ਬਿਨ੍ਹਾ ਐਨ ਓ ਸੀ ਤੋਂ ਹੋ ਰਹੀਆਂ ਨੇ ਰਜਿਸਟਰੀਆਂ, ਵਿਜੀਲੈਂਸ ਕਈ ਤਹਿਸੀਲਦਾਰਾਂ , ਨਾਇਬ ਤਹਿਸੀਲਦਾਰ ਤੇ ਦਲਾਲਾਂ ਦੀ ਸੂਚੀ ਮੁੱਖ ਸਕੱਤਰ ਨੂੰ ਭੇਜੀ
ਮੁੱਖ ਸਕੱਤਰ ਵਲੋਂ ਵਧੀਕ ਮੁੱਖ ਸਕੱਤਰ ਕਮ ਵਿੱਤੀ ਕਮਿਸ਼ਨਰ ਮਾਲ ਨੂੰ ਕਾਰਵਾਈ ਦੇ ਹੁਕਮ
ਭ੍ਰਿਸ਼ਟਾਚਾਰ ਦੇ ਖਿਲਾਫ ਮੁੱਖ ਮੰਤਰੀ ਭਗਵੰਤ ਮਾਨ ਦੀ ਜ਼ੀਰੋ ਸਹਿਣਸ਼ੀਲਤਾ ਦੇ ਤਹਿਤ ਵਿਜੀਲੈਂਸ ਵਲੋਂ ਭਰਿਸਟ ਲੋਕ ਖਿਲਾਫ ਮੁਹਿੰਮ ਚਲਾ ਰੱਖੀ ਹੈ । ਵਿਜੀਲੈਂਸ ਕੋਲ ਹੁਣ ਪੰਜਾਬ ਅੰਦਰ ਕਈ ਜਿਲ੍ਹਿਆਂ ਚ ਕਈ ਅਣ ਅਧਿਕਾਰਤ ਕਾਲੋਨੀਆਂ ਵਿਚ ਬਿਨ੍ਹਾ ਐਨ ਓ ਸੀ ਤੋਂ ਰਜਿਸਟਰੀਆਂ ਦਾ ਮਾਮਲਾ ਸਾਹਮਣੇ ਆਇਆ ਹੈ । ਵਿਜੀਲੈਂਸ ਵਲੋਂ ਇਸ ਮਾਮਲੇ ਵਿਚ ਭ੍ਰਿਸ਼ਟ ਅਧਿਕਾਰੀਆਂ ਦੀ ਪਹਿਚਾਣ ਕਰ ਲਈ ਗਈ ਹੈ ਇਸ ਦੇ ਨਾਲ ਹੀ ਵਿਜੀਲੈਂਸ ਨੇ ਰਿਸ਼ਵਤ ਦਾ ਪੈਸੇ ਹਾਸਲ ਕਰਨ ਵਾਲੇ ਦਲਾਲਾਂ ਦੀ ਪਹਿਚਾਣ ਕਰ ਲਈ ਹੈ । ਜਿਨ੍ਹਾਂ ਤੇ ਰਿਸ਼ਵਤ ਲੈਣ ਦਾ ਦੋਸ਼ ਹੈ ।
ਪੰਜਾਬ ਦੇ ਵੱਖ ਵੱਖ ਜਿਲਿਆ ਨੇ 48 ਦੇ ਕਰੀਬ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰ ਦੇ ਨਾਮ ਜਦੋ ਕੇ 70 ਦੇ ਕਰੀਬ ਦਲਾਲਾਂ ਦੇ ਨਾਮ ਹਨ ਜਿਨ੍ਹਾਂ ਤੇ ਰਿਸ਼ਵਤ ਲੈਣ ਦਾ ਦੋਸ਼ ਹੈ
ਅਪਡੇਟ ਪੰਜਾਬ ਕੋਲ ਹਾਲਾਂਕਿ ਭਰਿਸਟ ਅਫਸਰ ਤੇ ਦਲਾਲ ਜਿਨ੍ਹਾਂ ਤੇ ਭ੍ਰਿਸ਼ਟਾਚਾਰ ਦਾ ਦੋਸ਼ ਹੈ ਦੀ ਲਿਸਟ ਹੈ ਲੇਕਿਨ ਇਹ ਨਾਮ ਗੁਪਤ ਹਨ ਇਸ ਲਈ ਇਸ ਦਾ ਖੁਲਾਸ਼ਾ ਨਹੀਂ ਕਰ ਰਹੇ ਹਾਂ ।
ਵਿਜੀਲੈਂਸ ਵਲੋਂ ਪੰਜਾਬ ਦੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਖੁਲਾਸ਼ਾ ਕੀਤਾ ਹੈ । ਵਿਜੀਲੈਂਸ ਵਲੋਂ ਮੁੱਖ ਸਕੱਤਰ ਨੂੰ ਭੇਜੇ ਗਏ ਪੱਤਰ ਵਿਚ ਕਈ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੇ ਨਾਲ ਨਾਲ ਰਿਸ਼ਵਤ ਹਾਸਲ ਕਰਨ ਵਾਲਿਆ ਦੇ ਨਾਮ ਦੀ ਲਿਸਟ ਵੀ ਮੁੱਖ ਸਕੱਤਰ ਨੂੰ ਭੇਜੀ ਹੈ । ਮੁੱਖ ਸਕੱਤਰ ਵਲੋਂ ਇਸ ਮਾਮਲੇ ਵਿਚ ਵਧੀਕ ਮੁੱਖ ਸਕੱਤਰ ਕਮ ਵਿੱਤੀ ਕਮਿਸ਼ਨਰ ਮਾਲ ਵਿਭਾਗ ਨੂੰ ਕਾਰਵਾਈ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ।