ਪੰਜਾਬ
ਸੇਵਾਮੁਕਤ ਵੈਟਨਰੀ ਇੰਸਪੈਕਟਰਾਂ ਵੱਲੋਂ ਮਾਲ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਤੇ ਐਸਮਾ ਲਾਉਣ ਦਾ ਵਿਰੋਧ – ਸੱਚਰ,ਮਹਾਜ਼ਨ,ਕੈਰੈਂ
ਪੰਜਾਬ ਦੀ ਸੇਵਾ ਮੁਕਤ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਵੱਲੋ ਮਾਲ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਤੇ ਐਸਮਾ ਲਾਗੂ ਕਰਨ ਦਾ ਵਿਰੋਧ ਕਰਦੀ ਹੈ। ਸੇਵਾਮੁਕਤ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾਈ ਆਗੂ ਭੁਪਿੰਦਰ ਸਿੰਘ ਸੱਚਰ ਅਤੇ ਕਿਸਨ ਚੰਦਰ ਮਹਾਜਨ ਨੇ ਆਪਣੀ ਜੱਥੇਬੰਦੀ ਵੱਲੋਂ ਜਾਰੀ ਬਿਆਨ ਵਿਚ ਕਿਹਾ ਕੇ ਭਗਵੰਤ ਮਾਨ ਸਰਕਾਰ ਸਭ ਤੋਂ ਤਾਨਾਸ਼ਾਹ ਸਰਕਾਰ ਸਾਬਿਤ ਹੋ ਰਹੀ ਹੈ। ਲੋਕਤੰਤਰ ਦੇ ਅੰਦਰ ਸਮਾਜ ਦੇ ਹਰ ਹਿੱਸੇ ਨੂੰ ਆਪਣੇ ਨਾਲ ਹੋ ਰਹੀ ਵਧੀਕੀ ਖਿਲਾਫ ਆਵਾਜ ਬੁਲੰਦ ਕਰਨ ਦਾ ਜਮੂਹਰੀ ਅਧਿਕਾਰ ਹੈ।ਆਮ ਆਦਮੀ ਪਾਰਟੀ ਸੰਵਿਧਾਨ ਵਿਚ ਮਿਲੇ ਅਧਿਕਾਰਾਂ ਨੂੰ ਐਸਮਾ ਲਾਗੂ ਕਰਨ ਵਰਗੇ ਕਾਲੇ ਕਨੂੰਨਾਂ ਰਾਂਹੀ ਕੁਚਲਣਾ ਚਾਹੁੰਦੀ ਹੈ।ਮੌਜੂਦਾ ਸਰਕਾਰ ਵੱਲੋਂ ਟੇਬਲਟਾਕ ਤੇ ਮਸਲਾ ਹੱਲ ਕਰਨ ਦੀ ਥਾਂ ਮਾਲ ਵਿਭਾਗ ਦੇ ਕਰਮਚਾਰੀਆਂ ਨੂੰ ਧਮਕਾਉਣਾਂ ਇਹ ਸਾਬਿਤ ਕਰਦਾ ਹੈ ਕੇ ਸਰਕਾਰ ਦੇ ਅੰਦਰ ਮੁਲਾਜਮਾਂ ਵਰਗ ਦਾ ਕੋਈ ਸਤਿਕਾਰ ਨਹੀ ਹੈ।ਵਿਜੀਲੈਂਸ ਵੱਲੋਂ ਮੁਲਾਜਮ ਵਰਗ ਨੂੰ ਦਬਾਉਣ ਦੀ ਨੀਤੀ ਸਰਕਾਰ ਦੀ ਅਸਫਲਤਾ ਵਜੋਂ ਯਾਦ ਰੱਖੀ ਜਾਣੀ ਚਾਹੀਦੀ ਹੈ।
ਪੰਜਾਬ ਭਰ ਦੇ ਸੇਵਾਮੁਕਤ ਵੈਟਨਰੀ ਇੰਸਪੈਕਟਰ ਪੰਜਾਬ ਸਰਕਾਰ ਦੇ ਇਸ ਤਾਨਾਸ਼ਾਹ ਰਵੱਈਆ ਦਾ ਡਟਵਾਂ ਵਿਰੋਧ ਕਰਦੇ ਹਨ।ਇਸ ਮੌਕੇ ਸਾਬਕਾ ਸੂਬਾ ਪਰਧਾਨ ਬਰਿੰਦਰਪਾਲ ਸਿੰਘ ਕੈਰੋਂ,ਮਨਮਹੇਸ਼ ਸ਼ਰਮਾਂ ਪਵਨ ਕੁਮਾਰ ਸ਼ਰਮਾ ਰਵਿੰਦਰ ਸ਼ਰਮਾ ਵਿਪਨ ਵਰਮਾ ਸਮੇਤ ਹੋਰ ਆਗੂ ਵੀ ਸ਼ਾਮਿਲ ਸਨ।