ਪੰਜਾਬ
ਪੰਜਾਬ ਵਿਚ ਕਾਂਗਰਸ ਆਪਣੇ ਬਲਬੂਤੇ ਤੇ lok sabha ਚੋਣਾਂ ਲੜੇਗੀ – ਰੰਧਾਵਾ
ਪੰਜਾਬ ਵਿਚ ਆ ਰਹੀਆਂ 2024 ਦੀਆਂ lok sabha ਚੋਣਾਂ ਆਪਣੇ ਦਮ ਤੇ ਲੜੇਗੀ । ਪੱਤਰਕਾਰਾਂ ਨਾਲ ਕਰਦੇ ਹੋਏ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਉਪ ਮੁੱਖ ਮੰਤਰੀ ਅਤੇ ਜਨਰਲ ਸਕੱਤਰ ਇੰਚਾਰਜ ਰਾਜਸਥਾਨ ਕਾਂਗਰਸ ਨੇ ਕਿਹਾ ਕਿ ਆਪ ਸਰਕਾਰ ਵਿਚ ਅਮਨ ਕਾਨੂੰਨ ਦੀ ਹਾਲਤ ਬਦਤਰ ਹੋਈ ਪਈ ਹੈ ।
ਕਾਂਗਰਸ ਸਰਕਾਰ ਵੱਲੋਂ ਚਾਲੂ ਕੀਤੇ ਗਏ ਵਿਕਾਸ ਪ੍ਰਜੈਕਟਾਂ ਦੇ ਉਦਘਾਟਨ ਕਰਕੇ ਲੋਕਾਂ ਵਿਚ ਫੋਕੀ ਵਾਹ ਵਾਹ ਖੱਟ ਰਹੇ ਹਨ । ਪੰਜਾਬ ਦੇ ਲੋਕ 2024 ਦੀਆਂ ਚੋਣਾਂ ਵਿਚ ਸਰਕਾਰ ਨੂੰ ਸਬਕ ਸਿਖਾਉਣ ਦੇ ਰੌਂਹ ਵਿਚ ਹਨ ।
ਇਸ ਲਈ ਪੰਜਾਬ ਭਰ ਵਿਚ ਕਾਂਗਰਸ ਦੇ ਵਰਕਰ ਅਤੇ ਸਮੂੱਚਾ ਕੈਡਰ ਆਮ ਆਦਮੀ ਨਾਲ ਰਲ ਕਿ lok sabha ਚੋਣਾਂ ਲੜਣ ਦੇ ਸਖ਼ਤ ਖਿਲਾਫ ਹੈ ਤੇ ਕਾਂਗਰਸ ਆਪਣੇ ਦੱਮ ਤੇ ਲੋਕ ਸਭਾ ਦੀਆਂ ਚੋਣਾਂ ਲੜ ਕਿ ਸਾ਼ਨਦਾਰ ਜਿੱਤ ਪ੍ਰਾਪਤ ਕਰੇਗੀ ।
ਰੰਧਾਵਾ ਨੇ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਆਪਣੇ ਦਮ ਤੇ ਚੋਣ ਲੜਨ ਦੇ ਸਮਰੱਥ ਹੈ ਦੂਜਾ ਪਾਰਟੀ ਵਰਕਰ ਵੀ ਚਾਹੁੰਦੇ ਹੈ ਕਿ ਕਾਂਗਰਸ ਇਕੱਲੇ ਹੀ ਲੋਕ ਸਭਾ ਦੀ ਚੋਣ ਲੜੇ । ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਮਜਬੂਤ ਹੈ ਅਤੇ ਉਹ ਦੂਜੀਆਂ ਪਾਰਟੀਆਂ ਨਾਲ ਮੁਕਾਬਲਾ ਕਰਨ ਦੇ ਸਮਰੱਥ ਹੈ ਇਸ ਲਈ ਪੰਜਾਬ ਕਾਂਗਰਸ ਦਾ ਹਰ ਆਗੂ ਇਕਲੇ ਹੀ ਚੋਣ ਲੜਨ ਦੇ ਹੱਕ ਚ ਹੈ ।
ਇਹ ਜਾਣਕਾਰੀ ਮੀਡੀਆ ਨੂੰ ਸੀਨੀਅਰ ਕਾਂਗਰਸੀ ਆਗੂ ਅਤੇ ਸੁਖਜਿੰਦਰ ਸਿੰਘ ਰੰਧਾਵਾ ਦੇ ਨਜਦੀਕੀ ਸਾਥੀ ਕਿਸ਼ਨ ਚੰਦਰ ਮਹਾਜ਼ਨ ਨੇ ਦਿਤੀ ।