ਪੰਜਾਬ
ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਵੱਲੋ ਡਿਪਟੀ ਡਾਇਰੈਕਟਰਾਂ ਦੇ ਦਫ਼ਤਰ ਅੱਗੇ ਰੋਸ਼ ਧਰਨੇ ਭਲਕੇ
ਸਾਥੀ ਪਲਵਿੰਦਰ ਸਿੰਘ ਸੀਨੀਅਰ ਵੈਟਨਰੀ ਇੰਸਪੈਕਟਰ ਦੀ ਦੀ ਮੁਅੱਤਲੀ ਦੇ ਖਿਲਾਫ ਕੱਲ੍ਹ ਨੂੰ ਜਿਲ੍ਹਾ ਪੱਧਰੀ ਧਰਨੇ ਦਿੱਤੇ ਜਾਣਗੇ। ਧਰਨਿਆਂ ਦਾ ਨਿਸ਼ਾਨਾ ਪਸ਼ੂ ਪਾਲਣ ਵਿਭਾਗ ਦੀ ਅਫਸਰਸ਼ਾਹੀ ਦੁਆਰਾ ਕੀਤੀ ਧੱਕੇਸ਼ਾਹੀ ਦਾ ਜੋਰਦਾਰ ਜਵਾਬ ਦੇਣਾ ਹੈ। ਇਸ ਤੋਂ ਬਾਅਦ ਸੂਬਾ ਪੱਧਰੀ ਐਕਸ਼ਨ ਦਾ ਐਲਾਨ ਐਤਵਾਰ ਜਾਂ ਸੋਮਵਾਰ ਨੂੰ ਹੋਣ ਵਾਲੀ ਸੂਬਾ ਕਾਰਜਕਾਰਨੀ ਦੀ ਮੀਟਿੰਗ ਤੋਂ ਬਾਅਦ ਦਿੱਤਾ ਜਾਵੇਗਾ। ਇਹ ਸੂਬਾ ਪੱਧਰੀ ਐਕਸ਼ਨ ਦੀ ਤਿਆਰੀ ਵਜੋਂ ਆਖਰੀ ਮੌਕਾ ਹੈ। ਇਸ ਲਈ ਸਭ ਸਾਥੀਆਂ ਨੇ ਪੂਰੇ ਜੋਸ਼ ਨਾਲ ਇਸ ਧਰਨੇ ਵਿਚ ਸ਼ਾਮਲ ਹੋਣਾ ਹੈ। ਜਿਨ੍ਹਾਂ ਜਿਲ੍ਹਿਆਂ ਵਿੱਚ ਧਰਨਿਆਂ ਦੀ ਹਾਜ਼ਰੀ ਘੱਟ ਰਹਿੰਦੀ ਹੈ ਜਾਂ ਧਰਨਾ ਨਹੀਂ ਲੱਗਦਾ ਤਾਂ ਉਸ ਦੀ ਸਿੱਧੀ ਜਿੰਮੇਵਾਰੀ ਉਸ ਜਿਲ੍ਹੇ ਦੇ ਪ੍ਰਧਾਨ ਅਤੇ ਸੂਬਾ ਕਮੇਟੀ ਮੈਂਬਰ ਦੀ ਹੋਵੇਗੀ ਇਹ ਰੋਸ਼ ਧਰਨੇ ਸੂਬਾ ਪ੍ਰਧਾਨ ਦਲਜੀਤ ਸਿੰਘ ਚਾਹਲ ਦੀ ਯੋਗ ਅਗਵਾਈ ਹੇਠ ਲੱਗਣਗੇ
ਇਹ ਜਾਣਕਾਰੀ ਕਿਸ਼ਨ ਚੰਦਰ ਮਹਾਜ਼ਨ ਸਾਬਕਾ ਸੂਬਾ ਪ੍ਰੈਸ ਸਕੱਤਰ ਨੇ ਪੱਤਰਕਾਰਾ ਨੂੰ ਦਿਤੀ