ਪੰਜਾਬ

ਅਕਾਲੀ ਦਲ ਤੇ ਬਸਪਾ ਦੇ ਵਿਰੋਧ ਦੇ ਬਾਵਜੂਦ ਪੰਜਾਬ ਵਿਧਾਨ ਸਭਾ ਚ ਸਿੱਖ ਗੁਰਦੁਆਰਾਜ਼ ਸੋਧਨਾ ਬਿਲ 2023 ਪਾਸ 

 

,ਅਕਾਲੀ ਦਲ ਤੇ ਬਸਪਾ ਵੱਲੋਂ ਬਿਲ ਦਾ ਵਿਰੋਧ

ਪੰਜਾਬ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਖ ਗੁਰਦੁਆਰਾਜ਼ ਸੋਧਣਾ ਬਿਲ 2023 ਪੇਸ਼ ਕੀਤਾ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਪੰਜਾਬ ਦੇ ਹਿੱਤਾਂ ਦੇ ਬਿਲ ਪਾਸ ਹੋ ਰਹੇ ਹਨ ਅਤੇ ਹੁੰਦੇ ਰਹਿਣਗੇ। ਅਸੀਂ ਸੰਵਿਧਾਨ ਦੇ ਅਨੁਸਾਰ ਬਿਲ ਪਾਸ ਕਰ ਰਹੇ ਹਾਂ।

[Live] Fourth session of 16th Punjab Vidhan Sabha, June 20th, 2023.

ਮੁੱਖ ਮੰਤਰੀ ਨੇ ਕਿਹਾ ਕਿ ਇਕ ਚੈਨਲ ਨੇ ਠੇਕਾ ਨਹੀਂ ਲਿਆ, ਇੱਕ ਚੈਨਲ ਹੀ ਗੁਰਬਾਣੀ ਚਲਾ ਰਿਹਾ ਹੈ। ਐਸ ਜੀ ਪੀ ਸੀ ਦੀ 11 ਸਾਲ ਤੋ ਚੋਣ ਨਹੀ ਹੋਈ। ਉਨ੍ਹਾ ਨੂੰ ਕੀ ਦਿੱਕਤ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਐਸ ਜੀ ਪੀ ਸੀ ਹੁਕਮ ਦਿੱਤਾ ਸੀ ਅਪਣਾ ਚੈਨਲ ਬਣਾਉ, ਪਰ ਇਨ੍ਹਾਂ ਨੇ ਬਣਨ ਨਹੀ ਦਿੱਤਾ। Intectual property right ਇਹਨਾ ਕੋਲ ਹਨ। ਅਮਰੀਕਾ, ਕੈਨੇਡਾ ਵਿੱਚ 54 ਡਾਲਰ ਇੱਕ ਟੀ ਵੀ ਦਾ ਹੈ। ਗੁਰਬਾਣੀ ਕਰਕੇ TRP ਵਧੀਆ ਮਿਲਦੀ ਹੈ। TRP ਕਰਕੇ ਇਸਤਿਹਾਰ ਆਉਂਦੇ ਹਨ। ਗੁਰਬਾਣੀ ਤੋ ਅੱਧਾ ਘੰਟਾ ਪਹਿਲਾਂ ਤੇ ਅੱਧਾ ਘੰਟਾ ਬਾਅਦ ਕੋਈ ਇਸਤਿਹਾਰ ਨਹੀਂ ਆਵੇਗਾ। ਗੁਰੂ ਸਾਹਿਬ ਦੀ ਬਾਣੀ ਸਰਬੱਤ ਦੇ ਭਲੇ ਦੀ ਬਾਣੀ ਹਾਂ। ਅਸੀਂ ਤਾਂ ਨਿਮਾਣੇ ਹਾਂ। ਜਦੋਂ ਅਸੀ ਗੁਰੂਦੁਆਰਾ ਸਹਿਬ ਜਾਂਦੇ ਹਾਂ, ਤੇ ਲ਼ਾਇਨ ਵਿੱਚ ਲਗ ਜਾਂਦੇ ਹਾਂ, ਜਦੋ ਬਾਦਲ ਪਰਿਵਾਰ ਜਾਂਦਾ ਹਾਂ ਤਾਂ ਉਨ੍ਹਾ ਨੂੰ ਦੇਖ ਕੇ ਕੀਰਤਨ ਕਰਨ ਵਾਲਾ ਵੀ ਖੜ੍ਹਾ ਹੋ ਜਾਂਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਮੌਕਾ ਦੇਖ ਕੇ ਦਾੜ੍ਹੀ ਨਹੀ ਖੋਲਦੇ,

