹੋਏ ਹੁਣ ਇਸ ਕਿਤਾਬ ਦਾ ਦੂਜਾ ਐਡੀਸ਼ਨ ਜਲਦੀ ਆ ਰਿਹਾ ਹੈ । ਇਸ ਕਿਤਾਬ ਨੂੰ ਲੈ ਕੇ ਡਾਕੂਮੈਂਟਰੀਆ ਵੀ ਤਿਆਰ ਹੋ ਚੁਕੀਆਂ ਹਨ । ਦੇਸ਼ ਅਜਾਦ ਹੋਣ ਤੋਂ ਬਾਅਦ ਪੰਜਾਬ ਬਹੁਤ ਛੋਟਾ ਹੋ ਕੇ ਰਹਿ ਗਿਆ ਹੈ ।
ਫੋਟੋ ਤੇ ਵੇਰਵਾ : ਨਿੰਦਰ ਘੁਗਿਆਣਵੀ
ਸਪਤ ਸਿੰਧੂ ਪੰਜਾਬ ਕਿਤਾਬ ਪੰਜਾਬ ਦੇ ਅਸਲ ਰੂਪ ਨੂੰ ਪੇਸ਼ ਕਰਦੀ ਹੈ ਕਿ ਪੰਜਾਬ ਅਸਲ ਵਿਚ ਕੀ ਸੀ । ਪੰਜਾਬ ਕਿਸੇ ਸਮੇ 7 ਦਰਿਆਵਾਂ ਦੀ ਧਰਤੀ ਸੀ । ਇਹ ਕਿਤਾਬ ਆਉਂਣ ਵਾਲੀ ਪੀੜੀ ਲਈ ਮਾਰਗ ਦਰਸ਼ਨ ਬਣੇਗੀ ।