ਪੰਜਾਬ

ਖਹਿਰਾ ਗਰੁੱਪ ਵੱਲੋਂ  ਸਕੱਤਰੇਤ ਦੀਆਂ ਸ਼ਾਖਾਂਵਾਂ ਵਿਚ ਜਾ ਕੇ ਜ਼ਬਰਦਸਤ ਚੋਣ ਪ੍ਰਚਾਰ

ਪੰਜਾਬ ਸਿਵਲ ਸਕੱਤਰੇਤ ਵਿਚ ਐਸੋਸੀਏਸ਼ਨ ਚੋਣਾਂ ਕਾਰਨ ਮਾਹੌਲ ਹੋਇਆ ਗਰਮ

ਸਕੱਤਰੇਤ ਦੀ ਐਸੋਸੀਏਸ਼ਨ ਚੋਣਾਂ ਤੋਂ ਪੰਜਾਬ ਭਰ ਦੇ ਮੁਲਾਂਜਮਾ ਵਿਚ ਜ਼ੋਸ

ਯੂਨੀਅਨ ਚੋਣਾਂ ਕਾਰਨ ਸਕੱਤਰੇਤ ਵਿਚ ਛਿੜੀਆਂ ਨਵੀਆਂ ਚਰਚਾਵਾਂ,ਮਾਹੌਲ ਹੋਇਆ ਤੱਤਾ

 

ਚੰਡੀਗੜ੍ਹ (     ) 05 ਦਸਬੰਰ 2023- ਵਿਧਾਨ ਸਭਾ ਦੇ ਸੈਸ਼ਨ ਦੌਰਾਨ ਸਕੱਤਰੇਤ ਦੇ ਮੁਲਾਜ਼ਮਾਂ ਵੱਲੋਂ ਕੀਤੇ ਗਏ ਜ਼ੋਰਦਾਰ ਪ੍ਰਦਰਸ਼ਨ ਉਪਰੰਤ ਹੁਣ ਫੇਰ ਸਕੱਤਰੇਤ ਦੀ ਮੁਲਾਜ਼ਮ ਯੂਨੀਅਨ ਦੀਆਂ ਚੋਣਾਂ ਕਾਰਨ ਸਰਦੀ ਵਿੱਚ ਗਰਮੀ ਵਾਲਾ ਮਾਹੋਲ ਬਣ ਗਿਆ ਹੈ। ਅੱਜ ਕੱਲ ਸਕੱਤਰੇਤ ਦੇ ਐਂਟਰੀ ਗੇਟਾਂ ਤੇ ਮੁਲਾਜ਼ਮਾਂ ਦਾ ਵੱਡੇ ਵੱਡੇ ਹੋਰਡਿੰਗ ਅਤੇ ਪੋਸਟਰਾਂ ਰਾਹੀਂ ਸਵਾਗਤ ਹੋ ਰਿਹਾ ਹੈ। ਇਹ ਹੋਰਡਿੰਗਾ ਅਤੇ ਪੋਸਟਰ ਚੋਣਾਂ ਵਿਚ ਭਾਗ ਲੈ ਰਹੇ ਖਹਿਰਾ ਗਰੁੱਪ ਵੱਲੋਂ ਲਗਾਏ ਗਏ ਹਨ ਅਤੇ ਕੁੱਝ ਥਾਵਾਂ ਤੇ ਦੂਸਰੇ ਗਰੁੱਪ ਦੇ ਪੋਸਟਰ ਵੀ ਦਿਖਾਈ ਦੇਂਦੇ ਹਨ। ਜਿਉਂ ਜਿਉਂ  ਸਮਾਂ ਬੀਤ ਰਿਹਾ ਹੈ, ਖਹਿਰਾ ਗਰੁੱਪ ਵੱਲੋਂ  ਸਕੱਤਰੇਤ ਦੀਆਂ ਸ਼ਾਖਾਂਵਾਂ ਵਿਚ ਜਾ ਕੇ ਜ਼ਬਰਦਸਤ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਐਸੋਸੀਏਸ਼ਨ ਵੱਲੋਂ ਪਿਛਲੇ ਸਮੇਂ ਦੀਆਂ ਸਰਕਾਰ ਵਿਰੁੱਧ ਕੀਤੇ ਐਕਸ਼ਨਾਂ ਅਤੇ ਪ੍ਰਾਪਤੀਆਂ ਸਬੰਧੀ ਮੁਲਾਜ਼ਮਾਂ ਨੂੰ ਜਾਗਰੁਕ ਕੀਤਾ, ਜਿਸ ਦਾ ਅਸਰ ਸੋ਼ਸਲ ਮੀਡੀਆ ਤੇ ਵੀ ਵੇਖਣ ਨੂੰ ਮਿਲ ਰਿਹਾ ਹੈ।  ਸਾਮ ਹੁੰਦੇ ਹੁੰਦੇ ਚੰਡੀਗੜ ਅਤੇ ਮੋਹਾਲੀ ਦੇ ਡਾਇਰੈਕਟੋਰੇਟਾਂ ਵਿਚ ਵੀ ਚਰਚਾਵਾਂ ਸ਼ੁਰੂ ਹੋ ਗਈਆਂ ਅਤੇ ਡਾਇਰੈਕਟੋਰੈਟਾਂ ਦੇ ਮੁਲਾਜ਼ਮਾ ਵੱਲੋ ਉਤਸ਼ਾਹਿਤ ਹੋ ਕੇ ਸਰਕਾਰ ਵਿਰੁੱਧ ਅਤੇ ਖਹਿਰਾ ਗਰੁੱਪ ਨੂੰ ਸਪੋਰਟ ਕਰਨਾ ਦਾ ਸਿਲਸਲਾ ਲਗਤਾਰ ਚੱਲ ਰਿਹਾ ਹੈ।

