ਪੰਜਾਬ
ਰਾਜਪਾਲ ਨੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਲੈ ਕੇ ਵਿਧਾਨ ਸਭਾ ਤੋਂ ਮੰਗਿਆ ਏਜੇਂਡਾ
ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਲੈ ਕੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਪੰਜਾਬ ਵਿਧਾਨ ਸਭਾ ਤੋਂ ਏਜੇਂਡਾ ਮੰਗਿਆ ਹੈ । ਰਾਜਪਾਲ ਨੇ ਵਿਧਾਨ ਸਭਾ ਨੂੰ ਪੱਤਰ ਲਿਖ ਕੇ ਕਿਹਾ ਹੈ ਕਿਸ ਮਕਸਦ ਲਈ ਸੈਸ਼ਨ ਬੁਲਾਇਆ ਹੈ ਇਸ ਦੀ ਜਾਣਕਾਰੀ ਭੇਜੀ ਜਾਵੇ । ਪੰਜਾਬ ਸਰਕਾਰ ਵਲੋਂ 19 ਅਤੇ 20 ਜੂਨ ਨੂੰ ਦੋ ਦਿਨ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਹੈ । ਜਿਸ ਦੀ ਸੂਚਨਾ ਵਿਧਾਨ ਸਭਾ ਵਲੋਂ ਰਾਜਪਾਲ ਨੂੰ ਭੇਜੀ ਗਈ ਸੀ ਜਿਸ ਦੇ ਚਲਦੇ ਰਾਜਪਾਲ ਨੇ ਵਿਧਾਨ ਸਭਾ ਨੂੰ ਕਿਹਾ ਹੈ ਸੈਸ਼ਨ ਦਾ ਏਜੇਂਡਾ ਭੇਜਿਆ ਜਾਵੇ । ਵਿਧਾਨ ਸਭਾ ਵਲੋਂ ਸੈਸ਼ਨ ਦਾ ਏਜੇਂਡਾ ਰਾਜਪਾਲ ਨੂੰ ਭੇਜਿਆ ਜਾ ਰਿਹਾ ਹੈ ।