ਲਾਲ ਕ੍ਰਿਸ਼ਨ ਅਡਵਾਨੀ ਨੂੰ ਭਾਰਤ ਦੇਣਾ ਸਲਾਘਾਯੋਗ ਫੈ਼ਸਲਾ –ਕਿਸ਼ਨ ਚੰਦਰ ਮਹਾਜ਼ਨ
ਭੀਸ਼ਮ ਪਿਤਾਮਾ ਅਤੇ ਦੇਸ਼ ਦੇ ਵਿਕਾਸ ਵਿਚ ਅਹਿਮ ਰੋਲ ਅਦਾ ਕਰਨ ਵਾਲੇ ਬਜੁੱਰਗ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੂੰ ਭਾਰਤ ਸਰਕਾਰ ਦੁਆਰਾ ਭਾਰਤ ਰਤਨ ਦੇਣ ਦਾ ਐਲਾਨ ਕੀਤਾ ਗਿਆ ਹੈ । ਇਸ ਨਾਲ ਕਰੋੜਾਂ ਰਾਮ ਭਗਤਾਂ ਖਾਸ ਕਰਕੇ ਦੇਸ਼ ਦੇ ਧਰਮ ਨਿਰਪੱਖ ਲੋਕਾਂ ਵਿਚ ਖੁ਼ਸੀ ਦੀ ਲਹਿਰ ਦੌੜ ਗਈ ਹੈ ।
ਉਘੇ ਸਮਾਜ ਸੇਵੀ ਤੇ ਕਾਂਗਰਸ਼ ਪਾਰਟੀ ਨਾਲ ਸਬੰਧਤ ਕਾਂਗਰਸੀ ਨੇਤਾ ਕਿਸ਼ਨ ਚੰਦਰ ਮਹਾਜ਼ਨ ਨੇ ਪਾਰਟੀ ਬਾਜੀ ਤੋਂ ਉਪਰ ਉਠ ਕਿ ਭਾਰਤ ਸਰਕਾਰ ਖਾ਼ਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਿਲੋਂ ਧੰਨਵਾਦ ਕੀਤਾ ਹੈ ।
ਅਡਵਾਨੀ ਨੇ ਰਾਮ ਮੰਦਿਰ ਬਣਾਉਣ ਲਈ ਆਪਣੀ ਪੂਰੀ ਜਿੰਦਗੀ ਭਗਵਾਨ ਰਾਮ ਦੇ ਲੇਖੇ ਲਾ ਕੇ ਰਾਮ ਮੰਦਿਰ ਬਣਾਉਣ ਲਈ ਇਤਿਹਾਸਿਕ ਕੰਮ ਕੀਤਾ ਹੈ । ਜਿਸ ਨਾਲ ਅਡਵਾਨੀ ਨੂੰ ਭਾਰਤ ਰਤਨ ਦੇਣ ਨਾਲ ਕਰੋੜਾਂ ਰਾਮ ਭਗਤਾਂ ਦੇ ਚਿਹਰਿਆਂ ਤੇ ਰੌਣਕ ਆਈ ਹੈ । ਉਥੇ ਹੀ ਦੇਸ਼ ਲਈ ਲੰਬੇ ਸਮੇਂ ਤੋਂ ਕੰਮ ਕਰਨ ਵਾਲੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਵੀ ਖੁ਼ਸੀ ਨਸੀਬ ਹੋਈ ਹੈ ।
ਮਹਾਜ਼ਨ ਨੇ ਅਡਵਾਨੀ ਸਾਹਿਬ ਦੀ ਲੰਬੀ ਉਮਰ ਦੀ ਕਾਮਨਾ ਵੀ ਕੀਤੀ ਹੈ ਤਾਂ ਕਿ ਉਹ ਦੇਸ਼ ਦੀ ਸਿਆਸਤ ਵਿਚ ਭੀਸ਼ਮ ਪਿਤਾਮਾ ਦੀ ਭੂਮਿਕਾ ਨਿਭਾਉਂਦੇ ਰਹਿਣ ।
ਜ਼ਮੀਨੀ ਸਰਗਰਮੀ ਤੋਂ ਆਪਣੀ ਯਾਤਰਾ ਦੀ ਸ਼ੁਰੂਆਤ ਕਰਦੇ ਹੋਏ, ਲਾਲ ਕ੍ਰਿਸ਼ਨ ਅਡਵਾਨੀ ਨੇ ਉਪ ਪ੍ਰਧਾਨ ਮੰਤਰੀ ਵਜੋਂ ਦੇਸ਼ ਦੀ ਸੇਵਾ ਕੀਤੀ , ਗ੍ਰਹਿ ਮੰਤਰੀ ਅਤੇ ਸੂਚਨਾ ਅਤੇ ਸੂਚਨਾ ਮੰਤਰੀ ਸਮੇਤ ਵੱਖ-ਵੱਖ ਮੁੱਖ ਮੰਤਰੀਆਂ ਦੀਆਂ ਭੂਮਿਕਾਵਾਂ ਵਿੱਚ ਅਮਿੱਟ ਛਾਪ ਛੱਡ ਗਏ।
ਆਪਣੇ ਸ਼ਾਨਦਾਰ ਸੰਸਦੀ ਕਰੀਅਰ ਦੌਰਾਨ, ਅਡਵਾਨੀ ਨੇ ਲਗਾਤਾਰ ਆਪਣੇ ਦਖਲਅੰਦਾਜ਼ੀ ਰਾਹੀਂ ਡੂੰਘੀ ਸੂਝ ਅਤੇ ਬੁੱਧੀ ਨੂੰ ਪ੍ਰਤੀਬਿੰਬਤ ਕੀਤਾ ਹੈ।