ਸਕੱਤਰੇਤ ਦੇ ਮੁਲਾਜ਼ਮਾਂ ਤੋਂ ਇਲਾਵਾ ਪੰਜਾਬ ਭਰ ਦੇ ਮੁਲਾਜ਼ਮ ਵੱਡੀ ਪੱਧਰ ਤੇ ਸੋ਼ਸਲ ਮੀਡੀਆ ਤੇ ਪੋਸਟਾਂ ਸ਼ੇਅਰ ਕਰ ਰਹਿ ਹਨ। ਆਮ ਚਰਚਾਵਾਂ ਹਨ ਕਿ ਇਹਨਾ ਚੋਣਾਂ ਉਪਰੰਤ ਸਰਕਾਰ ਵਿਰੁੱਧ ਵੱਡੇ ਪੱਧਰ ਤੇ ਅਤੇ ਜ਼ੋਰਦਾਰ ਢੰਗ ਨਾਲ ਸਾਂਝੇ ਸੰਘਰਸ ਦੀ ਸ਼ੁਰਆਤ ਹੋ ਸਕਦੀ ਹੈ, ਕਿਊਂਕਿ ਆਪ ਸਰਕਾਰ ਆਉਣ ਤੋਂ ਬਾਅਦ ਸਕੱਤਰੇਤ ਅਤੇ ਖਾਸ ਕਰ ਕੇ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਖਾਮੋਸ਼ ਸਨ, ਪ੍ਰੰਤੂ, ਵਿਧਾਨ ਸਭਾ ਦੇ ਇਜਲਾਸ ਦੋਰਾਨ ਸਕੱਤਰੇਤ ਨੇ ਜਿਸ ਢੰਗ ਨਾਲ ਸਰਕਾਰ ਦਾ ਜ਼ੋਰਦਾਰ ਵਿਰੋਧ ਕੀਤਾ, ੳਸ ਨਾਲ ਮੁਲਾਜ਼ਮ ਵਿਚ ਨਵਾਂ ਜੋਸ਼ ਪੈਦਾ ਹੋ ਗਿਆ। ਮੁਲਾਜ਼ਮਾ ਆਸਵੰਦ ਹਨ ਕਿ ਹੁਣ ਸੁਖਚੈਨ ਖਹਿਰਾ ਪਹਿਲਾਂ ਵਾਂਗ ਸਮੂਹ ਮੁਲਾਜ਼ਮ ਜੱਥੇਬੰਦੀਆਂ ਨੂੰ ਇਕੱਠਾ ਕਰਕੇ ਸਰਕਾਰ ਵਿਰੁੱਧ ਹੱਲਾ ਬੋਲਣਗੇ।  ਆਉਣ ਵਾਲੇ ਦਿਨਾਂ ਵਿਚ ਜੇਕਰ ਸਾਰੇ ਮੁਲਾਜ਼ਮ ਇਕ ਪਲੇਟ-ਫਾਰਮ ਤੇ ਇਕੱਠੇ ਹੋ ਜਾਂਦੇ ਹਨ ਤਾਂ ਸਰਕਾਰ ਲਈ ਇਕ ਵੱਡੀ ਸਿਰਦਰਦੀ ਬਣ ਸਕਦੇ ਹਨ ਕਿਊਂਕਿ ਭਵਿੱਖ ਵਿੱਚ ਸੰਸਦੀ ਚੋਣਾਂ ਵੀ ਹੋਦ ਜਾ ਰਹੀਆਂ ਹਨ। ਗ਼ੌਰਤਲਬ ਗੱਲ ਇਹ ਹੈ ਕਿ ਸਕੱਤਰੇਤ ਦੀ ਚੋਣ ਇਕ ਟੀਮ ਵੱਲੋਂ “ਖਹਿਰਾ ਗਰੁੱਪ” ਦੇ ਨਾਮ ਤੇ ਲੜੀਆਂ ਜਾ ਰਹੀਆਂ ਹਨ ਪ੍ਰੰਤੂ ਸੁਖਚੈਨ ਸਿੰਘ ਖਹਿਰਾ ਕਿਸੇ ਵੀ ਅਹੁਦੇ ਲਈ ਖੁੱਦ ਇਸ ਗਰੁੱਪ ਤੋਂ ਉਮੀਦਵਾਰ ਨਹੀਂ ਹਨ ਜਦੋਂ ਕਿ ਸਾਰੇ ਚੋਣ ਪ੍ਰਚਾਰ ਅਤੇ ਵਿਊਂਤਬੰਦੀ ਵਿਚ ਉਹ ਆਪਣਾ ਯੋਗਦਾਨ ਇਸ ਗਰੁੱਪ ਨੂੰ ਦੇ ਰਹੇ ਹਨ ਅਤੇ ਨਾਲ ਹੀ ਮੌਜੂਦਾ ਪ੍ਰਧਾਨ ਜਸਪ੍ਰੀਤ ਸਿੰਘ ਰੰਧਾਵਾ ਵੀ ਇਸ ਗਰੁੱਪ ਨਾਲ ਮੋਢੇ ਨਾਲ ਮੋਢੇ ਜੋੜ ਕੇ ਖੜੇ ਹਨ।

