ਪੰਜਾਬ ਸਕੱਤਰੇਤ ਦੇ ਗਲਿਆਰਿਆਂ ਚ ਅੱਜ ਕੱਲ੍ਹ ਬੁੱਕਿਆ ਵਾਲੇ ਪ੍ਰਧਾਨ ਦੇ ਚਰਚੇ ਸੁਣਨ ਨੂੰ ਮਿਲ ਰਹੇ ਹਨ । ਮੁਲਾਜਮਾਂ ਵਲੋਂ ਇਸ ਨੇਤਾ ਨੂੰ ਪ੍ਰਧਾਨ ਇਸ ਲਈ ਬਣਾਇਆ ਸੀ ਕਿ ਕਰਮਚਾਰੀਆਂ ਦੇ ਮਸਲੇ ਚੁਕੇਗਾ । ਮਸਲੇ ਚੁੱਕਣ ਦੀ ਜਗ੍ਹਾ ਉਹ ਬੁੱਕਿਆ ਵਾਲਾ ਪ੍ਰਧਾਨ ਬਣ ਕੇ ਰਹਿ ਗਿਆ ਹੈ ਸਕੱਤਰੇਤ ਦੇ ਇਤਿਹਾਸ ਵਿਚ ਇਕ ਕਰਮਚਾਰੀ ਨੇਤਾ ਨੂੰ ਬੁੱਕਿਆ ਵਾਲੇ ਪ੍ਰਧਾਨ ਦੇ ਤੌਰ ਤੇ ਜਾਣਿਆ ਜਾਵੇਗਾ ।
ਚਰਚਾ ਹੈ ਬੁੱਕਿਆ ਵਾਲੇ ਪ੍ਰਧਾਨ ਕੋਈ ਮੌਕਾ ਨਹੀਂ ਛੱਡਦੇ । ਬੁੱਕੇ ਤਾਂ ਆਪਣੇ ਨਾਲ ਹੀ ਰੱਖਦੇ ਹਨ । ਉਹ ਹਮੇਸ਼ਾ ਇਸ ਤਲਾਸ਼ ਵਿਚ ਰਹਿੰਦਾ ਹੈ ਕਿ ਅੱਜ ਕਿਸ ਨੂੰ ਬੁੱਕਾ ਦੇਣਾ ਹੈ । ਕੋਈ ਨਵਾਂ ਅਫਸਰ ਬਦਲ ਕੇ ਆ ਜਾਵੇ , ਕੋਈ ਨੇਤਾ ਸਕੱਤਰੇਤ ਵਿਚ ਮਿਲ ਜਾਏ ਤਾਂ ਬੁੱਕਿਆ ਵਾਲੇ ਪ੍ਰਧਾਨ ਕੋਈ ਮੌਕਾ ਨਹੀਂ ਛੱਡਦੇ । ਹਰ ਇਕ ਨੂੰ ਬੁੱਕਾ ਦੇ ਕੇ ਹੀ ਘਰ ਜਾਂਦੇ ਹਨ ।
ਚਰਚਾ ਹੈ ਕਿ ਜਿਸ ਤਰ੍ਹਾਂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਗੁਲਾਬ ਦਾ ਫੁੱਲ ਰੱਖਣ ਦਾ ਸੌਕ ਸੀ ਇਸ ਤਰ੍ਹਾਂ ਬੁੱਕਿਆ ਵਾਲੇ ਪ੍ਰਧਾਨ ਨੂੰ ਆਪਣੇ ਕੋਲ ਬੁੱਕੇ ਰੱਖਣ ਦਾ ਸੌਕ ਹੈ । ਸੌਕ ਦਾ ਕੋਈ ਮੁੱਲ ਨਹੀਂ ਹੁੰਦਾ ਹੈ ਇਸ ਨੇਤਾ ਨੂੰ ਬੁੱਕਿਆ ਦਾ ਸੌਕ ਹੈ । ਬੁੱਕਿਆ ਦੇ ਨਾਲ ਹੀ ਇਸ ਕਰਮਚਾਰੀ ਨੇਤਾ ਦੀ ਸਕੱਤਰੇਤ ਵਿਚ ਪਹਿਚਾਣ ਬਣ ਗਈ ਹੈ ।