ਨਵੇਂ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਤਾਜਪੋਸ਼ੀ, ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਗੈਰ ਹਜ਼ਾਰ
ਗੈਰ ਹਾਜ਼ਰੀ ਦੀ ਚਰਚਾ ਵਲੋਂ ਬਾਅਦ ਟਵੀਟ ਕਰਕੇ ਅਸ਼ਵਨੀ ਸ਼ਰਮਾ ਨੇ ਦਿੱਤੀ ਸਫਾਈ
ਸਾਬਕਾ ਮੰਤਰੀ ਨੂੰ ਨਹੀਂ ਮਿਲੀ ਸਟੇਜ ਤੇ ਜਗ੍ਹਾ, ਜਨਤਾ ਚ ਧੱਕੇ ਰਹੇ ਖਾਂਦੇ
ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਸੁਨੀਲ ਜਾਖੜ ਦੀ ਤਾਜਮੋਸ਼ੀ ਦੇ ਮੌਕੇ ਤੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਗੈਰ ਹਾਜ਼ਰੀ ਚਰਚਾ ਦਾ ਵਿਸ਼ਾ ਰਹੀ । ਸੁਨੀਲ ਜਾਖੜ ਦੀ ਤਾਜਪੋਸ਼ੀ ਤੇ ਮੌਕੇ ਤੇ ਭਾਜਪਾ ਦੇ ਸਾਰੇ ਨੇਤਾ ਹਾਜਰ ਸਨ ਪਰ ਅਸ਼ਵਨੀ ਸ਼ਰਮਾ ਨਜਰ ਨਹੀਂ ਆਏ । ਭਾਜਪਾ ਦੇ ਇਕ ਉੱਚ ਲੀਡਰ ਦਾ ਕਹਿਣਾ ਸੀ ਜਦੋ ਅਕਸਰ ਨਵੇਂ ਪ੍ਰਧਾਨ ਦੀ ਤਾਜਪੋਸ਼ੀ ਹੁੰਦੀ ਹੈ ਤਾਂ ਸਾਬਕਾ ਪ੍ਰਧਾਨ ਮੌਜੂਦ ਰਹਿੰਦੇ ਹਨ ਅਤੇ ਨਵੇਂ ਪ੍ਰਧਾਨ ਦਾ ਸਵਾਗਤ ਕਰਦੇ ਹਨ । ਇਸ ਸਮਾਗਮ ਵਿਚ ਇਕ ਦੇਖਣ ਨੂੰ ਮਿਲਿਆ ਕੇ ਸਟੇਜ ਤੇ ਉਪਰ ਭਾਜਪਾ ਦੇ ਕਈ ਸਾਬਕਾ ਮੰਤਰੀਆਂ ਤੇ ਸਾਬਕਾ ਪ੍ਰਧਾਨ ਨੂੰ ਜਗਾ ਨਹੀਂ ਦਿੱਤੀ ਗਈ । ਸਾਬਕਾ ਮੰਤਰੀ ਤੇ ਭਾਜਪਾ ਦੇ ਪ੍ਰਧਾਨ ਰਹਿ ਚੁੱਕੇ ਮਾਸਟਰ ਮੋਹਨ ਲਾਲ , ਤੀਕਸ਼ਨ ਸੂਦ , ਸੁਰਜੀਤ ਕੁਮਾਰ ਜਿਆਣੀ ਨੂੰ ਸਟੇਜ ਤੇ ਜਗ੍ਹਾ ਨਹੀਂ ਦਿਤੀ ਗਈ ਜਦੋ ਕੇ ਕਾਂਗਰਸ ਤੋਂ ਭਾਜਪਾ ਚ ਗਏ ਨੇਤਾਵਾਂ ਨੂੰ ਸਟੇਜ ਤੇ ਬਿਠਾਇਆ ਗਿਆ ਸੀ । ਕਈ ਸਾਬਕਾ ਮੰਤਰੀ ਤਾਂ ਭਾਰੀ ਇਕੱਠ ਹੋਣ ਕਾਰਨ ਬਾਹਰ ਹੀ ਖੜ੍ਹੇ ਰਹੇ ।
ਅਸ਼ਵਨੀ ਸ਼ਰਮਾ ਦੇ ਗੈਰ ਹਾਜਰ ਹੋਣ ਦੀ ਜਿਵੇ ਹੀ ਭਾਜਪਾ ਦੇ ਅੰਦਰ ਚਰਚਾ ਸ਼ੁਰੂ ਹੋਈ ਤਾਂ ਅਸ਼ਵਨੀ ਸ਼ਰਮਾ ਨੂੰ ਟਵੀਟ ਕਰਕੇ ਸਫਾਈ ਦੇਣੀ ਪਾਈ । ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਸੁਨੀਲ ਕ ਜਾਖੜ ਨੂੰ ਅਹੁਦਾ ਸੰਭਾਲਣ ‘ਤੇ ਹਾਰਦਿਕ ਵਧਾਈ । ਸਿਹਤ ਖ਼ਰਾਬ ਹੋਣ ਦੇ ਕਾਰਨ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋ ਸਕਿਆ ਇਸ ਗੱਲ ਦਾ ਮੈਨੂੰ ਖੇਦ ਹੈ । ਉਮੀਦ ਕਰਦਾ ਹਾਂ ਕਿ ਤੁਹਾਡਾ ਅਨੁਭਵ ਪਾਰਟੀ ਨੂੰ ਨਵੀਂ ਸੇਧ ਦਵੇਗਾ।