ਆਯੁਸ਼ਮਾਨ ਕਾਰਡ ਬੰਪਰ ਡਰਾਅ ਦੇ ਜੇਤੂਆਂ ਦੇ ਨਾਂ ਘੋਸ਼ਿਤ ਕੀਤੇ ਗਏ
ਚੰਡੀਗੜ੍ਹ, 15 ਜਨਵਰੀ:
ਆਯੂਸ਼ਮਾਨ ਕਾਰਡ ਦੀਵਾਲੀ ਬੰਪਰ ਡਰਾਅ ਜੋ ਕਿ 9 ਜਨਵਰੀ ਨੂੰ ਪੰਜਾਬ ਰਾਜ ਲਾਟਰੀ ਕੈਂਪ ਦਫ਼ਤਰ ਲੁਧਿਆਣਾ ਵਿਖੇ ਵਧੀਕ ਡਿਪਟੀ ਕਮਿਸ਼ਨਰ ਜਗਰਾਓਂ (ਲੁਧਿਆਣਾ) ਮੇਜਰ ਅਮਿਤ ਸਰੀਨ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਲੁਧਿਆਣਾ ਡਾ: ਅਮਰਜੀਤ ਕੌਰ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਹੁਣ ਸਟੇਟ ਹੈਲਥ ਏਜੰਸੀ ਪੰਜਾਬ ਨੇ ਜੇਤੂਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ, ਜਿਸ ਵਿੱਚ ਉਨ੍ਹਾਂ ਦੇ ਨਾਮ ਅਤੇ ਜ਼ਿਲ੍ਹਿਆਂ ਦੇ ਵੇਰਵਿਆਂ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਸੂਚੀ ਅਨੁਸਾਰ ਪਹਿਲਾ ਇਨਾਮ ਜ਼ਿਲ੍ਹਾ ਅੰਮ੍ਰਿਤਸਰ ਦੀ ਸੀਰੀਅਲ ਨੰਬਰ 268624 ਲਾਭਪਾਤਰੀ ਪੂਜਾ ਨੇ 1 ਲੱਖ ਰੁਪਏ, 50000 ਰੁਪਏ ਦਾ ਦੂਜਾ ਇਨਾਮ ਸੀਰੀਅਲ ਨੰਬਰ 412856 ਲਾਭਪਾਤਰੀ ਕਮਲਜੀਤ ਕੌਰ ਜ਼ਿਲ੍ਹਾ ਗੁਰਦਾਸਪੁਰ ਨੇ, ਤੀਜਾ ਇਨਾਮ 25000 ਰੁਪਏ ਸੀਰੀਅਲ ਨੰਬਰ 205356 ਕਰਮਜੀਤ ਸਿੰਘ ਵਾਸੀ ਅੰਮ੍ਰਿਤਸਰ ਨੇ ਜਿੱਤਿਆ। 10000 ਰੁਪਏ ਦਾ ਚੌਥਾ ਇਨਾਮ ਸੀਰੀਅਲ ਨੰਬਰ 140396 ਜ਼ਿਲ੍ਹਾ ਐਸਏਐਸ ਨਗਰ ਦੀ ਸੁਨੀਤਾ ਦੇਵੀ ਨਾਮਕ ਨੇ ਜਿੱਤਿਆ, 8000 ਰੁਪਏ ਦਾ ਪੰਜਵਾਂ ਇਨਾਮ ਸੀਰੀਅਲ ਨੰਬਰ 111925 ਲਾਭਪਾਤਰੀ ਅਮਨਦੀਪ ਸਿੰਘ ਜ਼ਿਲ੍ਹਾ ਲੁਧਿਆਣਾ ਨੇ ਜਿੱਤਿਆ। ਛੇਵੇਂ ਤੋਂ ਦਸਵੇਂ ਇਨਾਮ ਰੁਪਏ 5000 ਪ੍ਰਤੀ ਇਨਾਮ ਲੜੀ ਨੰਬਰ 307089 ਜ਼ਿਲ੍ਹਾ ਫਰੀਦਕੋਟ ਤੋਂ ਗੁਰਜੀਤ ਸਿੰਘ, ਜ਼ਿਲ੍ਹਾ ਬਠਿੰਡਾ ਤੋਂ 398039 ਬੀਰਬਲ, ਜ਼ਿਲ੍ਹਾ ਫ਼ਾਜ਼ਿਲਕਾ ਤੋਂ 348963 ਸੋਮਾ ਰਾਣੀ, ਜ਼ਿਲ੍ਹਾ ਸੰਗਰੂਰ ਤੋਂ 107122 ਦਰਸ਼ਨ ਸਿੰਘ, ਜ਼ਿਲ੍ਹਾ ਫ਼ਰੀਦਕੋਟ ਤੋਂ 412640 ਬਿੰਦਰ ਕੌਰ ਕ੍ਰਮਵਾਰ ਜੇਤੂ ਰਹੇ। ਇਹ ਸੀਰੀਅਲ ਨੰਬਰ 16 ਅਕਤੂਬਰ ਤੋਂ 31 ਦਸੰਬਰ 2023 ਦੀ ਮਿਆਦ ਦੇ ਦੌਰਾਨ ਤੱਕ ਕਾਰਡ ਬਣਾਉਣ ਦੀ ਮਿਤੀ ਅਤੇ ਸਮੇਂ ਦੇ ਆਧਾਰ ‘ਤੇ 100000 ਤੋਂ 421254 ਤੱਕ ਬਣੇ 3.21 ਲੱਖ ਕਾਰਡਾਂ ਨੂੰ ਜਾਰੀ ਕੀਤੇ ਗਏ ਸਨ।
ਜ਼ਿਕਰਯੋਗ ਹੈ ਕਿ ਪੰਜਾਬ ਰਾਜ ਸਿਹਤ ਏਜੰਸੀ ਵੱਲੋਂ 16 ਅਕਤੂਬਰ ਨੂੰ ਇੱਕ ਵਿਸ਼ੇਸ਼ ਦੀਵਾਲੀ ਬੰਪਰ ਡਰਾਅ ਸ਼ੁਰੂ ਗਿਆ ਸੀ, ਜਿਸ ਤਹਿਤ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲਈ ਆਪਣੇ ਆਪ ਨੂੰ ਰਜਿਸਟਰ ਕਰਨ ਵਾਲੇ ਵਿਅਕਤੀ ਨੂੰ 1 ਲੱਖ ਰੁਪਏ ਤੱਕ ਦਾ ਇਨਾਮ ਜਿੱਤਣ ਦਾ ਮੌਕਾ ਸੀ। ਇਸ ਸਕੀਮ ਨੂੰ ਪਹਿਲਾਂ 30 ਨਵੰਬਰ, 2023 ਤੱਕ ਅਤੇ ਬਾਅਦ ਵਿਚ 31 ਦਸੰਬਰ 2023 ਤੱਕ ਵਧਾ ਦਿੱਤਾ ਗਿਆ ਹੈ, ਤਾਂ ਜੋ ਵੱਧ ਤੋਂ ਵੱਧ ਲੋਕ ਇਸ ਸਕੀਮ ਦਾ ਲਾਭ ਲੈ ਸਕਣ। ਜੇਤੂਆਂ ਦੀ ਸੂਚੀ ਵਿਭਾਗ ਦੀ ਵੈੱਬਸਾਈਟ www.sha.punjab.gov.in ‘ਤੇ ਵੀ ਉਪਲਬਧ ਹੈ।