PM Security Breach Case: ਪੰਜਾਬ ਸਰਕਾਰ ਵਲੋਂ ਵੱਡੀ ਕਾਰਵਾਈ, SP ਗੁਰਵਿੰਦਰ ਸਿੰਘ ਸੰਘਾ ਮੁਅਤਲ
ਚਰਨਜੀਤ ਸਿੰਘ ਚੰਨੀ ਸਮੇ ਹੋਈ ਸੀ PM ਦੀ ਸੁਰੱਖਿਆ ਚ ਕੁਤਾਹੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ‘ਚ ਕੁਤਾਹੀ ਦੇ ਮਾਮਲੇ ‘ਚ ਪੰਜਾਬ ਸਰਕਾਰ ਵਲੋਂ ਵੱਡੀ ਕਾਰਵਾਈ ਕੀਤੀ ਗਈ ਹੈ । ਪੰਜਾਬ ਦੇ ਗ੍ਰਹਿ ਵਿਭਾਗ ਵਲੋਂ ਬਠਿੰਡਾ ਦੇ SP ਹੈੱਡ ਕੁਆਟਰ ਗੁਰਵਿੰਦਰ ਸਿੰਘ ਸੰਘਾ ਨੂੰ ਮੁਅਤਲ ਕਰ ਦਿੱਤਾ ਹੈ। ਜਿਸ ਸਮੇ 2022 ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਦੇ ਸਮੇ ਗੁਰਵਿੰਦਰ ਸਿੰਘ ਸੰਘਾ ਫਿਰੋਜਪੁਰ ਚ SP ਆਪ੍ਰੇਸ਼ਨ ਸਨ ਸੰਘਾ ਨੂੰ DGP ਦੀ ਰਿਪੋਰਟ ਦੇ ਅਧਾਰ ‘ਤੇ ਮੁਅੱਤਲ ਕੀਤਾ ਗਿਆ ਹੈ । SP ਗੁਰਵਿੰਦਰ ਸਿੰਘ ਸੰਘਾ ‘ਤੇ ਡਿਊਟੀ ‘ਚ ਲਾਪਰਵਾਹੀ ਦਾ ਇਲਜ਼ਾਮ ਲੱਗੇ ਹਨ ।
ਪ੍ਰਧਾਨ ਮੰਤਰੀ 2022 ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਪੰਜਾਬ ਦੌਰੇ ਤੇ ਆਏ ਸਨ ਉਸ ਸਮੇ ਉਹ ਸੜਕ ਰਾਹੀਂ ਫਿਰੋਜਪੁਰ ਚ ਰੈਲੀ ਚ ਜਾ ਰਹੇ ਸਨ ਤਾਂ ਜਿਸ ਰਸਤੇ ਤੇ ਪ੍ਰਧਾਨ ਮੰਤਰੀ ਨੇ ਜਾਣਾ ਸੀ ਉਸ ਰਸਤੇ ਤੇ ਕਿਸਾਨਾਂ ਵਲੋਂ ਧਰਨਾ ਲਗਾ ਦਿੱਤਾ ਗਿਆ ਸੀ ਜਿਸ ਕਾਰਨ ਪ੍ਰਧਾਨ ਮੰਤਰੀ ਨੂੰ ਰਸਤੇ ਤੋਂ ਵਾਪਸ ਮੁੜਨਾ ਪਿਆ ਸੀ । ਪ੍ਰਧਾਨ ਮੰਤਰੀ ਦਾ ਕਾਫਲਾ ਰੁਕ ਗਿਆ ਸੀ । ਉਸ ਸਮੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਚੰਨੀ ਨੂੰ ਕਹਿ ਦੇਣਾ ਕਿ ਮੈਂ ਬਚ ਕੇ ਜਾ ਰਿਹਾ ਹਾਂ ।