ਪੰਜਾਬ
ਵੈਟਨਰੀ ਇੰਸਪੈਕਟਰ ਪਲਵਿੰਦਰ ਸਿੰਘ ਦੀ ਬਹਾਲੀ ਤੱਕ ਆਪਣੀਆਂ ਜਥੇਬੰਧਕ ਸਰਗਰਮੀਆਂ ਜਾਰੀ ਰੱਖਣ – ਚਾਹਲ, ਨਾਭਾ
ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਦਲਜੀਤ ਸਿੰਘ ਚਾਹਲ,ਜਨਰਲ ਸਕੱਤਰ ਗੁਰਪ੍ਰੀਤ ਸਿੰਘ ਨਾਭਾ ਅਤੇ ਜਥੇਬੰਦੀ ਦੇ ਮੀਡੀਆ ਸਲਾਹਕਾਰ ਕਿਸ਼ਨ ਚੰਦਰ ਮਹਾਜ਼ਨ ਨੇ ਸੂਬਾ ਕਮੇਟੀ ਮੈਂਬਰਾ ਅਤੇ ਜਿਲਾ ਪ੍ਰਧਾਨਾ ਨੂੰ ਆਦੇਸ ਦਿਤੇ ਹਨ ਕਿ ਉਹ ਸਾਥੀ ਪਲਵਿੰਦਰ ਸਿੰਘ ਸੀਨੀਅਰ ਵੈਟਨਰੀ ਇੰਸਪੈਕਟਰ ਦੀ ਬਹਾਲੀ ਹੋਣ ਤੱਕ ਆਪਣੀਆ ਜਥੇਬੰਧਕ ਸਰਗਰਮੀਆਂ ਜਾਰੀ ਰੱਖਣ ਅਤੇ ਅਵੇਸਲੇ ਨਾ ਹੋਣ
ਇਥੇ ਇਹ ਗੱਲ ਵਿਸੇਸ ਤੌਰ ਤੇ ਦੱਸਣ ਯੋਗ ਹੈ ਕਿ ਪਸੂ਼ ਪਾਲਣ ਮੰਤਰੀ ਸਰਦਾਰ ਗੁਰਮੀਤ ਸਿੰਘ ਖੁਡੀਆਂ ਨੇ ਪਲਵਿੰਦਰ ਸਿੰਘ ਦੀ ਬਹਾਲੀ ਲਈ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਤੋਂ ਇਕ ਹਫ਼ਤੇ ਦਾ ਸਮਾ ਮੰਗਿਆ ਸੀ ਤੇ ਪਲਵਿੰਦਰ ਸਿੰਘ ਸੀਨੀਅਰ ਵੈਟਨਰੀ ਇੰਸਪੈਕਟਰ ਨੂੰ ਬਹਾਲ ਕਰਨ ਦਾ ਐਸੋਸੀਏਸ਼ਨ ਨੂੰ ਭਰੋਸਾ ਦਿਤਾ ਸੀ