ਪੰਜਾਬ

ਪੇਡਾ ਵੱਲੋਂ ਰੀਨਿਊਏਬਲ ਪਰਚੇਜ਼ ਓਬਲੀਗੇਸ਼ਨ ਦੀ ਨਿਗਰਾਨੀ ਲਈ ਵੈੱਬ ਪੋਰਟਲ ਲਾਂਚ

• ਇਹ ਕਦਮ ਖ਼ਪਤ ਸਬੰਧੀ ਡੇਟਾ ਨੂੰ ਤਰਤੀਬਵਾਰ ਕਰਨ ਅਤੇ ਪਾਲਣਾ ਸਬੰਧੀ ਰਿਪੋਰਟਾਂ ਨੂੰ ਆਨਲਾਈਨ ਤਿਆਰ ਕਰਨ ਵਿੱਚ ਸਹਾਈ ਹੋਵੇਗਾ: ਅਮਨ ਅਰੋੜਾ
• ਪਾਲਣਾ ਨਾ ਕਰਨ ਦੀ ਸੂਰਤ ਵਿੱਚ ਰੈਗੂਲੇਟਰ ਵੱਲੋਂ ਅਮਲ ਵਿੱਚ ਲਿਆਂਦੀ ਜਾਵੇਗੀ ਕਾਰਵਾਈ
ਚੰਡੀਗੜ੍ਹ, 20 ਅਕਤੂਬਰ:
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਤਹਿਤ ‘ਡਿਜ਼ੀਟਲ ਪੰਜਾਬ’ ਦੀ ਦਿਸ਼ਾ ਵੱਲ ਅਹਿਮ ਕਦਮ ਚੁੱਕਦਿਆਂ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਨੇ ਸੂਬੇ ਵਿੱਚ ਰੀਨਿਊਏਬਲ ਪਰਚੇਜ਼ ਓਬਲੀਗੇਸ਼ਨ (ਆਰ.ਪੀ.ਓ.) ਦੀ ਨਿਗਰਾਨੀ ਲਈ ਇੱਕ ਵੈੱਬ ਪੋਰਟਲ ਲਾਂਚ ਕੀਤਾ ਹੈ।
ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਸਾਰੀਆਂ ਸਬੰਧਤ ਇਕਾਈਆਂ (ਓਬਲੀਗੇਟਿਡ ਐਂਟਟੀਜ਼) ਜਿਵੇਂ ਡਿਸਟ੍ਰੀਬਿਊਸ਼ਨ ਕੰਪਨੀਆਂ (ਡਿਸਕਾਮ), ਕੈਪਟਿਵ ਪਾਵਰ ਪਲਾਂਟਜ਼ (ਸੀ.ਪੀ.ਪੀ.) ਅਤੇ ਓਪਨ ਐਕਸੈਸ (ਓ.ਏ.) ਖਪਤਕਾਰਾਂ ਲਈ rpo.peda.gov.in ਉਤੇ ਰਜਿਸਟਰ ਕਰਨਾ ਅਤੇ ਆਰ.ਪੀ.ਓ. ਦੀ ਪਾਲਣਾ ਸਬੰਧੀ ਡੇਟਾ ਪੇਸ਼ ਕਰਨਾ ਲਾਜ਼ਮੀ ਹੈ।
ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਆਰ.ਪੀ.ਓ. ਪੋਰਟਲ ਨੂੰ ਓਬਲੀਗੇਟਿਡ ਐਂਟਟੀਜ਼ ਬਾਰੇ ਜਾਣਕਾਰੀ ਦੇ ਇੱਕ ਵਿਵਸਥਿਤ ਡੇਟਾਬੇਸ ਵਜੋਂ ਵਿਕਸਤ ਕੀਤਾ ਗਿਆ ਹੈ ਜੋ ਇਹ ਦਰਸਾਏਗਾ ਕਿ ਕੀ ਆਰ.ਪੀ.ਓ. ਟੀਚਿਆਂ ਨੂੰ ਪੂਰਾ ਕੀਤਾ ਜਾ ਰਿਹਾ ਹੈ ਜਾਂ ਨਹੀਂ ਅਤੇ ਇਸ ਦੀ ਪਾਲਣਾ ਨਾ ਕਰਨ ਦੀ ਸੂਰਤ ਵਿੱਚ ਬਣਦੀ ਕਾਰਵਾਈ ਲਈ ਰੈਗੂਲੇਟਰ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ।
ਪੇਡਾ ਦੇ ਸੀ.ਈ.ਓ.  ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਨਵਿਆਉਣਯੋਗ ਊਰਜਾ ਖੇਤਰ ਦੇ ਵਿਸਤਾਰ ਨਾਲ ਅਜਿਹੀਆਂ ਇਕਾਈਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਜੋ ਆਰ.ਪੀ.ਓ. ਸਬੰਧੀ ਟੀਚਿਆਂ ਨੂੰ ਪੂਰਾ ਕਰਨ ਲਈ ਪਾਬੰਦ ਹਨ।
ਹੁਣ ਉਪਭੋਗਤਾ ਰਵਾਇਤੀ ਅਤੇ ਨਵਿਆਉਣਯੋਗ ਊਰਜਾ ਸਰੋਤਾਂ ਦੇ ਪਲਾਂਟਾਂ ਅਤੇ ਪ੍ਰਾਪਤ ਕੀਤੀ ਊਰਜਾ ਦੀ ਖਪਤ ਸਬੰਧੀ ਡੇਟਾ ਦਰਜ ਕਰ ਸਕਦੇ ਹਨ, ਸਬੰਧਿਤ ਦਸਤਾਵੇਜ਼ਾਂ ਨੂੰ ਅਪਲੋਡ ਕਰ ਸਕਦੇ ਹਨ ਅਤੇ ਰਿਪੋਰਟ ਜਮ੍ਹਾਂ ਕਰ ਸਕਦੇ ਹਨ।
ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਵੈੱਬ ਪੋਰਟਲ ਨਾਲ ਜ਼ਰੂਰੀ ਡਾਟਾ ਇਕੱਤਰ ਕਰਨ, ਭਾਈਵਾਲਾਂ ਦਰਮਿਆਨ ਸੰਚਾਰ, ਟੀਚੇ ਨਿਰਧਾਰਤ ਕਰਨ ਅਤੇ ਸਮੇਂ-ਸਮੇਂ ‘ਤੇ ਰਿਪੋਰਟਾਂ ਤਿਆਰ ਕਰਨ ਵਿੱਚ ਵੀ ਲਾਹੇਵੰਦ ਹੋਵੇਗਾ। ਇਹ ਪੋਰਟਲ ਆਰ.ਪੀ.ਓ. ਪਾਲਣਾ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਨੂੰ ਵਧਾਏਗਾ।
ਸੀ.ਈ.ਓ. ਨੇ ਕਿਹਾ ਕਿ ਵੈਬ ਪੋਰਟਲ ਉਪਭੋਗਤਾ ਪ੍ਰਮਾਣੀਕਰਣ ‘ਤੇ ਆਧਾਰਤ ਹੋਵੇਗਾ ਅਤੇ ਪੋਰਟਲ ‘ਤੇ ਪਹਿਲਾਂ ਤੋਂ ਹੀ ਅਧਿਕਾਰਤ ਪ੍ਰਵਾਨਗੀਆਂ ਲਈ ਪ੍ਰਵਾਨਗੀ ਦੇਣ ਵਾਲਿਆਂ ਦੀ ਇੱਕ ਡਾਇਰੈਕਟਰੀ ਵੀ ਹੋਵੇਗੀ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!