ਜ਼ਿਲ੍ਹਾ ਹਸਪਤਾਲ ਪਠਾਨਕੋਟ ਇਸ ਸਾਲ ਨੈਸ਼ਨਲ ਕੁਆਲਿਟੀ ਐਸੁਰਾਂਸ ਲਈ ਸਰਟੀਫਿਕੇਟ ਪ੍ਰਾਪਤ ਕਰ ਚੁੱਕਾ: ਵਿਸ਼ਾਲ ਚੌਹਾਨ
ਪੂਰੇ ਪੰਜਾਬ ਵਿਚ ਸਿਰਫ ਦੋ ਹੀ ਜ਼ਿਲ੍ਹੇ ਇਹ ਸਰਟੀਫਿਕੇਟ ਹਾਸਲ ਕਰ ਸੱਕੇ
Vishal Chauhan ,IAS ,Joint lsecretary -Govt of India ,Ministry of health and family welfare ਨੇ ਆਪਣੇ ਦਫ਼ਤਰੀ ਪੱਤਰ ਰਾਹੀਂ ਬੜੀ ਹੀ ਖੁਸ਼ੀ ਦਰਸਾਉਂਦੇ ਹੋਏ ਐਲਾਨ ਕੀਤਾ ਹੈ ਕਿ ਜ਼ਿਲ੍ਹਾ ਹਸਪਤਾਲ ਪਠਾਨਕੋਟ ਇਸ ਸਾਲ ਨੈਸ਼ਨਲ ਕੁਆਲਿਟੀ ਐਸੁਰਾਂਸ ਲਈ ਸਰਟੀਫਿਕੇਟ ਪ੍ਰਾਪਤ ਕਰ ਚੁੱਕਾ ਹੈ।ਪੂਰੇ ਪੰਜਾਬ ਵਿਚ ਸਿਰਫ ਦੋ ਹੀ ਜ਼ਿਲ੍ਹੇ ਇਹ ਸਰਟੀਫਿਕੇਟ ਹਾਸਲ ਕਰ ਸੱਕੇ ਹਨ ਅਤੇ ਪਠਾਨਕੋਟ ਇਹਨਾਂ ਵਿਚੋਂ ਪਹਿਲੇ ਸਥਾਨ ਤੇ ਹੈ।
ਇਸਦਾ ਸਾਰਾ ਸ਼੍ਰੇ ਸਟੇਟ ਅਧਿਕਾਰੀਆਂ ਵੱਲੋ ਸਿਵਲ ਸਰਜਨ ਡਾਕਟਰ ਅਦਿੱਤੀ ਸਲਾਰੀਆ ਅਤੇ ਓਹਨਾ ਦੀ ਮਿਹਨਤੀ ਟੀਮ ਨੂੰ ਦਿੱਤਾ ਜਾ ਰਿਹਾ ਹੈ।
ਡਾਕਟਰ ਅਦਿੱਤੀ ਸਲਾਰੀਆ ਵੱਲੋ ਉੱਚ ਅਧਿਕਾਰੀਆਂ ਦਾ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਅਤੇ ਓਹਨਾ ਦੀ NQAS ਦੀ ਜ਼ਿਲ੍ਹਾ ਪੱਧਰੀ ਟੀਮ ਦਾ ਸ਼ੁਕਰੀਆ ਅਦਾ ਕੀਤਾ ਗਿਆ।
ਉੱਚ ਅਧਿਕਾਰੀਆਂ , ਸਕੱਤਰ ਸਿਹਤ ,ਡਾਇਰੈਕਟਰ ਸਿਹਤ, ਸਟੇਟ ਨੋਡਲ ਅਫਸਰ ਦੇ ਦਿਸ਼ਾ ਨਿਰਦੇਸ਼ ਇੰਨ ਬਿੰਨ ਅਮਲ ਵਿੱਚ ਲਿਉਣ ਵਿਚ ਓਹਨਾ ਨੇ ਇਸ ਸ਼ਾਖਾ ਵਿਚ ਕੰਮ ਕਰਦੇ ਸਟਾਫ ਮੈਂਬਰ ਜਿਵੇਂ ਕਿ ਡਾ ਵੰਦਨਾ ਕੁੰਡਲ, ਡਾ ਸਾਕਸ਼ੀ , ਡਾ ਸੁਨੀਲ ਚੰਦ,ਡਾ ਕਨਿਕਾ ਸ਼ਰਮਾ ,ਡਾ ਮਧੁਰ ਮੱਟੂ ਦੇ ਕੰਮ ਦੀ ਸ਼ਲਾਘਾ ਕੀਤੀ।
ਓਹਨਾ ਨੇ ਭਰੋਸਾ ਦਿਲਵਾਇਆ ਕਿ ਭਵਿੱਖ ਵਿਚ ਵੀ ਉਹ ਆਪਣੇ ਜਿਲ੍ਹੇ ਦਾ ਨਾਮ ਇਸੇ ਤਰ੍ਹਾਂ ਪੂਰੇ ਪੰਜਾਬ ਵਿੱਚ ਰੌਸ਼ਨ ਕਰਦੇ ਰਹਿਣਗੇ।