ਪੀਟੀਸੀ ਸਿਮਰਨ ਨੂੰ SGPC ਨੂੰ ਦੇਣ ਲੱਗੇ ਹਨ ਕਹਿਣਗੇ sgpc ਨੇ ਅਪਣਾ ਚੈਨਲ ਖੋਲ੍ਹ ਰਿਹਾ ਹੈ। 21 ਜੁਲਾਈ ਤੋਂ ਬਾਅਦ free to Air ਹੋ ਗਈ ਹਰ ਚੈਨਲ ਤੇ ਗੁਰਬਾਣੀ ਚੱਲੇਗੀ। ਗੁਰਬਾਣੀ ਉੱਤਰੀ ਹੈ, ਇਸ ਨੂੰ ਵਪਾਰਕ ਕਰ ਦਿਤਾ। ਉਨ੍ਹਾ ਕਿਹਾ ਕਿ ਗੁਰਬਾਣੀ ਦਾ ਪ੍ਰਸਾਰਣ ਪੂਰੀ ਦੁਨੀਆ ਵਿੱਚ ਹੋਣਾ ਚਾਹੀਦਾ ਹੈ।

 

ਅਕਾਲੀ ਦਲ ਤੇ ਬਸਪਾ ਵੱਲੋ ਬਿਲ ਦਾ ਵਿਰੋਧ ਕੀਤਾ ਗਿਆ ਹੈ।

ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਨਿੱਜੀ ਤੌਰ ਸਹਮਿਤ ਸਾਰੇ ਚੈਨਲਾਂ ਨੂੰ ਅਧਿਕਾਰ ਹੋਣਾ ਚਾਹੀਦਾ, ਇਆਲੀ ਨੇ ਕਿਹਾ ਕਿ ਅਸੀਂ ਇਸ ਬਿਲ ਦਾ ਵਿਰੋਧ ਕਰ ਰਿਹਾ ਹਾਂ। ਇਸ ਬਿਲ ਨੂੰ ਵਾਪਸ ਲਿਆ ਜਾਵੇ। ਬਸਪਾ ਦੇ ਵਿਧਾਇਕ ਡਾ ਨੱਛਤਰ ਪਾਲ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਗੱਲਬਾਤ ਨਾਲ ਮਸਲਾ ਹੱਲ ਕਰਨਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਸਿੱਖਾਂ ਨੂੰ ਲੱਗੇਗਾ ਕੇ ਉਨ੍ਹਾ ਦੇ ਧਰਮ ਵਿੱਚ ਦਖਲ ਅੰਦਾਜੀ ਹੈ। ਅਸੀਂ ਵੀ ਚਹੁੰਦੇ ਹਾਂ ਗੁਰਬਾਣੀ ਦਾ ਪ੍ਰਸਾਰਣ ਮੁਫ਼ਤ ਹੋਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਮੈ ਇਸ ਬਿਲ ਦਾ ਵਿਰੋਧ ਕਰਦਾ ਹਾਂ। ਅਕਾਲੀ ਦਲ ਦੇ ਵਿਧਾਇਕ ਸੁਖਵਿੰਦਰ ਸੁੱਖੀ ਨੇ ਕਿਹਾ ਕਿ ਸਰਕਾਰ ਨੂੰ ਇਹ ਬਿਲ ਲੈ ਕੇ ਆਉਣ ਦੀ ਜਰੂਰਤ ਨਹੀਂ ਹੈ।

 

To get all updates join our WhatsApp Group by clicking link below

https://chat.whatsapp.com/F80Mad8ZHZAIgqKhxSDpp2

OR

Scan This Code

 

 

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!