ਰਾਜਪਾਲ ਤੇ ਖੇਤੀਵਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਮੀਟਿੰਗ ਤੋਂ ਬਾਅਦ ਕਿਸਾਨਾਂ ਦਾ ਧਰਨਾ ਖਤਮ
ਕਿਸਾਨ ਘਰਾਂ ਨੂੰ ਜਾਣੇ ਸ਼ੁਰੂ
ਪਿਛਲੇ ਤਿੰਨ ਦਿਨ ਤੋਂ ਧਰਨੇ ਤੇ ਬੈਠੇ ਕਿਸਾਨ ਸੰਗਠਨਾਂ ਵਲੋਂ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮੰਗ ਪੱਤਰ ਦਿੱਤਾ ਜਿਸ ਵਿਚ ਮੁੱਖ ਮੰਗਾ ਐਮ ਐਸ ਪੀ ਦੀ ਗਰੰਟੀ ਦੇਣਾ , ਕਿਸਾਨ ਦੇ ਕਰਜੇ ਮੁਆਫ ਕਰਨਾ , ਫ਼ਸਲ ਬੀਮਾ ਯੋਜਨਾ , ਲਾਖੀਮਪੁਰ ਦਾ ਇਨਸਾਫ ਦੇਣਾ ਸੀ ।
ਪੰਜਾਬ ਦੇ ਰਾਜਪਲਾ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦਾ ਮੰਗ ਪੱਤਰ ਭਾਰਤ ਸਰਕਾਰ ਤੇ ਰਾਸ਼ਟਰਪਤੀ ਨੂੰ ਭੇਜ ਦੇਣਗੇ ਅਤੇ ਭਾਰਤ ਸਰਕਾਰ ਨਾਲ ਮੀਟਿੰਗ ਵੀ ਫਿਕਸ ਕਰਵਾ ਦਿੱਤੀ ਜਾਵੇਗੀ ।
ਇਸ ਤੋਂ ਇਲਾਵਾ ਕਿਸਾਨਾਂ ਵਲੋਂ ਪੰਜਾਬ ਦੇ ਖੇਤੀਵਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਵੀ ਮੀਟਿੰਗ ਹੋਈ ਹੈ । ਇਸ ਪੰਜਾਬ ਦੀ ਮੰਗਾ ਸਨ । ਮੁੱਖ ਮੰਗਾਂ ਸੀ ਕਿ ਕਿਸਾਨਾਂ ਗੜ੍ਹੇਮਾਰੀ ਅਤੇ ਹੜ੍ਹਾਂ ਦਾ ਮੁਆਵਜਾ ਘੱਟ ਮਿਲਿਆ , ਇਸ ਤੋਂ ਇਲਾਵਾ ਪਰਾਲੀ ਦੇ ਪਰਚੇ ਸੀ ਉਨ੍ਹਾਂ ਨੂੰ ਰੱਦ ਕਰਨਾ ਮੰਗ ਸੀ ਇਸ ਤੋਂ ਇਲਵਾ ਜੋ ਕਿਸਾਨ ਸ਼ਹੀਦ ਹੋਏ ਹਨ ਉਨ੍ਹਾਂ ਦੇ ਮੁਆਵਜੇ ਅਤੇ ਘਰ ਚ ਇਕ ਨੌਕਰੀ ਦੇਣ ਦੀ ਮੰਗ ਸੀ ।
ਇਸ ਤੋਂ ਇਲਾਵਾ ਜੋ ਜਮੀਨ ਐਕਵਾਇਰ ਹੋ ਰਹੀਆਂ ਹਨ । ਉਸ ਦੇ ਮੁਆਵਜੇ ਸੀ ਮੰਗ ਸੀ। ਕਿਸਾਨਾਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਵਿਧਾਨ ਸਭਾ ਸੈਸ਼ਨ ਕਾਰਨ ਵਿਅਸਤ ਸਨ । ਮੁਖ ਮੰਤਰੀ ਨਾਲ 19 ਦਸੰਬਰ ਨੂੰ ਮੀਟਿੰਗ ਹੋਏਗੀ। ਇਸ ਲਈ ਹੁਣ ਧਰਨਾ ਖ਼ਤਮ ਕਰ ਦਿੱਤਾ ਹੈ ਕਿਸਾਨ ਘਰ ਨੂੰ ਜਾਣਾ ਸ਼ੁਰੂ ਹੋ ਗਏ ਹਨ । ਇਸ ਤੋਂ ਪਹਿਲਾ 4 ਦਸੰਬਰ ਨੂੰ ਐਸ ਡੀ ਐਮ ਨੂੰ ਮੰਗ ਪੱਤਰ ਦਿੱਤੇ ਜਾਣਗੇ ।