ਪੰਜਾਬ
ਭਾਰਤ ਸਰਕਾਰ ਦੇ ਸਭਿਆਚਾਰ ਮਹਿਕਮੇ ਵੱਲੋ ਪੰਜਾਬੀ ਲੇਖਕ ਪਾਲੀ ਖ਼ਾਦਿਮ ਨੂੰ ਸੀਨੀਅਰ ਖੋਜ ਫੈਲੋਸ਼ਿਪ ਮਿਲਣ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਮੁਬਾਰਕਾਂ
ਲੁਧਿਆਣਾ27 ਜੂਨ
ਭਾਰਤ ਸਰਕਾਰ ਦੇ ਸਭਿਆਚਾਰ ਮਹਿਕਮੇ ਵੱਲੋ ਅਹਿਮਦਗੜ੍ਹ ਮੰਡੀ ਵਾਸੀ ਪੰਜਾਬੀ ਲੇਖਕ ਅੰਮ੍ਰਿਤਪਾਲ ਸਿੰਘ “ਪਾਲੀ ਖ਼ਾਦਿਮ “ ਨੂੰ ਸੀਨੀਅਰ ਖੋਜ ਫੈਲੋਸ਼ਿਪ ਮਿਲਣ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਮੁਬਾਰਕਾਂ ਦੇਂਦਿਆਂ ਚੇਅਰਮੈਨ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਸਾਹਿੱਤ, ਲੋਕ ਕਲਾਵਾਂ ਤੇ ਅਧਿਆਪਨ ਵਿੱਚ ਸੋਲਾਂ ਕਲਾ ਸੰਪੂਰਨ ਇਸ ਵੀਰ ਨੂੰ ਸਿਰਫ਼ ਮੇਰੇ ਲਈ ਹੀ ਨਹੀਂ ਸਗੋਂ ਸਮੁੱਚੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ।
ਪ੍ਰੋ ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਪਾਲੀ ਖ਼ਾਦਿਮ
ਐਮ.ਐੱਸ.ਸੀ(ਆਈ.ਟੀ.) ,ਐਮ.ਸੀ.ਏ., ਐਮ.ਏ (ਪੰਜਾਬੀ) ਕਰਕੇ ਕਿੱਤੇ ਵਜੋਂ ਅਧਿਆਪਕ ਹੈ।
ਪੰਜਾਬੀ ਸਭਿਆਚਾਰ ਦੇ ਖੇਤਰ ਵਿੱਚ ਉਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਲੋਕ ਸਾਜਾਂ ਤੇ ਅਧਾਰਤ ਵੰਨਗੀ “ਫੋਕ ਆਰਕੈਸਟਰਾ” ਵਿਚ ਸਾਲ 2002 ਵਿੱਚ ਸੋਨ ਤਮਗਾ ਜਿੱਤਿਆ। ਪੰਜਾਬ ਦੇ ਲੋਕ ਸਾਜ਼ ਅਲਗੋਜੇ, ਢੱਡ, ਤੂੰਬੀ, ਤੂੰਬਾ,ਢੋਲਕੀ, ਬੁੱਗਦੂ,ਘੜਾ, ਆਦਿ ਵਜਾਉਣ ਦੇ ਨਾਲ ਨਾਲ ਉਹ ਪੰਜਾਬ ਦੇ ਲੋਕ ਨਾਚਾਂ ਦੀ ਬਾਰੀਕੀ ਨਾਲ ਤੱਥ ਭਰਪੂਰ ਗਿਆਨ ਰੱਖਦਾ ਹੈ।
