ਨਵੇਂ ਵਰ੍ਹੇ ਦੀ ਆਮਦ ਤੇ ਮੁਲਾਜ਼ਮਾ ਵੱਲੋ ਪ੍ਰਮਾਤਮਾ ਦਾ ਕੀਤਾ ਗਿਆ ਸ਼ੁਕਰਾਨਾ
ਨਵੇਂ ਸਾਲ ਵਿੱਚ ਮੁਲਾਜ਼ਮ ਮੰਗਾ ਮੰਨੇ ਜਾਣ ਦੀ ਕੀਤੀ ਆਸ
ਚੰਡੀਗੜ੍ਹ () 1 ਜਨਵਰੀ, 2024 ; ਅੱਜ ਨਵੇਂ ਵਰ੍ਹੇ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆ ਪੰਜਾਬ ਸਿਵਲ ਸਕੱਤਰੇਤ ਦੇ ਸਮੂਹ ਮਲਾਜਮਾ ਵੱਲੋ ਨਵੇਂ ਸਾਲ ਦੇ ਆਰੰਭ ਸਮੇਂ ਗੁਰਦੁਆਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਇਸ ਉਪਰੰਤ ਰਾਗੀ ਸਿੰਘਾਂ ਨੇ ਰਸਭਿਨੀ ਗੁਰਬਾਣੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੌਰਾਨ ਗੁਰੂ ਕਾ ਲੰਗਰ ਵਰਤਾਇਆ ਗਿਆ।
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਵੱਲੋ ਬਿਆਨ ਦਿੰਦਿਆ ਕਿਹਾ ਗਿਆ ਕਿ ਨਵੇਂ ਵਰ੍ਹੇ 2024 ਵਿੱਚ ਸਮੂਹ ਮੁਲਾਜ਼ਮ ਸਰਬੱਤ ਭਲਾ ਮੰਗਦੇ ਹਨ ਅਤੇ ਇਹ ਵੀ ਅਰਦਾਸ ਕਰਦੇ ਹਨ ਕਿ ਉਹਨਾ ਦਾ ਪੰਜਾਬ ਸੂਬਾ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀਆ ਵੱਲ ਵਧੇ। ਖਹਿਰਾ ਨੇ ਮੁਲਾਜ਼ਮਾ ਨੂੰ ਨਵੇਂ ਸਾਲ ਤੇ ਮੁਬਾਰਕਬਾਦ ਦਿੰਦਿਆ ਮੁਲਾਜ਼ਮਾ ਨੂੰ ਆਪਣੀ ਡਿਊਟੀ ਪੂਰੀ ਤੰਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ ਉਹਨਾ ਵੱਲੋ ਇਹ ਵੀ ਆਸ ਪ੍ਰਗਟਾਈ ਗਈ ਇਸ ਸਾਲ ਵਿੱਚ ਸਰਕਾਰ ਮੁਲਾਜ਼ਮ ਗਾ ਪ੍ਰਤੀ ਗੰਭੀਰਤਾ ਨਾਲ ਵਿਚਾਰ ਕਰੇਗੀ ਅਤੇ ਉਹਨਾ ਦੀਆਂ ਮੰਗਾਂ ਮਨੇਗੀ। ਖਹਿਰਾ ਨੇ ਚਾਰ ਸਾਹਿਬਜਾਦਿਆ ਦੀ ਸ਼ਹਾਦਤ ਨੂੰ ਪ੍ਰਣਾਮ ਕਰਦਿਆ ਸਮੂਹ ਮੁਲਾਜ਼ਮ ਵਰਗ ਨੂੰ ਉਹਨਾ ਦੀ ਸ਼ਹਾਦਤ ਤੋ ਸੇਧ ਲੈਣ ਲਈ ਵੀ ਪ੍ਰੇਰਿਤ ਕੀਤਾ।
