ਪੰਜਾਬ

ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੀ ਸੂਬਾ ਪੱਧਰੀ ਹੰਗਾਮੀ ਮੀਟਿੰਗ 27 ਨਵੰਬਰ ਨੂੰ – ਚਾਹਲ,ਨਾਭਾ 

ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੀ ਇਕ ਹੰਗਾਮੀ ਮੀਟਿੰਗ 27 ਨਵੰਬਰ ਦਿਨ ਸੋਮਵਾਰ ਨੂੰ  11 ਵਜੇ   ਕਾਮਰੇਡ ਨਛੱਤਰ ਸਿੰਘ ਯਾਦਗਾਰੀ ਹਾਲ  ਮੋਗਾ ਵਿਖੇ ਸੂਬਾ ਪ੍ਰਧਾਨ ਦਲਜੀਤ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਵੇਗੀ । ਜਿਸ ਵਿਚ ਸੀਨੀਅਰ ਵੈਟਨਰੀ ਇੰਸਪੈਕਟਰ ਜਗਰਾਉਂ ਪਲਵਿੰਦਰ ਸਿੰਘ ਦੀ ਅਫਸਰ ਸਾਹੀ ਵੱਲੋਂ ਨਜਾਇਜ ਮੁਅਤਲੀ ਖਿਲਾਫ ਸੰਘਰਸ ਨੂੰ ਤੇਜ ਕਰਨ ਲ‌ਈ ਅਗਲੇ ਐਕਸ਼ਨ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ।
ਸੂਬਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਨਾਭਾ ਅਤੇ ਐਸੋਸੀਏਸ਼ਨ ਦੇ ਸਾਬਕਾ ਸੂਬਾ ਪ੍ਰੈਸ ਸਕੱਤਰ  ਕਿਸ਼ਨ ਚੰਦਰ ਮਹਾਜ਼ਨ ਨੇ ਸਮੂੱਹ ਸੂਬਾ ਕਮੇਟੀ ਮੈਂਬਰਾਂ ਜਿਲਾ ਪ੍ਰਧਾਨਾ ਸਮੇਤ ਜਿਲਾ ਕਮੇਟੀਆਂ ਦੇ ਮੈਬਰਾਂ ਅਤੇ ਐਸੋਸੀਏਸ਼ਨ ਦੇ ਸਰਗਰਮ ਕਾਰਕੁਨਾ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੀਟਿੰਗ ਵਿਚ ਹੁਮਹੁਮਾ ਕੇ ਪਹੁੰਚਣ ਦੀ ਕ੍ਰਿਪਾਲਤਾ ਕਰਨ ਤਾਂ ਕਿ ਅਗਲਾ ਸਖ਼ਤ ਐਕਸ਼ਨ ਉਲੀਕ ਕੇ  ਵੈਟਨਰੀ ਇੰਸਪੈਕਟਰਾਂ ਪ੍ਰਤੀ ਪੱਖਪਾਤੀ ਰਵੱਇਆ  ਅਖਤਿਆਰ ਕਰਨ ਵਾਲੀ ਵਿਭਾਗ ਦੀ ਅਫ਼ਸਰਸਾਹੀ ਨੂੰ ਕਰਾਰਾ ਜਵਾਬ ਦਿਤਾ ਜਾਵੇ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!