ਪੰਜਾਬ
ਹਰਪ੍ਰੀਤ ਕੌਰ ਜਲੰਧਰ ਦੀ ਅਗਵਾਈ ਚ ਈ ਜ਼ੀ ਐਸ ਅਧਿਆਪਕਾ ਨੇ ਸਬ ਕਮੇਟੀ ਕੋਲ ਰੱਖੀਆਂ ਮੰਗਾਂ
ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਦਾ ਸਮਾਂ ਤਹਿ
ਚੰਡੀਗੜ੍ਹ ,29 ਸਤੰਬਰ:
31 ਅਗਸਤ 2023 ਤੱਕ 10 ਸਾਲ ਸਮਾਂ ਪੂਰਾ ਕਰਦੇ ਸਮੂਹ ਰਹਿੰਦੇ ਸਾਥੀਆਂ ਨੂੰ ਰੈਗੂਲਰ ਦੇ ਆਰਡਰ ਦੇਣ, 2012-14 ਬੈਚ ਦੇ ਸਾਥੀਆਂ ਦੀ ਤਨਖਾਹ ਰੈਗੂਲਰ ਹੋਇਆਂ ਦੇ ਬਰਾਬਰ ਕਰਨ ਅਤੇ ਰੈਗੂਲਰ ਦੀ ਯੋਜਨਾ ‘ਚ ਸ਼ਾਮਿਲ ਕਰਨ, ਰੈਗੂਲਰ ਹੋਏ ਸਮੂਹ ਅਧਿਆਪਕਾਂ ਦੀ ਯੋਗਤਾ ਅਨੁਸਾਰ ਤਨਖਾਹ ਬਰਾਬਰ ਕਰਨ, ਰੈਗੂਲਰ ਹੋਏ ਸਮੂਹ ਅਧਿਆਪਕਾਂ ਨੂੰ ਮੈਡੀਕਲ ਸਹਿਤ ਸਾਰੇ ਭੱਤੇ ਦੇਣ ਆਦਿ ਮੰਗਾਂ ਲਈ ਹਰਪ੍ਰੀਤ ਕੌਰ ਜਲੰਧਰ ਦੀ ਅਗਵਾਈ ਹੇਠ ਸੂਬਾਈ ਵਫ਼ਦ ਦੀ ਸਬ ਕਮੇਟੀ (ਕੈਬਿਨੇਟ ਮਿਨਿਸਟਰਸ) ਨਾਲ ਚੰਡੀਗੜ੍ਹ ਵਿਖੇ ਵਿਸ਼ੇਸ਼ ਮੀਟਿੰਗ ਹੋਈ ਹੈ।
ਮੌਕੇ ਤੇ ਹੀ ਉਪਰੋਕਤ ਮੰਗਾਂ ਸੰਬੰਧੀ ਹਰਪ੍ਰੀਤ ਕੌਰ ਜਲੰਧਰ ਦੀ ਪੈਨਲ ਮੀਟਿੰਗ 4 ਅਕਤੂਬਰ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਾਲ ਚੰਡੀਗੜ੍ਹ ਵਿਖੇ ਤੈਅ ਕਰਵਾਈ ਗਈ ਹੈ।