ਨਿਹੰਗ ਬਾਬਾ ਹਰਜੀਤ ਨੂੰ ਸ਼੍ਰੀ ਰਾਮ ਮੰਦਰ ਦੇ ਉਦਘਾਟਨ ਸਮਾਰੋਹ ਦਾ ਮਿਲਿਆ ਸੱਦਾ
ਮੈਨੂੰ ਮੇਰੇ ਪੁਰਖਿਆਂ ਦੇ ਸੰਘਰਸ਼ ਦਾ ਨਤੀਜਾ ਰਾਮ ਲੱਲਾ ਦੇ ਉਦਘਾਟਨ ਸਮਾਗਮ ਲਈ ਸੱਦਾ ਪੱਤਰ ਦੇ ਰੂਪ ਵਿੱਚ ਮਿਲਿਆ: ਨਿਹੰਗ ਰਸੂਲਪੁਰ
ਚੰਡੀਗੜ੍ਹ, 12 ਜਨਵਰੀ ( )- ਸ਼੍ਰੀ ਰਾਮ ਮੰਦਰ ਦੇ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਵਿਸ਼ੇਸ਼ ਸੱਦਾ ਮਿਲਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਨਿਹੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਨੇ ਕਿਹਾ ਕਿ ਭਗਵਾਨ ਸ੍ਰੀ ਰਾਮ ਨੇ ਆਪਣੀ ਉਂਗਲੀ ਫੜ੍ਹ ਕੇ ਮੈਨੂੰ ਅਯੁੱਧਿਆ ਬੁਲਾਇਆ ਹੈ, ਬਾਬਾ ਹਰਜੀਤ ਸਿੰਘ ਰਸੂਲਪੁਰ 1885 ਵਿੱਚ ਬਾਬਰੀ ਢਾਂਚੇ ‘ਤੇ ਕਬਜ਼ਾ ਅਤੇ ਹਵਨ ਕਰਨ ਵਾਲੇ ਨਿਹੰਗ ਬਾਬਾ ਫਕੀਰ ਸਿੰਘ ਦੇ ਅੱਠਵੇਂ ਵੰਸ਼ਜ ਹਨ।
ਇੱਥੇ ਵਰਣਨਯੋਗ ਹੈ ਕਿ ਸ਼੍ਰੀ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਗਮ ਨੂੰ ਲੈ ਕੇ ਪੂਰੇ ਦੇਸ਼ ਵਿਚ ਉਤਸ਼ਾਹ ਦਾ ਮਾਹੌਲ ਹੈ ਅਤੇ ਇਸ ਸ਼ਾਨਦਾਰ ਅਤੇ ਇਤਿਹਾਸਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਵੱਲੋਂ ਪ੍ਰਮੁੱਖ ਸ਼ਖਸੀਅਤਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ। ਸ਼੍ਰੀ ਰਾਮ ਮੰਦਰ ਦੇ ਉਦਘਾਟਨ ਸਮਾਰੋਹ ਦੇ ਸੱਦੇ ਨਾਲ
ਬਾਬਾ ਹਰਜੀਤ ਸਿੰਘ ਰਸੂਲਪੁਰ ਵਾਲੇ ਇੰਨੇ ਭਾਵੁਕ ਹੋ ਗਏ ਕਿ ਉਨ੍ਹਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਅਤੇ ਇਸ ਸੱਦੇ ਨਾਲ ਖੁਸ਼ੀ ਦਾ ਸੈਲਾਬ ਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੂਰਵਜ ਨਿਹੰਗ ਬਾਬਾ ਫਕੀਰ ਸਿੰਘ ਵੱਲੋਂ ਉਸ ਸਮੇਂ ਕੀਤੇ ਸੰਘਰਸ਼ ਦਾ ਫੱਲ ਅੱਜ ਉਨ੍ਹਾਂ ਦੀ ਅੱਠਵੀਂ ਪੀੜ੍ਹੀ ਨੂੰ ਅਯੁੱਧਿਆ ਵਿੱਚ ਰਾਮ ਮੰਦਰ ਦੇ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਣ ਦਾ ਸੱਦਾ ਮਿਲਣ ਦੇ ਰੂਪ ਵਿੱਚ ਪ੍ਰਾਪਤ ਹੋਇਆ ਹੈ।
ਇਸ ਦੇ ਲਈ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਕਿਹਾ ਕਿ ਇੰਨਾ ਵੱਡਾ ਸਨਮਾਨ ਮਿਲਣਾ ਮੇਰੇ ਲਈ ਵੱਡੀ ਗੱਲ ਹੈ।