ਇਸ ਦੌਰਾਨ ਪੰਜਾਬੀ ਸਿਨਮੇ ਦੇ ਨਾਇਕ ਨਵਦੀਪ ਸਿੰਘ ਸਕੱਤਰੇਤ ਵਿਖੇ ਗੁਰੂਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਉਹਨਾ ਵੱਲੋ ਮੁਲਾਜ਼ਮਾ ਨੂੰ ਦੱਸਿਆ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਉਹਨਾ ਦੀ ਮੁੱਖ ਭੂਮੀਕਾ ਹੇਠ ਫਿਲਮ “ ਮਨਸੂਬਾ “ ਰਲੀਜ਼ ਹੋਣ ਜਾ ਰਹੀ ਹੈ ਜੋ ਕਿ ਪਿਊ-ਪੁੱਤ ਦੇ ਆਪਸੀ ਰਿਸ਼ਤੇ ਨੂੰ ਦਰਸਾਉਂਦੀ ਫਿਲਮ ਹੈ ਅਤੇ ਇਹ ਇੱਕ ਪਰਿਵਾਰਿਕ ਫਿਲਮ ਹੋਣ ਦੇ ਨਾਲ ਨਾਲ ਇੱਕ ਸਮਾਜ ਨੂੰ ਚੰਗਾ ਸੰਦੇਸ਼ ਦੇਣ ਵਾਲੀ ਫਿਲਮ ਹੈ। ਇਸ ਫਿਲਮ ਦੇ ਨਿਰਦੇਸ਼ਕ ਅਤੇ ਲਿਖਾਰੀ ਪੰਜਾਬੀ ਫਿਲਮ ਜਗਤ ਦੇ ਮਸ਼ਹੂਰ ਅਦਾਕਾਰ ਰਾਣਾ ਰਨਬੀਰ ਜੀ ਹਨ ਅਤੇ ਇਹ ਫਿਲਮ 5 ਜਨਵਰੀ ਨੂੰ ਸਾਰੇ ਸਿਨੇਮਾ ਘਰਾਂ ਵਿੱਚ ਲਗੱਣ ਜਾ ਰਹੀ ਹੈ।
ਉਹਨਾ ਸਮੂਹ ਮੁਲਾਜ਼ਮਾਂ ਨੂੰ ਬੇਨਤੀ ਕੀਤੀ ਕਿ ਅਜੋਕੇ ਸਮੇਂ ਜਦੋ ਕਿ ਪਰਿਵਾਰੀਕ ਰਿਸ਼ਤਿਆਂ ਦੀ ਬਹੁਤ ਅਹਮਿਅਤ ਹੈ, ਇਹ ਫਿਲਮ ਸੰਦੇਸ਼ ਦਿੰਦੀ ਹੈ ਕਿ ਕਿਵੇਂ ਮਾਂ-ਬਾਪ ਆਪਣੀ ਔਲਾਦ ਲਈ ਵੱਡੀ ਤੋ ਵੱਡੀ ਕੁਰਬਾਨੀ ਦੇਣ ਤੋਂ ਵੀ ਨਹੀ ਝਿਜਕਦੇ। ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਵੱਲੋ ਸਮੂਹ ਮੁਲਾਜ਼ਮਾ ਨੂੰ ਇਹ ਫਿਲਮ ਵੱਧ ਤੋਂ ਵੱਧ ਦੇਖਣ ਲਈ ਅਪੀਲ ਕੀਤੀ। ਇਸ ਫਿਲਮ ਨੂੰ ਦੇਖਣ ਸਬੰਧੀ ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਸੁਸ਼ੀਲ ਕੁਮਾਰ ਫੌਜੀ, ਜਨਰਲ ਸਕੱਤਰ ਸਾਹਿਲ ਸ਼ਰਮਾ, ਮਿਥੁਨ ਚਾਵਲਾ, ਇੰਦਰਪਾਲ ਭੰਗੂ, ਜਗਦੀਪ ਸੰਗਰ, ਸੰਦੀਪ ਕੌਸ਼ਲ ਮਨਵੀਰ ਸਿੰਘ, ਕਮਲਪ੍ਰੀਤ ਕੌਰ ਅਤੇ ਅਮਨਦੀਪ ਕੌਰ ਵੱਲੋ ਹਾਮੀ ਭਰੀ ਗਈ।