ਪੰਜਾਬ

ਵੈਟਨਰੀ ਇੰਸਪੈਕਟਰ ਤੇ ਹਮਲਾ: ਵੈਟਨਰੀ ਇੰਸਪੈਕਟਰਜ ਐਸੋਸੀਏਸਨ ਦੇ ਸਾਬਕਾ ਪ੍ਰਧਾਨ ਸੱਚਰ,ਵਿਰਕ,ਕੈਰੋਂ ਤੇ ਮਹਾਜ਼ਨ ਵੱਲੋਂ ਨਿਖੇਧੀ

ਸਿਵਲ ਪਸ਼ੂ ਡਿਸਪੈਂਸਰੀ ਜੰਡੀ ਵਿਖੇ ਤਾਇਨਾਤ ਵੈਟਨਰੀ ਇੰਸਪੈਕਟਰ ਰਜਿੰਦਰ ਸਿੰਘ ਨੂੰ ਡਿਊਟੀ ਤੇ ਹਾਜਰ ਹੋਣ ਦੇ ਬਾਵਯੂਦ ਲਾਈ ਗੈਰਹਾਜਰੀ ਦਾ ਵਿਰੋਧ ਕਰਨ ਤੇ ਸਿਵਲ ਵੈਟਨਰੀ ਅਫਸਰ ਲੀਲਾਂ ਮੇਘ ਸਿੰਘ ਵੱਲੋ ਸਿਵਲ ਪਸ਼ੂ ਹਸਪਤਾਲ ਜਗਰਾਂਓ ਵਿਖੇ ਤਾਇਨਾਤ ਸੀਨੀਅਰ ਵੈਟਨਰੀ ਇੰਸਪੈਕਟਰ ਨਾਲ ਕੁੱਟਮਾਰ ਕੀਤੀ ਗਈ।ਜਿਸ ਕਾਰਨ ਸੀਨੀਅਰ ਵੈਟਨਰੀ ਇੰਸਪੈਕਟਰ ਨੂੰ ਸਿਵਲ ਹਸਪਤਾਲ ਜਗਰਾਂਓ ਵਿਖੇ ਦਾਖਲ ਕਰਵਾਇਆ ਗਿਆ।ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਦਲਜੀਤ ਸਿੰਘ ਚਾਹਲ ਅਤੇ ਸੂਬਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਨੇ ਕਿਹਾ ਸਿਵਲ ਹਸਪਤਾਲ ਲੀਲਾਂ ਮੇਘ ਸਿੰਘ ਵਿਖੇ ਤਾਇਨਾਤ ਵੈਟਨਰੀ ਅਫਸਰ ਨੇ ਸਿਵਲ ਪਸ਼ੂ ਡਿਸਪੈਂਸਰੀ ਜੰਡੀ ਵਿਖੇ ਤਾਇਨਾਤ ਵੈਟਨਰੀ ਇੰਸਪੈਕਟਰ ਨੂੰ ਡਿਊਟੀ ਤੇ ਹਾਜ਼ਰ ਹੁੰਦਿਆਂ ਧੱਕੇ ਨਾਲ ਗੈਰਹਾਜ਼ਰ ਲਿਖਿਆ ਗਿਆ।

 