ਭੰਗੜਾ , ਮਲਵਈ ਗਿੱਧਾ, ਝੁੰਮਰ, ਜਿੰਦੂਆ,ਸੰਮੀ ਤੇ ਮਲਵਈ ਗਿੱਧਾ ਦੇ ਪਹਿਰਾਵੇ, ਮੁੱਦਰਾਵਾਂ, ਤਾਲਾਂ ਦੇ ਨਾਲ ਨਾਲ ਵਰਤੋਂ ਦੇ ਸਾਜੋ-ਸਮਾਨ ਦਾ ਵੀ ਗਿਆਨ ਰੱਖਦਾ ਹੈ।
ਪ੍ਰੋ ਗਿੱਲ ਨੇ ਦੱਸਿਆ ਕਿ ਪਾਲੀ ਖ਼ਾਦਿਮ ਪੰਜਾਬੀ ਸਾਹਿਤ ਵਿੱਚ
ਸਵੈ ਦੀ ਤਸਦੀਕ (ਗ਼ਜ਼ਲ ਸੰਗ੍ਰਹਿ )
ਸਾਡੀ ਕਿਤਾਬ (ਬਾਲ ਪੁਸਤਕ )
ਤੇ ਜਾਦੂ ਪੱਤਾ (ਬਾਲ ਨਾਵਲ ) ਭੇਂਟ ਕਰ ਚੁਕਾ ਹੈ। ਪੰਜਾਬੀ ਰੰਗ-ਮੰਚ ਵਿੱਚ ਵੀ ਉਹ ਅਣਗਿਣਤ ਨਾਟਕਾਂ ਵਿੱਚ ਭੂਮਿਕਾਵਾਂ ਨਿਭਾ ਚੁੱਕਾ ਹੈ। ਜਲੰਧਰ ਦੂਰਦਰਸ਼ਨ ਤੋਂ ਚਲਦੇ ਪ੍ਰੋਗਰਾਮ “ਲਿਸ਼ਕਾਰਾ” ਵਿੱਚ ਸਕਿੱਟਾਂ ਤੋਂ ਇਲਾਵਾ ਸੀਰੀਅਲ “ਮੈਂ ਗੂੰਗੀ ਨਹੀਂ” ਨਾਟਕ ਵਿੱਚ ਵੀ ਭੂਮਿਕਾ ਨਿਭਾ ਚੁੱਕਾ ਹੈ
ਪੰਜਾਬ ਸਰਕਾਰ ਤੋਂ ਉਸਨੂੰ ਅਧਿਆਪਕ ਸਟੇਟ ਐਵਾਰਡ,
ਪੰਜਾਬੀ ਯੂਨੀ. ਪਟਿਆਲਾ ਤੋ ਸਾਲ-2002 ਫੋਕ ਆਰਕੈਸਟਰਾ ਵਿਚ ਸੋਨ ਤਮਗਾ ,ਪੰਜਾਬੀ ਯੂਨੀ. ਪਟਿਆਲਾ ਦੇ ਯੂਥ ਫੈਸਟੀਵਲ ਵਿੱਚ ਨਾਟਕ ਅਤੇ ਹਿਸਟਾਨਿਕਸ ਵਿੱਚ ਦੂਜਾ ਸਥਾਨ,ਪੰਜਾਬ ਯੂਨੀ.ਚੰਡੀਗੜ੍ਹ ਦੇ ਯੂਥ ਫੈਸਟੀਵਲ ਵਿੱਚ ਹਿਸਾਨਿਕਸ ਵਿੱਚ ਤੀਸਰਾ ਸਥਾਨ,ਬਾਬਾ ਫਰੀਦ ਨੈਸ਼ਨਲ ਮੁਕਾਬਲੇ ਵਿੱਚ ਨਾਟਕ ਪੇਸ਼ਕਾਰੀ ਵਿੱਚ ਪਹਿਲਾ ਸਥਾਨ,
ਆਈਆਈਸੀਈ ਲੁਧਿਆਣਾ ਵੱਲੋਂ ਸਾਲ2004 ਵਿਚ ਮਲਵਈ ਗਿੱਧੇ ਵਿੱਚ ਪਹਿਲਾ ਸਥਾਨ ਹਾਸਲ ਕਰ ਚੁਕਾ ਹੈ।