ਮੋਦੀ ਸਰਕਾਰ ਕਰ ਸਕਦੀ ਹੈ ਆਉਣ ਵਾਲੇ ਸਮੇ ਚ ਪੈਟਰੋਲ ਤੇ ਡੀਜ਼ਲ ਦੀ ਕੀਮਤਾਂ ਵਿੱਚ ਕਮੀ
ਅੰਤਰ ਰਾਸ਼ਟਰੀ ਮਾਰਕੀਟ ਵਿੱਚ ਲਗਤਾਰ ਕੱਚੇ ਪੈਟਰੋਲ ਅਤੇ ਡੀਜ਼ਲ ਦੀਆਂ ਗਿਰ ਰਹੀਆਂ ਕੀਮਤਾਂ ਨੂੰ ਦੇਖਦੇ ਹੋਏ ਦੇਸ਼ ਅੰਦਰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿੱਚ ਕਮੀ ਹੋ ਸਕਦੀ ਹੈ । ਕੇਂਦਰ ਦੀ ਮੋਦੀ ਸਰਕਾਰ ਨੇ 20 ਅਪ੍ਰੈਲ 2022 ਨੂੰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿੱਚ ਕਮੀ ਹੋਈ ਸੀ ਉਸ ਤੋਂ ਬਾਅਦ ਕੇਂਦਰ ਸਰਕਾਰ ਵਲੋਂ ਕੀਮਤਾਂ ਵਿੱਚ ਵਾਧਾ ਨਹੀਂ ਕੀਤਾ ਗਿਆ ਹੈ ।
ਦੇਸ਼ ਅੰਦਰ 2024 ਦੇ ਲੋਕ ਸਭਾ ਚੋਣ ਨੇੜੇ ਆ ਰਹੀ ਹੈ ਜਿਸਦੇ ਮੱਦੇਨਜਰ ਕੇਂਦਰ ਸਰਕਾਰ ਆਉਣ ਵਾਲੇ ਦਿਨਾਂ ਅੰਦਰ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿੱਚ ਕਮੀ ਕਰ ਸਕਦੀ ਹੈ । ਇਸ ਸਮੇ ਅੰਤਰ ਰਾਸ਼ਟਰੀ ਮਾਰਕੀਟ ਵਿੱਚ ਕੱਚੇ ਤੇਲ ਦੀਆਂ ਕੀਮਤਾਂ 2022 ਨਾਲੋਂ ਕਾਫੀ ਘਾਟ ਗਈਆਂ ਹਨ ।
ਅਗਰ ਕੇਂਦਰ ਸਰਕਾਰ ਕੀਮਤਾਂ ਵਿੱਚ ਕਮੀ ਕਰਦੀ ਹੈ ਤਾਂ ਇਸ ਦਾ ਅਸਰ ਪੰਜਾਬ ਤੇ ਪਏਗਾ । ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਚ ਕਮੀ ਹੋਣ ਨਾਲ ਪੰਜਾਬ ਸਰਕਾਰ ਦੀ ਆਮਦਨ ਵਿੱਚ ਕਮੀ ਹੋ ਜਾਏਗੀ । ਪੈਟਰੋਲ ਤੇ ਡੀਜ਼ਲ ਤੇ ਵੈਟ ਲੱਗਦਾ ਹੈ ਅਗਰ ਕੀਮਤਾਂ ਵਿੱਚ ਕਮੀ ਆਏਗੀ ਤਾਂ ਵੈਟ ਵੀ ਘੱਟ ਹੋ ਜਾਏਗਾ । ਕੇਦਰ ਸਰਕਾਰ ਇਸ ਤੇ ਵਿਚਾਰ ਕਰ ਰਹੀ ਹੈ । ਕੇਂਦਰ ਸਰਕਾਰ ਦਾ ਕਹਿਣਾ ਹੈ ਕੇ ਅਗਰ ਅਜੇਹੀ ਸਥਿਤੀ ਰਹੀ ਤਾਂ ਪੈਟਰੋਲ ਦੀਆਂ ਕੀਮਤਾਂ ਵਿੱਚ ਕਮੀ ਹੋਵਗੀ । 2023 ਵਿੱਚ ਕੱਚੇ ਪੈਟਰੋਲ ਦੀ ਕੀਮਤ 74 .6 ਡਾਲਰ / ਬਰੇਲਹੈ ਜਦੋ ਕੇ 2022 ਵਿੱਚ ਇਹ 116 .01 ਸੀ । ਅਗਰ ਅਜਿਹੇ ਹੀ ਹਾਲਤ ਰਹੇ ਤਾਂ ਕੀਮਤਾਂ ਵਿੱਚ ਕਮੀ ਆਏਗੀ ।