ਇਸ ਮਸਲੇ ਦੀ ਗੱਲਬਾਤ ਲਈ ਸਿਵਲ ਪਸ਼ੂ ਹਸਪਤਾਲ ਜਗਰਾਂਓ ਵਿਖੇ ਪੁੱਜੇ ਵੈਟਨਰੀ ਅਫਸਰ ਨੇ ਆਪਣੀ ਗਲਤੀ ਦਾ ਅਹਿਸਾਸ ਕਰਨ ਦੀ ਥਾਂ ਵੈਟਨਰੀ ਇੰਸਪੈਕਟਰਾਂ ਨੂੰ ਭੱਦੀ ਅਤੇ ਜਾਤੀਸੂਚਕ ਸ਼ਬਦਾਵਲੀ ਵਰਤੀ।ਸੀਨੀਅਰ ਵੈਟਨਰੀ ਇੰਸਪੈਕਟਰ ਜਗਰਾਂਓ ਵੱਲੋਂ ਉਕਤ ਡਾਕਟਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਭੂਤਰਿਆ ਹੋਇਆ ਵੈਟਨਰੀ ਅਫਸਰ ਕੁਟਮਾਰ ਤੇ ਆ ਉਤਰਿਆ।ਸੂਬਾਈ ਆਗੂਆਂ ਨੇ ਦੋਸ਼ ਲਾਇਆ ਕੇ ਪੰਜਾਬ ਭਰ ਦੇ ਵੈਟਨਰੀ ਅਫਸਰ ਵੈਟਨਰੀ ਇੰਸਪੈਕਟਰਜ ਕੇਡਰ ਨਾਲ ਧੱਕੇਸ਼ਾਹੀ ਕਰ ਰਹੇ ਹਨ। ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਵੱਲੋਂ ਡਾਇਰੈਕਟਰ ਪਸ਼ੂ ਪਾਲਣ ਨੂੰ ਵਾਰ ਵਾਰ ਲਿਖਤੀ ਬੇਨਤੀਆਂ ਕੀਤੀਆਂ ਗਈਆਂ ਸਨ, ਪਰੰਤੂ ਉਚ ਅਫਸਰਸ਼ਾਹੀ ਨੇ ਇਸ ਮਸਲੇ ਦਾ ਹੱਲ ਕਰਨ ਦੀ ਥਾਂ ਟਾਲਮਟੋਲ ਦਾ ਰਵੱਈਆ ਵਰਤਿਆ।ਅਫਸਰਾਸ਼ਾਹੀ ਦੇ ਢਿੱਲ ਮੱਠ ਰਵੱਈਏ ਦਾ ਫਾਇਦਾ ਉਠਾਉਦਿਆਂ ਵੈਟਨਰੀ ਅਫਸਰਾਂ ਰਾਹੀ ਵੈਟਨਰੀ ਇੰਸਪੈਕਟਰਾਂ ਤੇ ਨਿੱਜੀ ਹਮਲੇ ਕੀਤੇ ਜਾ ਰਹੇ ਹੈ। ਵੈਟਨਰੀ ਇੰਸਪੈਕਟਰ ਕੇਡਰ ਇਸ ਧੱਕੇਸ਼ਾਹੀ ਨੂੰ ਕਦੇ ਵੀ ਸਹਿਣ ਨਹੀ ਕਰੇਗਾ ।ਜੱਥੇਬੰਦਕ ਆਗੂਆਂ ਨੇ ਪਸ਼ੂ ਪਾਲਣ ਵਿਭਾਗ ਦੀ ਅਫਸਰਸ਼ਾਹੀ ਨੂੰ ਚਿਤਾਵਨੀ ਦਿੱਤੀ ਕੇ ਇਸ ਝਗੜੇ ਵਿਚ ਜੇਕਰ ਵਿਭਾਗ ਦੇ ਉਚ ਅਧਿਕਾਰੀਆਂ ਨੇ ਇਕ ਪਾਸੜ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਡਾਇਰੈਕਟਰ ਪਸ਼ੂ ਪਾਲਣ ਪੰਜਾਬ ਦਾ ਘਿਰਾਓ ਕੀਤਾ ਜਾਵੇਗਾ ਅਤੇ ਸੂਬਾ ਪੱਧਰੀ ਧਰਨੇ ਦਿੱਤੇ ਜਾਣਗੇ।
ਇਸ ਮੌਕੇ ਸੂਬਾ ਕਮੇਟੀ ਮੈਂਬਰ ਮੁਖਤਿਆਰ ਸਿੰਘ ਸਿਹੋੜਾ,ਜਿਲਾ ਪ੍ਰਧਾਨ ਸੁਰਜੀਤ ਸਿੰਘ ਲੋਧੀਵਾਲ, ਗੁਰਦੀਪ ਸਿੰਘ ਬਾਸੀ ਜਿਲਾ ਸਕੱਤਰ ਰਾਜਦੀਪ ਸਿੰਘ,ਜਸਵੀਰ ਸਿੰਘ ਬਰਾੜ ਮੋਗਾ, ਸਮੇਤ ਪੰਜਾਬ ਭਰ ਦੇ ਅਹੁਦੇਦਾਰ ਸ਼ਾਮਲ ਸਨ।ਇਸ ਦੌਰਾਣ ਇਕ ਵੱਖਰੇ ਬਿਆਨ ਵਿਚ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨਾ ਸਰਦਾਰ ਬਲਵਿੰਦਰ ਸਿੰਘ ਵਿਰਕ, ਭੁਪਿੰਦਰ ਸਿੰਘ ਸੱਚਰ, ਬਰਿੰਦਰਪਾਲ ਸਿੰਘ ਕੈਰੋਂ ਤੇ ਸਾਬਕਾ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਨੇ ਕਿਹਾ ਕਿ ਬਦਸਲੂਕੀ ਕਰਨ ਵਾਲੇ ਵੈਟਨਰੀ ਅਫ਼ਸਰ ਤੇ ਤਰੁੰਤ ਕਾਰਵਾਈ ਕਰਕੇ ਪੀੜਤ ਵੈਟਨਰੀ ਇੰਸਪੈਕਟਰਜ ਨੂੰ ਇੰਨਸਾਫ ਦਵਾਇਆ ਜਾਵੇ ਜੇਕਰ ਕੋਈ ਅਫਸਰਸਾਹੀ ਨੇ ਕੋਈ ਪੱਖਪਾਤ ਕੀਤਾ ਤਾਂ ਰਿਟਾਇਰਡ ਜਿਲਾ ਵੈਟਨਰੀ ਇੰਸਪੈਕਟਰਜ ਅਤੇ ਵੈਟਨਰੀ ਇੰਸਪੈਕਟਰਜ ਮੌਜੂਦਾ ਜਥੇਬੰਦੀ ਦਾ ਡੱਟ ਕੇ ਸਾਥ ਦੇਣਗੇ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!