ਖਹਿਰਾ ਗਰੁੱਪ ਵੱਲੋ ਅੱਜ ਮਿਨੀ ਸਕੱਤਰੇਤ ਵਿਖੇ ਇੱਕ ਮੁਲਾਜਮਾ ਦੀ ਵੱਡੀ ਇੱਕਤਰਤਾ ਕਰਨ ਉਪਰੰਤ ਉਹਨਾਂ ਨੂੰ ਇਸ ਗਰੁੱਪ ਦੇ ਭਵਿੱਖੀ ਸੰਘਰਸ਼ ਦੀ ਰੂਪ ਰੇਖਾ, ਮੰਗਾ ਸਬੰਧੀ ਅਤੇ ਪਿੱਛਲੇ ਸਮੇਂ ਵਿੱਚ ਕੀਤੀਆਂ ਪ੍ਰਾਪਤੀਆ ਬਾਰੇ ਦੱਸਿਆ ਗਿਆ। ਖਹਿਰਾ ਗਰੁੱਪ ਵੱਲੋਂ ਸੁਸ਼ੀਲ ਫੋਜੀ ਪ੍ਰਧਾਨ, ਸਾਹਿਲ ਸ਼ਰਮਾ ਜਨਰਲ ਸਕੱਤਰ ਅਤੇ ਮਿਥੁਨ ਚਾਵਲਾ ਵਿੱਤ ਸਕੱਤਰ ਦੇ ਅਹੁਦੇਦਾਰ ਹਨ।   ਦੂਜੇ ਗਰੁੱਪ ਵੱਲੋਂ ਪ੍ਰਧਾਨ ਦੇ ਅਹੁਦੇ ਲਈ ਸ਼੍ਰੀ ਕੁਲਵਿੰਦਰ ਸਿੰਘ ਅਤੇ ਜਨਰਲ ਸਕੱਤਰ ਲਈ ਸ਼੍ਰੀ ਮਨਦੀਪ ਚੌਧਰੀ ਮੈਦਾਨ ਵਿੱਚ ਹਨ।  ਆਮ ਮੁਲਾਜ਼ਮ ਵਰਗ ਵਿਚ ਇਹ ਚਰਚਾਵਾਂ ਹਨ ਕੀ ਉਹ ਸਕੱਤਰੇਤ ਦੀ ਜਿੰਮੇਵਾਰੀ ਆਪਣੇ ਗਰੁੱਪ ਦੇ ਹਵਾਲੇ ਕਰ ਕੇ ਉਹ “ਸਾਂਝਾ ਮੁਲਾਜ਼ਮ ਮੰਚ” ਦਾ ਪੁਨਰਗਠੱਨ ਕਰ ਕੇ ਸਰਕਾਰ ਨੂੰ ਚੁਨੋਤੀ ਦੇਣਗੇ, ਜਿਸ ਦਾ ਮੁਲਾਜ਼ਮ ਵਰਗ ਪੰਜਾਬ ਪੱਧਰ ਤੇ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਇਹਨਾ ਚੋਣਾਂ ਵਿਚ ਪੁਰਾਣੀ ਪੈਨਸ਼ਨ ਬਹਾਲੀ, ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਅਤੇ ਏਰੀਅਰ, ਨਵੇਂ ਮੁਲਾਜ਼ਮਾ ਲਈ ਪੰਜਾਬ ਦਾ ਤਨਖਾਹ ਕਮਿਸ਼ਨ, ਜਿਹਨਾ ਮੁਲਾਂਜ਼ਮਾ ਨੂੰ ਛੇਵੇਂ ਤਨਖਾਹ ਕਮਿਸ਼ਨ ਦਾ 15 ਪ੍ਰਤੀਸ਼ਤ ਦਾ ਲਾਭ ਨਹੀਂ ਦਿਤਾ ਉਸ ਨੂੰ ਇਹ ਲਾਭ ਦਿਵਾਉਣ ਸਬੰਧੀ ਮੰਗ, ਮਿਤੀ 15.01.2015 ਨੂੰ ਜਾਰੀ ਪੱਤਰ ਵਾਪਸ ਲੈਣਾ ਆਦਿ ਮੁੱਖ ਮੁੱਦੇ ਹਨ।  ਦੱਸ ਦੇਈਏ ਕਿ ਪੰਜਾਬ ਰਾਜ ਦੇ ਮੁਲਾਜ਼ਮਾਂ ਵੱਲੋਂ  ਆਪ ਸਰਕਾਰ ਨੂੰ ਭਾਰੀ ਵੋਟਾਂ ਨਾਲ ਜਿਤਾ ਕੇ ਬਹੁਮਤ ਦਿਵਾਇਆ ਸੀ ਅਤੇ ਉਨ੍ਹਾਂ ਨੇ ਰਵਾਇਤੀ ਪਾਰਟੀਆਂ ਦੇ ਮੁਲਾਜ਼ਮਾਂ ਪ੍ਰਤੀ ਨਾਂਹ ਪੱਖੀ ਰਵੱਈਏ ਕਰਕੇ ਉਨ੍ਹਾਂ ਪਾਰਟੀਆਂ ਨੂੰ ਨਕਾਰ ਦਿੱਤਾ ਸੀ।  ਪ੍ਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਵੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਨਾਮੋਸ਼ੀ ਹੀ ਝੱਲਣੀ ਪਈ ਹੈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!