ਪੰਜਾਬ
ਰਾਜਸਥਾਨ ਵਿਚ ਫਿਰ ਬਣੇਗੀ ਕਾਂਗਰਸ ਸਰਕਾਰ – ਸੁਖਜਿੰਦਰ ਸਿੰਘ ਰੰਧਾਵਾ
ਅੱਜ ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਜਨਰਲ ਸਕੱਤਰ ਇੰਚਾਰਜ ਰਾਜਸਥਾਨ ਕਾਂਗਰਸ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਗਰੰਟੀ ਯਾਤਰਾ ਦੌਰਾਣ ਰਾਜਸਥਾਨ ਦੇ ਵੱਖ ਵੱਖ ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰਨ ਉਪਰੰਤ ਕਿਹਾ ਕਿ ਰਾਜਸਥਾਨ ਦੇ ਮੁੱਖ ਮੰਤਰੀ ਨੇ ਜੋ ਕੰਮ ਰਾਜਸਥਾਨ ਦੀ ਜਨਤਾ ਲ ਈ ਕੀਤੇ ਹਨ । ਉਹਨਾਂ ਕਾਰਨ ਰਾਜਸਥਾਨ ਦੇ ਵੋਟਰ ਦੁਬਾਰਾ ਕਾਂਗਰਸ ਸਰਕਾਰ ਲਿਆਉਣ ਲਈ ਉਤਾਵਲੇ ਹਨ ।
ਇਥੇ ਇਹ ਗੱਲ ਵਿਸੇ਼ਸ ਤੋਰ ਤੇ ਦੱਸਣ ਯੋਗ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਰਾਜਸਥਾਨ ਦਾ ਪ੍ਰਭਾਰੀ ਬੱਨਣ ਤੋਂ ਬਾਅਦ ਬਲਾਕ ਪੱਧਰ ਤੋਂ ਲੈ ਕਿ ਪ੍ਰਦੇਸ਼ ਤੱਕ ਹਰ ਕਾਂਗਰਸੀ ਵਿਚ ਇਕ ਨਵੀ ਉਮੰਗ ਅਤੇ ਜੋਸ਼ ਭਰਿਆ ਜਿਸ ਦੀ ਬਦੌਲਤ ਹਰ ਇਕ ਕਾਂਗਰਸੀ ਲੀਡਰ ਅਤੇ ਵਰਕਰ ਨੇ ਦੁਬਾਰਾ ਸੂਬੇ ਵਿਚ ਕਾਂਗਰਸ ਸਰਕਾਰ ਬਨਾਉਣ ਦਾ ਤਹੱਈਆ ਕਰ ਲਿਆ ਹੈ ਅਤੇ ਕਾਂਗਰਸ ਪ੍ਰਭਾਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੀ ਕਾਰਜ ਪ੍ਰਣਾਲੀ ਹਰੇਕ ਵਰਕਰ ਤੋਂ ਲੈ ਕਿ ਪਾਰਟੀ ਦੇ ਹਰੇਕ ਲੀਡਰ ਤੱਕ ਨੂੰ ਪ੍ਰਭਾਵਿਤ ਕਰ ਰਹੀ ਹੈ । ਜਿਸ ਕਰਕੇ ਭਾਰਤੀ ਜਨਤਾ ਪਾਰਟੀ ਦੀ ਰਾਜਸਥਾਨ ਵਿਚ ਨੀਂਦ ਹਰਾਮ ਹੋਈ ਪਈ ਹੈ ।
ਪੱਤਰਕਾਰਾਂ ਨੂੰ ਇਹ ਜਾਣਕਾਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਨਜਦੀਕੀ ਸਾਥੀ ਅਤੇ ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਦਿਤੀ ।