ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਨੂੰ ਅਯੁੱਧਿਆ ਤੋਂ ਆਏ ਪੂਜਤ ਅਕਸ਼ਤ ਭੇਟ ਕੀਤੇ
22 ਜਨਵਰੀ ਨੂੰ ਛੁੱਟੀ ਦੀ ਪੰਜਾਬ ਸਰਕਾਰ ਤੋਂ ਮੰਗ
ਅੱਜ ਫਤਿਹਗੜ ਚੂੜੀਆਂ ਦੇ ਰਾਮ ਭਗਤਾਂ ਨੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕ ਫਤਿਹਗੜ ਚੂੜੀਆਂ ਨੂੰ ਅਯੁੱਧਿਆ ਤੋਂ ਆਏ ਪੂਜਤ ਅਕਸ਼ਰ ਭੇਟ ਕੀਤੇ । ਉਨ੍ਹਾਂ ਨੇ ਤ੍ਰਿਪਤ ਰਾਜਿੰਦਰ ਬਾਜਵਾ ਨੂੰ ਭਗਵਾਨ ਰਾਮ ਦੇ ਪ੍ਰਾਣ ਪਰਿਤਸ਼ਠਾ ਸਮਾਗਮ ਦਾ ਸੱਦਾ ਪੱਤਰ ਦਿਤਾ ।
ਇਸ ਮੌਕੇ ਤੇ ਬਾਜਵਾ ਨੇ ਫਤਿਹਗੜ ਚੂੜੀਆਂ ਦੇ ਰਾਮ ਭਗਤਾਂ ਨੂੰ ਇਸ ਪਾਵਨ ਉਤਸਵ ਤੇ ਹਾਰਦਿਕ ਵਧਾਈ ਦਿਤੀ ।
ਸਾਬਕਾ ਕੈਬਨਿਟ ਮੰਤਰੀ ਬਾਜਵਾ ਨੇ ਕਿਹਾ ਕਿ ਸਾਨੂੰ ਭਗਵਾਨ ਰਾਮ ਦੇ ਅਦਰਸਾਂ ਤੇ ਚੱਲ ਕਿ ਆਪਸ ਵਿਚ ਇਕ ਦੂਜੇ ਨੂੰ ਪਿਆਰ ਕਰਨਾ ਚਾਹੀਦਾ ਹੈ । ਉਹਨਾਂ ਨੇ ਰਾਮ ਭਗਤਾਂ ਨੂੰ ਭਗਵਾਨ ਰਾਮ ਦੇ ਅਯੁੱਧਿਆ ਵਿਚ ਬਣੇ ਪਵਿੱਤਰ ਮੰਦਿਰ ਨੂੰ ਦੇਖਣ ਦੀ ਇਛਾ ਪ੍ਰਗਟਾਈ ।
ਮੀਡੀਆ ਨੂੰ ਇਹ ਜਾਣਕਾਰੀ ਸੀਨੀਅਰ ਕਾਂਗਰਸੀ ਲੀਡਰ ਕਿਸ਼ਨ ਚੰਦਰ ਮਹਾਜ਼ਨ ਨੇ ਦਿਤੀ । ਇਸ ਦੇ ਨਾਲ ਹੀ ਮਹਾਜਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 22 ਜਨਵਰੀ ਨੂੰ ਛੁੱਟੀ ਦਾ ਐਲਾਨ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਅਯੁੱਧਿਆ ਚ ਭਗਵੰਤ ਦੀ ਪ੍ਰਾਣ ਪਰਿਤਸ਼ਠਾ ਸਮਾਗਮ ਲਈ ਲੋਕਾਂ ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ 22 ਜਨਵਰੀ ਨੂੰ ਰਾਮ ਭਗਤਾਂ ਦੀ ਆਸਥਾ ਨੂੰ ਮੁੱਖ ਰੱਖਦੇ ਹੋਏ ਪੂਰੇ ਪੰਜਾਬ ਵਿਚ ਉਸ ਦਿਨ ਛੁੱਟੀ ਦਾ ਐਲਾਨ ਕਰੇ ਤਾਂ ਕਿ ਸਮੂੱਚੇ ਪੰਜਾਬ ਦੇ ਲੋਕ ਇਸ ਇਤਿਹਾਸਿਕ ਪੱਲ ਜੋ 550 ਸਾਲਾਂ ਬਾਅਦ ਆਇਆ ਹੈ ਉਸ ਦਾ ਆਨੰਦ ਮਾਣ ਸੱਕਣ ਅਤੇ ਭਗਵਾਨ ਸ੍ਰੀ ਰਾਮ ਚੰਦਰ ਜੀ ਦਾ ਅਸੀਰਵਾਦ ਪ੍ਰਾਪਤ ਕਰ ਸੱਕਣ । ਇਹ ਮੰਗ ਸਮਾਜ ਸੇਵਕ ਮਨਮਹੇਸ ਸ਼ਰਮਾ ਅਤੇ ਕਿਸ਼ਨ ਚੰਦਰ ਮਹਾਜ਼ਨ ਨੇ ਪੰਜਾਬ ਸਰਕਾਰ ਤੋਂ ਕੀਤੀ ਹੈ । ਮਹਾਜ਼ਨ ਨੇ ਕਿਹਾ ਹੈ ਕਿ ਪੰਜਾਬ ਗੁਰੂਆਂ ਪੀਰਾਂ ਪਗੰਬਰਾਂ ਦੀ ਧਰਤੀ ਹੈ ਇਥੋਂ ਦੇ ਲੋਕ ਹਰ ਧਰਮ ਦੇ ਲੋਕਾਂ ਦੇ ਪਵਿੱਤਰ ਧਾਰਮਿਕ ਅਵਸਰ ਬੜੀ ਸਰਧਾ ਅਤੇ ਭਾਵਨਾ ਨਾਲ ਮਿਨਾਉਂਦੇ ਹਨ ਅਤੇ ਆਪਸ ਵਿਚ ਰੱਲ ਮਿਲ ਕਿ ਸਾਂਤੀ ਦਾ ਸੰਦੇਸ ਦਿੰਦੇ ਹਨ ।