ਪੰਜਾਬ
ਦੋਸੀ ਵੈਟਨਰੀ ਅਫਸਰ ਦੀ ਬਦਲੀ ਤੇ ਕੁਟਮਾਰ ਦੇ ਸਿਕਾਰ ਵੈਟਨਰੀ ਇੰਸਪੈਕਟਰ ਦੀ ਮੁੱਅਤਲੀ, ਇਹ ਕੈਸਾ ਇਨਸਾਫ ਸਰਕਾਰੇ????
,
ਸਿਵਲ ਪਸ਼ੂ ਹਸਪਤਾਲ ਜਗਰਾਂਓ ਅਧੀਨ ਪੈਂਦੀ ਵੈਟਨਰੀ ਡਿਸਪੈਂਸਰੀ ਜੰਡੀ ਵਿਖੇ ਡਿਊਟੀ ਤੇ ਹਾਜਰ ਵੈਟਨਰੀ ਇੰਸਪੈਕਟਰ ਨੂੰ ਧੱਕੇ ਨਾਲ ਗੈਰਹਾਜ਼ਰ ਕਰਨ ਅਤੇ ਉਸੇ ਵੈਟਨਰੀ ਇੰਸਪੈਕਟਰ ਨੂੰ ਮੰਦੀ ਸ਼ਬਦਾਵਲੀ ਵਰਤਣ ਦੇ ਦੋਸ਼ੀ ਵੈਟਨਰੀ ਅਫਸਰ ਨੂੰ ਵਧੀਕ ਮੁੱਖ ਸਕੱਤਰ ਪਸ਼ੂ ਪਾਲਣ ਵੱਲੋਂ ਬਦਲੀ ਕਰਕੇ ਸਿਵਲ ਪਸ਼ੂ ਹਸਪਤਾਲ ਹੀਰੋ ਕਲਾਂ ਭੇਜਿਆ ਗਿਆ ਹੈ ਜਦੋਂ ਕੇ ਇਸ ਵੈਟਨਰੀ ਅਫਸਰ ਦੀ ਕੁਟਮਾਰ ਦਾ ਸ਼ਿਕਾਰ ਹੋਏ ਵੈਟਨਰੀ ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਗਿਆ।ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਨੇ ਵਿਭਾਗ ਦੀ ਇਸ ਇਕ ਪਾਸੜ ਕਾਰਵਾਈ ਦੀ ਸਖਤ ਨਿਖੇਧੀ ਕੀਤੀ ਹੈ। ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਦਲਜੀਤ ਸਿੰਘ ਚਾਹਲ ਅਤੇ ਸੂਬਾ ਜਨਰਲ ਸਕੱਤਰ ਗੁਰਪਰੀਤ ਨਾਭਾ ਅਤੇ ਜਥੇਬੰਦੀ ਦੇ ਸੂਬਾਈ ਆਗੂ ਗੁਰਦੀਪ ਸਿੰਘ ਬਾਸੀ ਵੱਲੋਂ ਇਸ ਕਾਰਵਾਈ ਉਪਰੰਤ ਸੱਦੀ ਸੂਬਾਈ ਮੀਟਿੰਗ ਵਿਚ ਦੋਸ਼ ਲਾਇਆ ਕੇ ਸਰਕਾਰ ਦੋਸ਼ੀ ਵੈਟਨਰੀ ਅਫਸਰ ਨਾਲ ਰਿਆਇਤ ਕਰ ਰਹੀ ਹੈ।ਬੇਹੱਦ ਮਾੜੀ ਭਾਵਨਾ ਨਾਲ ਆਪਣੇ ਅਧੀਨ ਕੰਮ ਕਰਦੇ ਮੁਲਾਜਮਾਂ ਨੂੰ ਅਫਸਰੀ ਦੇ ਰੋਹਬ ਵਿਚ ਡਰਾਉਣਾ ਧਮਕਾਉਣਾ ਅਤੇ ਜਬਦਸਤੀ ਗੈਰਹਾਜ਼ਰ ਕਰਨਾ ਇਕ ਬੇਹੱਦ ਸੰਗੀਨ ਜੁਰਮ ਹੈ।ਇਹ ਵੈਟਨਰੀ ਅਫਸਰ ਆਪਣੇ ਅਧੀਨ ਕਸ਼ਮ ਕਰਕੇ ਮੁਲਾਜਮਾਂ ਨੂੰ ਉਨਾਂ ਦੀ ਜਾਤ ਸਬੰਧੀ ਭੈੜੀਆਂ ਟਿੱਪਣੀਆਂ ਕਰਨ ਦਾ ਆਦੀ ਹੈ।ਪਰੰਤੂ ਵਿਭਾਗ ਦੀ ਉਚ ਅਫਸਰਸ਼ਾਹੀ ਇਕ ਪਾਸੜ ਰੋਲ ਨਿਭਾਉਦਿਆਂ ਹੋਇਆਂ ਦੋਸ਼ੀ ਵੈਟਨਰੀ ਅਫਸਰ ਨੂੰ ਬਦਲ ਦਿੱਤਾ ਹੈ ਤੇ ਕੁਟਮਾਰ ਦੇ ਸ਼ਿਕਾਰ ਵੈਟਨਰੀ ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਹੈ।ਇਹ ਬੇਹੱਦ ਨਿੰਦਣਯੋਗ ਕਾਰਵਾਈ ਹੈ।
ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸਾਬਕਾ ਸੂਬਾ ਪਰੈਸ ਸਕੱਤਰ ਕਿਸ਼ਨ ਚੰਦਰ ਮਹਾਜਨ ਨੇ ਮੰਗ ਕੀਤੀ ਕੇ ਦੋਸ਼ੀ ਵੈਟਨਰੀ ਅਫਸਰ ਨੂੰ ਵੀ ਮੁਅੱਤਲ ਕੀਤਾ ਜਾਵੇ ਤਾਂ ਜੋ ਵੈਟਨਰੀ ਇੰਸਪੈਕਟਰ ਕੇਡਰ ਨੂੰ ਇਨਸਾਫ ਮਿਲ ਸਕੇ।ਇਸ ਸਮੇਂ ਸੀਨੀਅਰ ਮੀਤ ਪਰਧਾਨ ਅਜਾਇਬ ਸਿੰਘ ਕੇ ਪੀ, ਗੁਰਮੀਤ ਸਿੰਘ ਮਹਿਤਾ ਜਸਕਰਨ ਸਿੰਘ ਮੁਲਤਾਨੀ, ਹਰਪਰੀਤ ਸਿੰਘ ਸੰਧੂ, ਰਜਿੰਦਰ ਸਿੰਘ ਗਿੱਲ ਸੰਗਰੂਰ,ਸੁਰਿੰਦਰ ਕੁਮਾਰ ਫਾਜਿਲਕਾ, ਅਸ਼ੋਕ ਕੁਮਾਰ ਜਲੰਧਰ, ਜਸਵਿੰਦਰ ਸਿੰਘ ਢਿੱਲੋਂ ਮੁਖਤਿਆਰ ਸਿੰਘ ਸਿਹੋੜਾ ਸਮੇਤ ਹੋਰ ਸੂਬਾਈ ਆਗੂ ਹਾਜਰ ਸਨ