ਪੰਜਾਬ
ਕਰੋਨਾ ਪੀੜਤ, ਐੱਚ ਆਈ ਵੀ, ਕੈਂਸਰ ਪੀੜ੍ਹਤ ਤੇ ਸਿੰਗਲ ਮਹਿਲਾਵਾਂ ਦੇ ਰਾਸ਼ਨ ਕਾਰਡ ਬਨਾਉਣ ਦੀ ਯੋਜਨਾ : ਲਾਲ ਚੰਦ ਕਟਾਰੂਚੱਕ
ਸੋਸ਼ਲ ਅਧਾਰ ਤੇ ਹੁਣ ਰਾਸ਼ਨ ਕਾਰਡ ਬਨਾਉਣ ਦੀ ਯੋਜਨਾ : ਲਾਲ ਚੰਦ ਕਟਾਰੁਚੱਕ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਹੁਣ ਇੱਕ ਵੱਡਾ ਕਦਮ ਚੁੱਕਣ ਜਾ ਰਹੀਂ ਹੈ। ਹੁਣ ਤੱਕ ਆਰਥਿਕ ਆਧਾਰ ਤੇ ਰਾਸ਼ਨ ਕਾਰਡ ਬਣਦੇ ਸੀ। ਹੁਣ ਸੋਸ਼ਲ ਆਧਾਰ ਤੇ ਰਾਸ਼ਨ ਕਾਰਡ ਬਨਾਉਣ ਦੀ ਯੋਜਨਾ ਤਿਆਰ ਕੀਤੀ ਗਈ ਹੈ।
ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪੰਜਾਬ ਵਿਧਾਨ ਸਭਾ ਵਿੱਚ ਇੱਕ ਇੱਕ ਸਵਾਲ ਦੇ ਜਵਾਬ ਵਿਚ ਕਿਹਾ ਕਿ 1.57 ਕਰੋੜ ਦੇ ਕਰੀਬ ਰਾਸ਼ਨ ਕਾਰਡ ਬਣੇ ਹਨ। ਅਜਿਹੇ ਪਰਿਵਾਰਾਂ ਦੇ ਰਾਸ਼ਨ ਕਾਰਡ ਵੀ ਬਣੇ ਹਨ ਜਿਹੜੇ ਵੱਡੀਆਂ ਗੱਡੀਆਂ ਚ ਆਉਂਦੇ ਹਨ। ਸਰਕਾਰ ਵੱਲੋ ਅਜਿਹੇ ਲੋਕਾਂ ਦੇ ਰਾਸ਼ਨ ਕਾਰਡ ਕੱਟੇ ਗਏ ਹਨ। ਮੰਤਰੀ ਨੇ ਕਿਹਾ ਕਿ ਹੁਣ ਸਰਕਾਰ ਸੋਸਲ ਆਧਾਰ ਤੇ ਰਾਸ਼ਨ ਕਾਰਡ ਬਨਾਉਣ ਵਾਸਤੇ ਯੋਜਨਾ ਤਿਆਰ ਕਰ ਰਹੀ ਹੈ। ਜਿਸ ਵਿੱਚ ਕਰੋਨਾ ਪੀੜ੍ਹਤ, ਐੱਚ ਆਈ ਵੀ, ਕੈਂਸਰ ਪੀੜ੍ਹਤ ਪਰਿਵਾਰ ਨੂੰ ਸ਼ਾਮਿਲ ਕੀਤਾ ਜਾਏਗਾ।