ਪੰਜਾਬ
ਆਪ ਸਰਕਾਰ ਵਲੋਂ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫਰੀਦਕੋਟ ਦੇ ਬੋਰਡ ਆਫ਼ ਮੈਨੇਜਮੈਂਟ ਦੇ ਗਠਨ ‘ਚ ਐਸ.ਸੀ ਮੈਂਬਰ ਸ਼ਾਮਿਲ ਨਾ ਕਰਨਾ ਦਲਿਤ ਵਿਰੋਧੀ ਚਹੇਰਾ ਮੋਹਰਾ ਨੰਗਾ ਹੋਇਆ : ਕੈਂਥ
ਨੈਸ਼ਨਲ ਸ਼ਡਿਊਲਡ ਕਾਸਟਸ਼ ਅਲਾਇੰਸ ਦਾ ਵਫਦ ਪੰਜਾਬ ਦੇ ਗਵਰਨਰ ਨੂੰ ਮਿਲੇਗਾ
ਚੰਡੀਗੜ੍ਹ,10 ਜੁਲਾਈ ਨੈਸ਼ਨਲ ਸ਼ਡਿਊਲਡ ਕਾਸਟਸ਼ ਅਲਾਇੰਸ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫਰੀਦਕੋਟ ਦੇ ਬੋਰਡ ਆਫ਼ ਮੈਨੇਜਮੈਂਟ ਦਾ ਚੇਅਰਮੈਨ ਕਾਰਡਿਆਲੋਜਿਸਟ ਡਾ. ਗੁਰਪ੍ਰੀਤ ਸਿੰਘ ਵਾਂਦਰ ਨੂੰ ਨਿਯੁਕਤ ਕੀਤਾ ਗਿਆ ਹੈ, ਇਸ ਨਾਲ ਪ੍ਰਬੰਧਕੀ ਬੋਰਡ ਦੇ ਮੈਂਬਰਾਂ ‘ਚ ਕੋਈ ਵੀ ਅਨੁਸੂਚਿਤ ਜਾਤੀਆਂ ਦਾ ਮੈਂਬਰ ਸ਼ਾਮਿਲ ਨਾ ਕੀਤੇ ਦੀ ਕਾਰਵਾਈ ਦਾ ਨਿਖੇਧੀ ਕੀਤੀ ਹੈ।
ਨੈਸ਼ਨਲ ਸ਼ਡਿਊਲਡ ਕਾਸਟਸ਼ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਅਨੁਸੂਚਿਤ ਜਾਤੀ ਨੂੰ ਯੋਗ ਨੁਮਾਇੰਦਗੀ ਦੇਣ ਵਿਚ ਅਸਫਲ ਸਾਬਿਤ ਹੋਇਆ ਹੈ ਅਤੇ ਅਨੁਸੂਚਿਤ ਜਾਤੀ ਵਿਰੋਧੀ ਚਹੇਰਾ ਸਾਹਮਣੇ ਆਇਆ ਹੈ।ਸ੍ਰ ਕੈਂਥ ਨੇ ਕਿਹਾ ਕਿ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫਰੀਦਕੋਟ ਦੇ ਬੋਰਡ ਆਫ਼ ਮੈਨੇਜਮੈਂਟ ਦਾ ਗਠਨ ਕਰਨ ਸਮੇੰ ਅਨੁਸੂਚਿਤ ਜਾਤੀਆਂ ਦਾ ਮੈਂਬਰ ਨਾ ਸ਼ਾਮਲ ਕਰਨਾ ਸੋੜੀ ਜਾਤੀ ਮਾਨਸਿਕ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬ ਵਿੱਚ ਅਨੁਸੂਚਿਤ ਜਾਤਾਂ ਦੇ ਵਰਗਾ ਦੀ 35 ਪ੍ਰਤੀਸ਼ਤ ਤੋ ਵੱਧ ਅਬਾਦੀ ਹੋਣ ਦੇ ਬਾਵਜੂਦ ਅਤੇ ਮੌਜੂਦਾ ਪੰਜਾਬ ਵਿਧਾਨ ਸਭਾ ਵਿੱਚ 37 ਵਿਧਾਇਕਾਂ ਵਿਚੋ ਆਮ ਆਦਮੀ ਪਾਰਟੀ 31 ਵਿਧਾਇਕ ਹਨ ਅਤੇ ਇੰਨਾ ਵਿਚੋ 5 ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਹੈ ਫਿਰ ਵੀ ਪੰਜਾਬ ਵਿੱਚ ਪ੍ਰਸ਼ਾਸਨਿਕ ਪੱਧਰ ਉਤੇ ਹਿਸੇਦਾਰ ਦਿਵਾਉਣ ਵਿੱਚ ਨਾਕਾਮਯਾਬ ਹਨ। ਜਦੋਂ ਕਿ ਅਜਿਹੇ ਅਦਾਰਿਆਂ ਵਿੱਚ ਐੱਸ. ਸੀ ਵਿਦਿਆਰਥੀਆਂ ਅਤੇ ਕਰਮਚਾਰੀਆਂ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਤੇ ਰਾਖਵੇਂਕਰਨ ਅਤੇ ਹੋਰ ਗੰਭੀਰ ਮੁੱਦਿਆਂ ਨੂੰ ਲੈਕੇ ਮੈਨੇਜਮੈਂਟ ਬੋਰਡ ਨਾਲ ਮਸਲਿਆਂ ਦੇ ਹੱਲ ਲਈ ਅਨੁਸੂਚਿਤ ਜਾਤੀਆਂ ਦੇ ਨੁਮਾਇੰਦਿਆ ਦੀ ਅਤਿਅੰਤ ਮਹੱਤਵਪੂਰਨ ਲੋੜ ਹੁੰਦੀ ਹੈ ਤੋਂ ਇਹਨਾਂ ਵਰਗਾ ਨੂੰ ਵਾਂਝਿਆ ਰਖਿਆ ਗਿਆ ਹੈ ਜੋ ਅਤਿਅੰਤ ਗੰਭੀਰ ਮਹੱਤਵਪੂਰਨ ਵਿਸ਼ਾ ਹੈ। ਸ੍ਰ ਕੈਂਥ ਨੇ ਕਿਹਾ ਕਿ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫਰੀਦਕੋਟ ਦੇ ਬੋਰਡ ਆਫ਼ ਮੈਨੇਜਮੈਂਟ ‘ਚ ਅਨੁਸੂਚਿਤ ਜਾਤੀਆਂ ਦਾ ਨੁਮਾਇੰਦੇ ਦੀ ਸਮੂਲੀਅਤ ਲਈ ਇਕ ਨੈਸ਼ਨਲ ਸ਼ਡਿਊਲਡ ਕਾਸਟਸ਼ ਅਲਾਇੰਸ ਦਾ ਵਫਦ ਪੰਜਾਬ ਦੇ ਗਵਰਨਰ ਨੂੰ ਮਿਲੇਗਾ।